ਮਾਨਸਾ 13 ਜੂਨ (ਨਾਨਕ ਸਿੰਘ ਖੁਰਮੀ)-ਭਗਵਾਨ ਸ੍ਰੀ ਪਰਸ਼ੂਰਾਮ ਗਊਸ਼ਾਲਾ ਲੱਲੂਆਣਾ ਰੋਡ ਮਾਨਸਾ ਵੱਲੋ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਪੰਜਵੇ ਦਿਨ ਦੀ ਬਿਆਸ ਪੂਜਾ ਦੀ ਰਸਮ ਡਾਕਟਰ ਚਿਮਨ ਲਾਲ ਤੇ ਜੋਤੀ ਪ੍ਰਚੰਡ ਦੀ ਰਸਮ ਅਗਰਵਾਲ ਪੀਰਖਾਨਾ ਮੰਦਰ ਕਮੇਟੀ ਮਾਨਸਾ ਨੇ ਆਪਣੇ ਪਰਿਵਾਰ ਸਮੇਤ ਕੀਤੀ ਇਸ ਮੋਕੇ ਵਿਸੇਸ਼ ਤੌਰ ਤੇ ਨਗਰ ਕੌਂਸਲ ਦੇ ਸੀਨੀਅਰ ਵਾਇਸ ਪ੍ਰਧਾਨ ਸੁਨੀਲ ਕੁਮਾਰ ਨੀਨੂੰ, ਵਿਨੋਦ ਭੰਮਾ,ਰਾਜੇਸ਼ ਪੰਧੇਰ,ਸੁਰਿੰਦਰ ਲਾਲੀ ਪਹੁੰਚੇ ਤੇ ਕਮੇਟੀ ਵੱਲੋ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਥਾ ਵਾਚਕ ਸਾਧਵੀ ਨਿਸ਼ਕੰਪ ਚੇਤਨਾ ਗਿਰੀ ਜੀ ਮਹਾਰਾਜ ਨੇ ਸ੍ਰੀ ਕ੍ਰਿਸ਼ਨ ਭਗਵਾਨ ਦੀ ਮਹਿਮਾ ਦਾ ਵਰਨਣ ਕਰਦਿਆਂ ਹੋਏ ਗੋਵਰਧਨ ਮਹਾਰਾਜ ਦੀ ਕਥਾ ਸੁਣਾਈ,ਉਨਾਂ ਕਿਹਾ ਕਿ ਪਹਿਲਾਂ ਬ੍ਰਿਜ ਵਾਸੀ ਇੰਦਰ ਦੀ ਪੂਜਾ ਕਰਦੇ ਹੁੰਦੇ ਸੀ,ਅਤੇ ਉਹ ਇਹ ਸਮਝਦੇ ਸੀ ਕਿ ਵਰਖਾ ਇੰਦਰ ਕਰਕੇ ਹੁੰਦੀ ਹੈ,ਜਦਕਿ ਭਗਵਾਨ ਨੇ ਕਿਹਾ ਕਿ ਇਹ ਵਰਖਾ ਦਰੱਖਤਾਂ ਦੀ ਵਜਾ ਨਾਲ ਹੁੰਦੀ ਹੈ ਸੋ ਤੁਸੀ ਕੁਦਰਤ ਜਾਣ ਕੇ ਗੋਵਰਧਨ ਪੂਜਾ ਕਰੋ ਇਸ ਤਰਾਂ ਭਗਵਾਨ ਨੇ ਇੰਦਰ ਹੰਕਾਰ ਤੋੜੀਆ ਅਤੇ ਆਪਣੀ ਛੋਟੀ ਉਗਲ ਤੇ ਗੋਵਰਧਨ ਪਰਬਤ ਨੂੰ ਚੁੱਕ ਕੇ ਇਹ ਸਿੱਧ ਕਰ ਦਿੱਤਾ ਕਿ ਭਗਵਾਨ ਆਪਣੇ ਭਗਤਾ ਦੀ ਰੱਖਿਆ ਕਰਦੇ ਹਨ ਉਸ ਦਿਨ ਤੋ ਬਾਅਦ ਹੀ ਗੋਵਰਧਨ ਪੂਜਾ ਹੋਣ ਲੱਗੀ ਸਵਾਮੀ ਜੀ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦਾ ਜੀਵਨ ਬਹੁ ਆਯਾਮੀ ਹੈ ਨਿਰੰਤਰ ਸੰਘਰਸ਼ ਕਰਦੇ ਹੋਏ ਆਪਣੇ ਜੀਵਨ ਨੂੰ ਉੱਚ ਰੱਖਣ ਦੀ ਪ੍ਰੇਰਣਾ ਸ੍ਰੀ ਕ੍ਰਿਸ਼ਨ ਜੀ ਦੇ ਚਰਿੱਤਰ ਤੋ ਮਿਲਦੀ ਹੈ ਜੋ ਇੱਕ ਸਧਾਰਨ ਚਰਵਾਹੇ ਤੋ ਦਵਾਰਕਾਧੀਸ ਬਣੇ ।ਅੱਤਿਆਚਾਰ ਨੂੰ ਸਹਿਣਾ ਅੱਤਿਆਚਾਰ ਨੂੰ ਵਧਾਉਣਾ ਹੈ ਇਸ ਸਿਧਾਂਤ ਤੇ ਚਲਦੇ ਹੋਏ ਉਨਾਂ ਅੱਤਿਆਚਾਰ ਦੇ ਵਿਰੁੱਧ ਅਵਾਜ ਉਠਾਈ । ਸਵਾਮੀ ਜੀ ਨੇ ਕਿਹਾ ਕਿ ਭਗਵਾਨ ਦੀ ਪ੍ਰਤੇਕ ਬਾਲ ਲੀਲਾ ਸਾਡੇ ਮਨ ਦੀ ਭਾਵਨਾ ਨੂੰ ਪ੍ਰਗਟ ਕਰਦੀ ਹੈ ਜਿਸ ਕਾਰਨ ਸੁਣਨ ਵਾਲਾ ਪ੍ਰਾਣੀ ਉਨਾ ਦੀ ਲੀਲਾ ਦੇ ਪ੍ਰਤੀ ਗੁਆਚ ਜਾਦਾ ਹੈ ਕਿ ਆਪਣਾ ਸਭ ਕੁਝ ਭੁੱਲ ਜਾਦਾ ਹੈ ।ਭਗਵਾਨ ਉਸ ਨੁੰ ਆਪਣੇ ਜਿਹੇ ਲੱਗਦੇ ਦਿਖਾਈ ਦਿੰਦੇ ਹਨ ਸਭ ਉਹਨਾ ਨੂੰ ਪਿਆਰ ਕਰਦੇ ਹਨ । ਉਹ ਸਭ ਨੂੰ ਪਿਆਰ ਕਰਦੇ ਹਨ ਕਿਸੇ ਵੀ ਉਚ ਨੀਚ, ਭੇਦ ਭਾਵ ਨਹੀ ਹੈ ।ਇਸ ਮੋਕੇ ਉਨਾ ਨਾਲ ਭਜਨ ਮੰਡਲੀ ਨੇ ਸੁੰਦਰ ਸੁੰਦਰ ਭਜਨਾ ਰਾਹੀ ਸੰਗਤਾ ਨੂੰ ਨਿਹਾਲ ਕੀਤਾ ।। ਇਸ ਮੋਕੇ ਠੰਡੇ ਪਾਣੀ ਦੀ ਸੇਵਾ ਧਾਮ ਬ੍ਰਿਦਾਂਵਨ ਸੇਵਾ ਸੰਮਤੀ ਵੱਲੋ ਕੀਤੀ ਗਈ ਇਸ ਮੋਕੇ ਰਾਜੀਵ ਮਾਨਾ ਵਾਲੇ ਨੇ ਦੱਸਿਆ ਕਿ ਇਹ ਕਥਾ ਰੋਜਾਨਾ 3.30 ਤੋ 6.30 ਵਜੇ ਤੱਕ ਹੋਵੇਗੀ ਤੇ ਉਹਨਾ ਸਮੂਹ ਨਿਵਾਸੀਆ ਨੂੰ ਅਪੀਲ ਕੀਤੀ ਕਿ ਉਹ ਸਮੇ ਸਿਰ ਪਹੁੰਚ ਕੇ ਪਹੁੰਚਕੇ ਮਹਾਰਾਜ ਜੀ ਦਾ ਆਸੀਰਵਾਦ ਪ੍ਰਾਪਤ ਕਰਨ। ਸਟੇਜ ਸਕੱਤਰ ਦੀ ਜਿੰਮੇਵਾਰੀ ਬਿੰਦਰਪਾਲ ਗਰਗ ਨੇ ਨਿਭਾਈ,ਅਖੀਰ ਵਿੱਚ ਆਰਤੀ ਕਰਕੇ ਭਗਤਾ ਵਿੱਚ ਛੱਪਣ ਭੌਗ ਤੇ ਕੜੀ ਚਾਵਲ ਦਾ ਪ੍ਰਸ਼ਾਦ ਵੰਡਿਆ ਗਿਆ ।ਇਸ ਮੋਕੇ, ਪ੍ਰੇਮ ਸੋਨੀ ,ਭੂਸਣ ਕੁਮਾਰ , ਸੀਲੂ ਮਾਨਾਵਾਲਾ ,ਨਰਿੰਦਰ ਜੋਗਾ ,ਰਕੇਸ ਮਿੱਤਲ ,ਉਦੇਸ ਸ਼ਰਮਾ ,ਜਗਦੀਸ ਰਾਏ ,ਸੁਭਾਸ ਚੰਦ ,ਉਮੇਸ ਸ਼ਰਮਾ ,ਪੁਨੀਤ ਗਰਗ ,ਇੰਜ ਰਾਜ ਕੁਮਾਰ ,ਬੇਅੰਤ ਸਿੰਘ, , , ,ਵਿਜੈ ਕੁਮਾਰ , ਗੋਰਾ ਲਾਲ ,ਤਰਸੇਮ ਜੋਗਾ , ਸਾਮ ਲਾਲ , ਪ੍ਰਦੀਪ ਕੁਮਾਰ ,ਵਿਜੈ ਕੁਮਾਰ ,ਦੋਲਤ ਰਾਮ ਭੰਮਾ , ਨਰੇਸ ਜੱਗੇ ਵਾਲਾ , ਅੰਮ੍ਰਿਤ ਕੁਮਾਰ , ਰਾਜ ਕੁਮਾਰ ਕੋੇਟ ਵਾਲਾ ਹਾਜਰ ਸਨ । ।ਅਖੀਰ ਵਿੱਚ ਆਰਤੀ ਕਰਕੇ ਭਗਤਾ ਵਿੱਚ ਪ੍ਰਸ਼ਾਦ ਵੰਡਿਆ ਗਿਆ ।ਇਸ ਮੋਕੇ ਭਾਰੀ ਗਿਣਤੀ ਵਿੱਚ ਮੁਹੱਲਾ ਨਿਵਾਸੀ ਹਾਜਰ ਸਨ ।