ਮਾਨਸਾ 18 ਜੂਨ (ਨਾਨਕ ਸਿੰਘ ਖੁਰਮੀ)-ਮਾਨਸਾ ਵਿਖੇ ਸ਼੍ਰੀ ਅਤੇ ਬਾਂਗਰ ਸਮਿੰਟ ਵੱਲੋਂ ਠੇਕੇਦਾਰ ਮਿਸਤਰੀ ਮਹਾਂ ਸੰਮੇਲਨ ਕਰਵਾਇਆ ਗਿਆ,ਜਿਸ ਵਿੱਚ ਕੰਪਨੀ ਦੇ ਸਟੇਟ ਹੈਡ ਸੇਲਜ ਸੰਜੇ ਭਟਨਾਗਰ ਜੀ,ਸਟੇਟ ਹੈਡ ਟੈਕਨੀਕਲ ਨੀਰਜ ਸ਼ਰਮਾ ਅਤੇ ਰੀਜਨਲ ਹੈਡ ਅਕਲੇਸ਼ ਕੁਮਾਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਕੰਪਨੀ ਦੇ ਟੀ.ਟੀ.ਓ ਦਰਪਨ ਸ਼ਰਮਾ ਨੇ ਦੱਸਿਆ ਕਿ ਇਸ ਸੰਮੇਲਨ ਚ ਕੰਪਨੀ ਦੇ ਅਧਿਕਾਰੀਆਂ ਵੱਲੋਂ ਠੇਕੇਦਾਰਾਂ ਅਤੇ ਮਿਸਤਰੀਆਂ ਨੂੰ ਦੱਸਿਆ ਕੀ ਸ੍ਰੀ ਗਰੁੱਪ ਵੱਲੋਂ ਆਪਣੀ ਸਥਾਪਨਾ 1979 ਤੋਂ ਲੈ ਕੇ ਹੁਣ ਤੱਕ ਆਪਣੇ ਉਤਪਾਦਾਂ ਵਿੱਚ ਗੁਣਵਤਾ ਪ੍ਰਦਾਨ ਕੀਤੀ ਹੈ ਜੋ ਅੱਗੇ ਵੀ ਨਿਰੰਤਰ ਜਾਰੀ ਰਹੇਗੀ ਉਥੇ ਉਹਨਾਂ ਕਿਹਾ ਕਿ ਕੰਪਨੀ ਅਧਿਕਾਰੀਆਂ ਵੱਲੋਂ ਪ੍ਰੀਮੀਅਮ ਸਮਿੰਟ ਜਿਵੇਂ ਕਿ ਮੈਗਨਾ ਤੇ ਰੂਫ ਆਣ ਦੇ ਗੁਣ ਅਤੇ ਫਾਇਦੇ ਦੱਸਣ ਦੇ ਨਾਲ ਨਾਲ ਠੇਕੇਦਾਰ ਅਤੇ ਮਿਸਤਰੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਉਹਨਾਂ ਕਿਹਾ ਕਿ ਇਸ ਸੰਮੇਲਨ ਦੌਰਾਨ ਕੰਪਨੀ ਵੱਲੋਂ ਲੱਕੀ ਡਰਾ ਵੀ ਕੱਢੇ ਗਏ। ਇਸ ਮੌਕੇ ਟੀ.ਐਸ.ਐਮ. ਰਣਦੀਪ ਸਿੰਘ,ਵਿਮਲ ਕੁਮਾਰ,ਸਤਨਾਮ ਸਿੰਘ, ਅਤੇ ਟੀ.ਐਸ.ਓ ਯਾਕੂਬ ਸਿੰਘ, ਡੀ.ਓ. ਨਟਰਾਜ ਸਿੰਘ ਅਤੇ ਸੀ.ਐਂਡ.ਐਫ ਅਸ਼ੋਕ ਕੁਮਾਰ,ਨਰੇਸ਼ ਕੁਮਾਰ ਗੋਲਡੀ ਆਦਿ ਹਾਜ਼ਰ ਸਨ