( ਕਰਨ ਸਿੰਘ )
ਭੀਖੀ, 21 ਜੂਨ
ਸ਼ਿਵ ਸ਼ਕਤੀ ਗਰੁੱਪ ਆਫ ਕਾਲਜ਼ਜ਼ ਵਿਖੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਇਸ ਮੌਕੇ ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ਼ ਦੇ ਡਾ. ਰਮਨ ਸ਼ਰਮਾਂ ਨੇ ਹਾਜ਼ਰ ਸਮੂਹ ਵਿਦਿਆਰਥੀਆਂ ਅਤੇ ਕਾਲਜ਼ ਸਟਾਫ ਨੂੰ ਵੱਖ-ਵੱਖ ਆਸਣ ਅਤੇ ਪ੍ਰਾਣਾਯਾਮ ਕਰਵਾਏ। ਉਹਨਾਂ ਦੱਸਿਆ ਕਿ ਯੋਗਾ ਮਨੁੱਖ ਦੀ ਰੋਜ਼ਾਨਾ ਰੁਟੀਨ ਦਾ ਅਹਿਮ ਹਿੱਸਾ ਹੈ। ਯੋਗਾ ਕਰਨ ਵਾਲਾ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿੰਦਾ ਹੈ। ਕਾਲਜ਼ ਦੇ ਐਮ.ਡੀ. ਸੂਰਜਭਾਨ ਮਹਿਤਾ ਨੇ ਇਸ ਅੰਤਰ ਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਯੋਗਾ ਦੀ ਮਦਦ ਨਾਲ ਵਿਅਕਤੀ ਆਪਣੀ ਮਾਨਸਿਕ ਅਵਸਥਾ ‘ਤੇ ਕਾਬੂ ਪਾ ਸਕਦਾ ਹੈ। ਭਾਰਤ ਦੇ ਰਿਸ਼ੀ-ਮੁਣੀਆਂ ਨੇ ਇਸੇ ਯੋਗ ਦੀ ਮਦਦ ਨਾਲ ਜੀਵ ਸੰਸਾਰ ਅਤੇ ਪ੍ਰਮਾਤਮਾ ਵਰਗੇ ਵਿਸ਼ਿਆਂ ਦਾ ਅਥਾਹ ਗਿਆਨ ਪ੍ਰਾਪਤ ਕੀਤਾ ਹੈ। ਇਸ ਲਈ ਇਕਾਗਰ ਮਨ ਦੇ ਅਭਿਆਸ ਲਈ ਯੋਗ ਦਾ ਵਿਦਿਆਰਥੀ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਅੰਤ ਵਿੱਚ ਕਾਲਜ਼ ਦੇ ਪ੍ਰਿੰਸੀਪਲ ਡਾ. ਅਵਨੀਸ਼ ਵਰਮਾਂ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਅੰਤਰ ਰਾਸ਼ਟਰੀ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਇਸ ਮੌਕੇ ਸਮੂਹ ਸਟਾਫ਼ ਸਮੇਤ ਵਿਦਿਆਰਥੀ ਹਾਜ਼ਰ ਸਨ।
ਸ਼ਿਵ ਸ਼ਕਤੀ ਆਯੁਰਵੈਦਿਕ ਮੈਡੀਕਲ ਕਾਲਜ਼ ਵਿਖੇ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ

Leave a comment