- ਭੀਖੀ 14 ਜੂਨ(ਕਰਨ ਭੀਖੀ)
ਸਰਕਾਰ ਵੱਲੋਂ ਭੀਖੀ ਬਲਾਕ ਦਫਤਰ ਨੂੰ ਤੋੜ ਕੇ ਮਾਨਸਾ ਬਲਾਕ ਵਿੱਚ ਮਰਜ਼ ਕਰਨ ਦੀ ਕੋਸ਼ਿਸ਼ ਸਫ਼ਲ ਨਹੀਂ ਹੋਣ ਦੇਵਾਂਗੇ।ਇਹ ਐਲਾਨ ਅੱਜ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਪੰਜਾਬ ਕਿਸਾਨ ਯੂਨੀਅਨ ਸੂਬਾ ਆਗੂ ਭੋਲ਼ਾ ਸਿੰਘ ਸਮਾਓ ਦੀ ਅਗਵਾਈ ਹੇਠ ਬਲਾਕ ਨੂੰ ਬਚਾਉਣ ਲਈ ਵੱਖ ਵੱਖ ਪਿੰਡਾਂ ਦੇ ਮਜ਼ਦੂਰ, ਕਿਸਾਨ ਆਗੂਆਂ ਦੀ ਹੋਈ ਮੀਟਿੰਗ ਸਮੇਂ ਕੀਤਾ। ਇਸ ਮੌਕੇ ਫੈਸਲਾ ਕੀਤਾ ਕਿ ਭੀਖੀ ਬਲਾਕ ਨੂੰ ਤੋੜਨ ਖਿਲਾਫ 16 ਜੂਨ ਨੂੰ ਡੀ ਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
ਇਸ ਮੌਕ ਮਜ਼ਦੂਰ, ਕਿਸਾਨ ਆਗੂਆਂ ਨੇ ਕਿਹਾ ਕਿ ਭੀਖੀ ਬਲਾਕ ਦਫਤਰ ਨਾਲ ਇਲਾਕੇ ਦੇ 33 ਪਿੰਡ ਜੁੜੇ ਹੋਏ ਹਨ ਜੇਕਰ ਭੀਖੀ ਬਲਾਕ ਦਫਤਰ ਖਤਮ ਕਰ ਦਿੱਤਾ ਗਿਆ ਤਾਂ ਆਮ ਲੋਕਾਂ ਨੂੰ ਬਹੁਤ ਸਮੱਸਿਆਵਾਂ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਵਿਕਾਸ ਕੰਮਾਂ ਸਮੇਤ ਪਿੰਡਾਂ ਦੇ ਹਜ਼ਾਰਾਂ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੀ ਡਿਮਾਂਡ ਦੇਣ ਅਤੇ ਰੁਜ਼ਗਾਰ ਦਾਂ ਮਸਟਰਾਉਲ ਲੈਣ ਲਈ ਵਾਰ ਵਾਰ ਦਫਤਰ ਚੱਕਰ ਲਾਉਣੇ ਪੈਂਦੇ ਹਨ ਅਤੇ ਮੋਟਾ ਕਿਰਾਏ ਖਰਚ ਕੇ ਮਾਨਸਾ ਜਾਣਾਂ ਮਜ਼ਦੂਰ ਲਈ ਹੋਰ ਵੀ ਵੱਡੀ ਸਮੱਸਿਆ ਹੋਵੇਗੀ। ਉਨ੍ਹਾਂ ਕਿਹਾ ਕਿ ਭੀਖੀ ਬਲਾਕ ਨੂੰ ਖਤਮ ਕਰਨ ਤੋਂ ਬਚਾਉਣ ਲਈ ਜਲਦੀ ਮਜ਼ਦੂਰ, ਕਿਸਾਨ ਜਥੇਬੰਦੀਆਂ ਸਮੇਤ ਪੰਚਾਇਤਾਂ, ਕਲੱਬਾਂ ਦੀ ਇੱਕ ਸਾਂਝੀ ਮੀਟਿੰਗ ਕਰਕੇ ਸਾਂਝੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ।
ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਬਲਾਕ ਪ੍ਰਧਾਨ ਗੁਲਾਬ ਸਿੰਘ ਖੀਵਾ, ਜ਼ਿਲ੍ਹਾ ਆਗੂ ਭੂਰਾ ਸਿੰਘ ਸਮਾਓ, ਅਕਾਲੀ ਆਗੂ ਰਘਵੀਰ ਸਿੰਘ ਦਰਦੀ, ਰੋਸ਼ੀ ਸਿੰਘ ਮੱਤੀ, ਬੱਲਮ ਢੈਪਈ, ਭੋਲ਼ਾ ਸਿੰਘ ਝੱਬਰ , ਰਾਣਾ ਚੇਅਰਮੈਨ, ਰੋਡਾ ਸਿੰਘ, ਜੀਤੋ ਕੌਰ, ਮੁਖਤਿਆਰ ਕੌਰ,ਭੋਲੀ ਕੌਰ, ਅਮਰਜੀਤ ਕੌਰ,ਵੀ ਮੌਜੂਦ ਸਨ।