26 ਜੂਨ ਨੂੰ ਵਿਧਾਇਕ ਸਿੰਗਲਾ ਦੇ ਘਰ ਅੱਗੇ 3 ਘੰਟੇ ਰੋਸ ਪ੍ਰਦਰਸ਼ਨ – ਸੰਯੁਕਤ ਕਿਸਾਨ ਮੋਰਚਾ
ਮਾਨਸਾ 19 ਜੂਨ (ਨਾਨਕ ਸਿੰਘ ਖੁਰਮੀ)-ਅੱਜ ਸੰਯੁਕਤ ਕਿਸਾਨ ਮੋਰਚੇ ਤੇ ‘ਜ਼ਮੀਨ ਬਚਾਓ ਸੰਘਰਸ ਕਮੇਟੀ‘ ਦਾ ਵਫਦ ਨੇ ਡੀ਼.ਸੀ ਰਾਹੀਂ ਪੰਜਾਬ ਸਰਕਾਰ ਦੇ ਨਾਂ ਜ਼ਮੀਨ ਐਕੁਆਇਰ ਨੋਟੀਫਿਕੇਸਨ ਰੱਦ ਕਰਾਉਣ ਸੰਬੰਧੀ ਮੰਗ ਪੱਤਰ ਦਿੱਤਾ I ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ,ਬੋਘ ਸਿੰਘ ਮਾਨਸਾ,ਕੁਲਦੀਪ ਸਿੰਘ ਚੱਕਭਾਈਕੇ,ਅਮਰੀਕ ਸਿੰਘ ਫਫੜੇ ,ਮਹਿੰਦਰ ਸਿੰਘ ਭੈਣੀਬਾਘਾ,ਨਿਰਮਲ ਸਿੰਘ ਝੰਡੂਕੇ,ਭਜਨ ਸਿੰਘ ਘੁੰਮਣ,ਸੁੱਚਾ ਸਿੰਘ ਫਰੀਦਕੇ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਪ੍ਰੈਸ ਨੂੰ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪਿਛਲੇ ਕੁਛ ਦਿਨਾਂ ਤੋਂ ਪੰਜਾਬ ਦੀ ਫਿਜਾ ਵਿੱਚ ਗੂੰਜਦੇ ਦਿਖਾਈ ਨਹੀਂ ਦੇ ਰਹੇ ਅਤੇ ਪੰਜਾਬ ਦੇ ਲੋਕ ਭਲੀਭਾਂਤ ਜਾਣਦੇ ਹਨ,ਕਿ ਕਾਰਨ ਚਾਹੇ ਕੁਝ ਵੀ ਹੋਣ ਪੰਜਾਬ ਦੇ ਹਰੇਕ ਮਸਲੇ ਵਿੱਚ ਦਿੱਲੀ ਤੋਂ ਕੀਤੀ ਜਾ ਰਹੀ ਦਖਲ ਅੰਦਾਜ਼ੀ ਪੰਜਾਬ ਦੇ ਸੰਘਰਸੀ ਲੋਕਾਂ ਲਈ ਹੋਂਦ ਬਚਾਉਣ ਵਾਸਤੇ ਸਰਕਾਰ ਖਿਲਾਫ ਡਟਣ ਦੀ ਵਜਾ ਬਣਦੀ ਜਾ ਰਹੀ ਹੈ I ਉਨਾਂ ਕਿਹਾ ਕਿ ਪਿੰਡ ਠੂਠਿਆਂਵਾਲੀ ਦੀ ਵਸੋਂ ਵਾਲੀ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਲੋਕ ਕਿਸੇ ਵੀ ਕੀਮਤ ਤੇ ਨਹੀਂ ਦੇਣਗੇ I ਉਨਾਂ ਪੰਜਾਬ ਭਰ ਵਿੱਚ ਜਮੀਨ ਐਕੁਆਇਰ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ I
ਆਗੂਆਂ ਕਿਹਾ ਕਿ ਪੰਜਾਬ ਅੰਦਰ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਲੋਕਾਂ ਦਾ ਧਿਆਨ ਭੜਕਾਉਣ ਲਈ ਕੁਝ ਕੁ ਕੁਰਾਹੇ ਪਏ ਲੋਕਾਂ ਨੂੰ ਸੋਸਲ ਮੀਡੀਆ ਪਲੇਟਫਾਰਮ ਮੁਹੱਈਆਂ ਕਰਵਾਏ ਜਾ ਰਹੇ ਹਨ ਅਤੇ ਦੇਸ ਭਰ ਵਿੱਚ ਜਨਤਾ ਦੇ ਮਸਲੇ ਸੰਕੀਰਨਤਾ ਭਰੇ ਮਾਹੌਲ ਵਿੱਚ ਰੋਲੇ ਜਾ ਰਹੇ ਹਨ I ਉਨਾਂ ਕਿਹਾ ਕਿ ਸਰਕਾਰਾਂ ਜਾਣਬੁੱਝ ਕੇ ਐਸੇ ਮਾਹੌਲ ਸਿਰਜਦੀਆਂ ਹਨ ਤਾਂ ਜੋ ਮਿਹਨਤੀ ਲੋਕ ਰੋਜੀ ਰੋਟੀ ਦੀ ਗੱਲ ਨਾਂ ਕਰਨ I
ਮੋਰਚੇ ਦੇ ਆਗੂ ਪਰਮਜੀਤ ਸਿੰਘ ਗਾਗੋਵਾਲ,ਪ੍ਸੋਤਮ ਸਿੰਘ ਗਿੱਲ,ਸੁਖਚਰਨ ਦਾਨੇਵਾਲੀਆ,ਲਛਮਣ ਸਿੰਘ ਚੱਕ ਅਲੀਸ਼ੇਰ, ਮੇਜਰ ਸਿੰਘ ਦੂਲੋਵਾਲ ਸੁੱਚਾ ਸਿੰਘ ਮਲਕੋ ,ਜਗਤਾਰ ਸਿੰਘ ਅਤੇ ਜਮੀਨ ਬਚਾਓ ਸੰਘਰਸ਼ ਕਮੇਟੀ ਦੇ ਆਗੂ ਜਸਵੀਰ ਸਿੰਘ,ਹਰਬੰਸ ਸਿੰਘ ਤੇ ਹਰਚਰਨ ਸਿੰਘ ਨੇ ਕਿਹਾ ਕਿ 26 ਜੂਨ ਨੂੰ ਵਿਧਾਇਕ ਵਿਜੈ ਸਿੰਗਲਾ ਦੇ ਘਰ ਅੱਗੇ 3 ਘੰਟੇ ਪੀੜਤ ਕਿਸਾਨ ਰੋਸ ਧਰਨਾ ਦੇਣਗੇ ,ਉਪਰੰਤ ਸ਼ਹਿਰ ਅੰਦਰ ਰੋਸ ਮੁਜਾਹਰਾ ਕੀਤਾ ਜਾਵੇਗਾ I ਉਨਾਂ ਭਰਾਤਰੀ ਜੱਥੇਬੰਦੀਆਂ ਨੂੰ ਇਸ ਪ੍ਦਰਸ਼ਨ ਵਿੱਚ ਪਹੁੰਚਣ ਦੀ ਅਪੀਲ ਕੀਤੀI ਇਸ ਸਮੇਂ ਜਗਤਾਰ ਸਿੰਘ,ਮਨਜੀਤ ਸਿੰਘ ਸੋਢੀ,ਮੇਜਰ ਸਿੰਘ,ਸਾਧੂ ਸਿੰਘ,ਹਰਜਿੰਦਰ ਸਿੰਘ,ਜਰਨੈਲ ਸਿੰਘ,ਗੁਰਪਰੀਤ ਸਿੰਘ ,ਜੀਤੂ ਸਿੰਘ,ਰਣਜੀਤ ਸਿੰਘ,ਗੁਰਜੀਤ ਸਿੰਘ,ਕੁਲਵੰਤ ਸਿੰਘ ਹਾਜਿਰ ਸਨ I
