ਮਾਨਸਾ 13 ਜੂਨ (ਨਾਨਕ ਸਿੰਘ ਖੁਰਮੀ)-ਸਿਹਤ ਵਿਭਾਗ ਵਿਚ ਕੰਮ ਕਰਦੇ ਐਨ.ਐਚ.ਐਮ ਕਰਮਚਾਰੀਆਂ ਵੱਲੋਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਜਿਲਾ ਮਾਨਸਾ ਦੇ ਸਾਰੇ ਸੰਸਥਾਵਾਂ ਵਿਚ ਮਿਤੀ 13-06-25 ਨੂੰ ਇੱਕ ਦਿਨ ਦੀ ਕੰਮ ਛੱਡੋ ਹੜਤਾਲ ਕੀਤੀ ਗਈ । ਇਸ ਦੌਰਾਨ ਹੜਤਾਲ ਦੌਰਾਨ ਸਿਹਤ ਸੰਸਥਾਵਾਂ ਵਿਖੇ ਐਨ.ਸੀ.ਡੀ ਸਕਰੀਨਿੰਗ ਕੰਪੇਨ,ਓ.ਪੀ.ਡੀ,ਕਲੀਨੀਕਲ ਡਿਊਟੀਆਂ, ਦਫਤਰੀ ਰਿਪੋਰਟਿੰਗ ਦਾ ਕੰਮ,ਆਨ ਲਾਈਨ ਅਤੇ ਆਫ ਲਾਈਨ ਟਰੇਨਿੰਗਾਂ ਦਾ ਕੰਮ ਪੂਰੀ ਤਰਾਂ ਠੱਪ ਰੱਖਿਆ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਸਮੂਹ ਜਿਲਾ ਆਗੂਆਂ ਅਤੇ ਬਲਾਕ ਆਗੂਆਂ ਐਨ.ਐਚ.ਐਮ ਇੰਪਲਾਇਜ ਯੂਨੀਅਨ ਮਾਨਸਾ ਨੇ ਕਿਹਾ ਕਿ ਰੋਸ ਜਾਹਿਰ ਕਰਦਿਆਂ ਕਿਹਾ ਪੰਜਾਬ ਸਰਕਾਰ ਵੱਲੋਂ ਤਿੰਨ ਸਾਲ ਬੀਤਣ ਦੇ ਬਾਵਜੂਦ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ,ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਨ ਦੀ ਬਵਾਜੇ ਬੱਸ ਲਾਰੇ ਲੱਪੇ ਲਾ ਕੇ ਤਿੰਨ ਸਾਲ ਦਾ ਸਮਾਂ ਲੰਘਾ ਲਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐਨ.ਐਚ.ਐਮ ਕਰਮਚਾਰੀਆਂ ਨੂੰ ਪੱਕੇ ਕਰਨਾ ਤਾਂ ਦੂਰ ਦੀ ਗੱਲ ਹੈ ਬਲਕਿ ਸਰਕਾਰ ਸਮੇਂ ਸਿਰ ਤਨਖਾਹਾਂ ਦੇਣ ਤੋਂ ਅਸਮਰੱਥ ਜਾਪਦੀ ਹੈ। ਪੰਜਾਬ ਸਰਕਾਰ ਦੀ ਲਾਰੇ ਲੱਪੇ ਅਤੇ ਡੰਗ ਟਪਾਊ ਨੀਤੀ ਤੋਂ ਦੁਖੀ ਹੋ ਕੇ ਐਨ ਐਚ ਐਮ ਕਰਮਚਾਰੀਆਂ ਵੱਲੋਂ ਮਿਤੀ 15-06-25 ਨੂੰ ਲੁਧਿਆਣਾ ਪੱਛਮੀ ਹਲਕੇ ਵਿਚ ਮੌਜੂਦਾ ਸੱਤਾਧਾਰੀ ਪਾਰਟੀ ਵਿਰੁੱਧ ਭਾਰੀ ਰੋਸ ਪਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਜਗਦੇਵ ਸਿੰਘ,ਡਾ ਵਿਸ਼ਵਦੀਪ ਸਿੰਘ, ਰਾਜਵੀਰ ਕੌਰ,ਵਰਿੰਦਰ ਮਹਿਤਾ,ਮੀਨਾਕਸ਼ੀ, ਰੋਬਿਨ ਮਿੱਤਲ,ਸ਼ਰਨਜੀਤ ਕੌਰ,ਲਵਲੀ ਗੋਇਲ, ਕਰਮਵੀਰ ਕੌਰ,ਹਰਿਸਮਰਨ ਸਿੰਘ,ਪਰਸਨ ਸਿੰਘ,ਅਵੀਨਾਸ਼ ਚੁੱਘ,ਰਾਧੇ ਸ਼ਿਆਮ,ਸੁਰਿੰਦਰ ਕੁਮਾਰ,ਜੈਕੀ ਭੰਮਾ,ਵੀਰਪਾਲ ਕੌਰ,ਸ਼ਿੰਦਰਪਾਲ ਕੌਰ,ਗਗਨਦੀਪ ਕੌਰ,ਗੁਰਸੇਵਕ ਸਿੰਘ,ਰਾਜਵਿੰਦਰ ਕੌਰ,ਪਰਦੀਪ ਕੌਰ,ਬਲਜਿੰਦਰ ਕੌਰ,ਵੀਨਾ ਰਾਣੀ, ਜਗਸੀਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਸਿਹਤ ਕਾਮਿਆਂ ਕੀਤੀ, ਇੱਕ ਦਿਨ ਦੀ ਕੰਮ ਛੱਡੋ ਹੜਤਾਲ, ਪੰਜਾਬ ਸਰਕਾਰ ਖਿਲਾਫ ਕੀਤਾ ਜਬਰਦਸਤ ਰੋਸ ਮੁਜਾਹਰਾ

Leave a comment