ਮਾਨਸਾ 19 ਜੂਨ (ਨਾਨਕ ਸਿੰਘ ਖੁਰਮੀ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਲਾਗਲੇ ਪਿੰਡ ਸੱਦਾ ਸਿੰਘ ਵਾਲਾ ਦੇ ਕਿਸਾਨ ਗੁਰਤੇਜ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਥਾਣਾ ਸਦਰ ਮਾਨਸਾ ਦੇ ਗੇਟ ਅੱਗੇ ਧਰਨਾ ਦਿੱਤਾ ਗਿਆ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ਼ ਰੋਹ ਭਰਪੂਰ ਨਾਹਰੇਬਾਜ਼ੀ ਕੀਤੀ ਗਈ । ਜ਼ਿਕਰਯੋਗ ਹੈ ਕਿ ਲੰਘੀ 15 ਅਪ੍ਰੈਲ ਦੀ ਰਾਤ ਨੂੰ ਆਪਣੇ ਘਰੇ ਸੋ ਰਹੇ ਗੁਰਤੇਜ ਸਿੰਘ ‘ਤੇ ਬਾਹਰੋਂ ਆਏ ਤਿੰਨ ਮਰਦ ਅਤੇ ਇੱਕ ਔਰਤ ਨੇ ਜਾਨ ਲੇਵਾ ਹਮਲਾ ਕਰ ਦਿੱਤਾ ਸੀ । ਜਿਸ ਕਰਕੇ 8 ਦਿਨ ਗੁਰਤੇਜ ਸਿੰਘ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਰਿਹਾ ਅਤੇ ਡਾਕਟਰਾਂ ਦੀ ਰਿਪੋਰਟ ਮੁਤਾਬਕ ਸਦਰ ਥਾਣਾ ਮਾਨਸਾ ਵਿੱਚ ਪਰਚਾ ਦਰਜ ਕੀਤਾ ਗਿਆ ਪਰ 2 ਮਹੀਨੇ ਬੀਤ ਜਾਣ ਉਪਰੰਤ ਵੀ ਪੁਲਿਸ ਨੇ ਸਿਰਫ਼ ਇੱਕ ਦੋਸ਼ੀ ਨੂੰ ਗ੍ਰਿਫ਼ਤਾਰ ਕੀਤੀ ਅਤੇ ਦੂਜੇ ਤਿੰਨ ਦੋਸ਼ੀ ਅਜੇ ਵੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹਨ ।
ਇਸ ਮੌਕੇ ਸਥਾਨਕ ਥਾਣਾ ਮੁਖੀ ਬੇਅੰਤ ਕੌਰ ਵੱਲੋਂ ਧਰਨੇ ਵਿੱਚ ਪੁੱਜ ਕੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਨ ਦਾ ਵਿਸ਼ਵਾਸ ਦਵਾਇਆ ਗਿਆ । ਜਿਸ ਉਪਰੰਤ ਜਥੇਬੰਦੀ ਵੱਲੋਂ ਧਰਨੇ ਦੀ ਸਮਾਪਤੀ ਕੀਤੀ ਗਈ । ਅੱਜ ਦੇ ਧਰਨੇ ਨੂੰ ਸੰਬੋਧਨ ਕਰਨ ਸਮੇਂ ਸੂਬਾ ਆਗੂ ਮੱਖਣ ਸਿੰਘ ਭੈਣੀ ਬਾਘਾ, ਬਲਾਕ ਮਾਨਸਾ ਦੇ ਪ੍ਰਧਾਨ ਬਲਜੀਤ ਸਿੰਘ ਭੈਣੀ, ਬਲਾਕ ਬੁੱਢਲਾਡਾ ਦੇ ਪ੍ਰਧਾਨ ਬਲਦੇਵ ਸਿੰਘ ਪਿੱਪਲੀਆ, ਰਾਵਲ ਸਿੰਘ ਕੋਟੜਾ, ਕਾਕਾ ਸਿੰਘ ਮਾਖਾ, ਸੇਵਕ ਸਿੰਘ ਖਿਆਲਾ, ਲੀਲਾ ਸਿੰਘ ਮੂਸਾ, ਸਿਕੰਦਰ ਸਿੰਘ ਖਿਆਲਾ, ਦੋਧੀ ਯੂਨੀਅਨ ਦੇ ਮੰਗਤ ਰਾਮ ਖੋਖਰ , ਲਾਭ ਸਿੰਘ ਭੈਣੀ ਬਾਘਾ ਆਦਿ ਹਾਜਰ ਰਹੇ ।
ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ ਸਦਰ ਥਾਣਾ ਮਾਨਸਾ ਅੱਗੇ ਦਿੱਤਾ ਧਰਨਾ
Leave a comment
