ਮਾਨਸਾ 10 ਜੂਨ (ਨਾਨਕ ਸਿੰਘ ਖੁਰਮੀ)- ਸ਼ਹਿਰ ਮਾਨਸਾ ਵਿੱਚ ਪਿਕ ਅੱਪ ਡਰਾਈਵਿੰਗ ਰਾਹੀਂ ਛੋਟੇ ਕਾਰੋਬਾਰ ਨੂੰ ਪ੍ਨਾਏ ਕਿਸਾਨਾਂ ਮਜਦੂਰਾਂ ਨਾਲ ਪੰਜਾਬ ਸਰਕਾਰ ਦੀ ਲੋਕ ਵਿਰੋਧੀ ਨੀਤੀ ਬਾਰੇ ਚਰਚਾ ਕੀਤੀ ਗਈ ਤੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਤੇ ਪ੍ਰੈਸ ਸਕੱਤਰ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਹਰ ਖੇਤਰ ਵਿੱਚ ‘ਆਨਲਾਇਨ ਸੁਵਿਧਾ‘ ਆ ਜਾਣ ਕਰਕੇ ਪੰਜਾਬ ਸਰਕਾਰ ਆਏ ਦਿਨ ਕੋਈ ਨਾਂ ਆਵਾਮ ਵਿਰੋਧੀ ਫੁਰਮਾਨ ਜਾਰੀ ਕਰਦੀ ਰਹਿੰਦੀ ਹੈ,ਜਿਸਦੇ ਚਲਦਿਆਂ ਹੀ 20 ਤੋਂ ਘੱਟ ਕਾਮਿਆਂ ਵਾਲੀਆਂ ਦੁਕਾਨਾਂ ਅਤੇ ਵਪਾਰਿਕ ਅਦਾਰਿਆਂ ਨੂੰ ਕਿਰਤ ਕਾਨੂੰਨਾਂ ਵਿੱਚੋਂ ਬਾਹਰ ਕਰ ਦਿੱਤਾ ਹੈ,ਅਜਿਹੇ ਫੈਸਲੇ ਕਾਮਿਆਂ ਨੂੰ ਕਿਰਤ ਅਧਿਕਾਰਾਂ ਤੋਂ ਵਾਂਝੇ ਕਰਨਗੇ I ਉਨਾਂ ਕਿਹਾ ਕਿ ਛੋਟੇ ਕਾਮੇ ਆਪਣੀ ਸੁਰੱਖਿਆ,ਕੰਮ ਘੰਟੇ ਅਤੇ ਬਣਦੀ ਮਿਹਨਤ ਮਜਦੂਰੀ ਲੈਣ ਲਈ ਕਾਨੂੰਨ ਦਾ ਦਰਵਾਜ਼ਾ ਖੜਕਾ ਸਕਦੇ ਸਨ,ਜਿਸਨੂੰ ਰੱਦੋਂ ਬਦਲ ਕਰਨਾਂ ਆਉਣ ਵਾਲੇ ਮਾੜੇ ਸਮੇਂ ਦਾ ਸੰਕੇਤ ਹੈ ,ਜਿਸਦੇ ਵਿਰੁੱਧ ਕਿਰਤੀ ਮਿਹਨਤਕਸ਼ ਜਮਾਤ ਨੂੰ ਲਾਮਬੰਦ ਹੋ ਕੇ ਜੁਆਬ ਦੇਣਾ ਮਜਬੂਰੀ ਬਣੇਗਾ I ਉਨਾਂ ਕਿਹਾ ਕਿ ਇਸ ਫੈਸਲੇ ਨੂੰ ਵਪਾਰਿਕ ਅਦਾਰੇ ਆਪਣੇ ਹਿੱਤ ਵਿੱਚ ਹੋਇਆ ਫੈਸਲਾ ਨਾਂ ਸਮਝਣ ਕਿਉਂਕਿ ਆਮ ਛੋਟੇ ਵਪਾਰਿਕ ਅਦਾਰਿਆਂ ਦੀ ਆੜ ਵਿੱਚ ਇਹ ਫਾਇਦੇ ਸਰਮਾਏਦਾਰ ਜਮਾਤ ਦੇ ਪੱਖ ਵਿੱਚ ਭੁਗਤਣਗੇ I ਉਨਾਂ ਕਿਹਾ ਕਿ ਨਵੀਂ ਤਕਨੀਕ ਦੇ ਚੱਲਦਿਆਂ ਕੰਪਿਊਟਰੀਕਰਨ ਦੇ ਯੁੱਗ ਵਿੱਚ ਕੰਮਕਾਰ ਤਕਨੌਲਜੀ ਦੀ ਲਿਪੇਟ ਵਿੱਚ ਆਵੇਗਾ ,ਜਿੱਥੇ ਹਜਾਰਾਂ ਵਿਅਕਤੀ ਕੰਮ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ,ਓਥੇ ਸਿਰਫ ਕੁਛ ਕੁ ਕੰਪਿਊਟਰ ਨੂੰ ਅਪਰੇਟ ਕਰਨ ਵਾਲਾ ਸਟਾਫ ਹੀ ਨਿੱਜੀ ਤੇ ਪਰਾਈਵੇਟ ਅਦਾਰਿਆਂ ਵਿੱਚ ਕੰਮ ਕਰ ਸਕੇਗਾ I ਛੋਟੇ ਮੋਟੇ ਵਪਾਰਿਕ ਅਦਾਰੇ ਵੀ ਦਿਓਕੱਦ ਵਿਦੇਸ਼ੀ ਤੇ ਦੇਸੀ ਨਿੱਜੀਕਰਨ ਦੀ ਭੇਟ ਚੜਨ ਦੇ ਕਿਨਾਰੇ ਹਨ,ਬਜ਼ਾਰ ਵਿਚਲੀਆਂ ਛੋਟੀਆਂ ਦੁਕਾਨਾਂ ‘ਭਾਰਤ ਮਾਲਾ ਪ੍ਜੈਕਟ‘ ਤਹਿਤ ਵੱਡੇ ਸਾਪਿੰਗ ਮਾਲ ਵਿੱਚ ਮਰਜ ਹੋ ਜਾਣਗੀਆਂ I ਉਨਾਂ ਕਿਹਾ ਕਿ ਜਿੱਥੇ ਇਹ ਪ੍ਜੈਕਟ‘ਜਮੀਨ ਗ੍ਹਹਿਣ‘ ਰਾਹੀਂ ਕਿਸਾਨੀ ਨੂੰ ਆਪਣੀ ਚਪੇਟ ਵਿੱਚ ਲਵੇਗਾ,ਓਥੇ ਹੀ ਤਮਾਮ ਛੋਟੇ,ਛੋਟੇ ਕਾਰੋਬਾਰ ਕਰਦੇ ਸ਼ਹਿਰੀਆਂ ਨੂੰ ਰੋਟੀ ਵਿਹੂਣੇ ਕਰੇਗਾ I ਉਨਾਂ ਪੰਜਾਬ ਦੇ ਤਮਾਮ ਕਿਰਤੀ ਵਰਗ ਨੂੰ ਅਪੀਲ ਕੀਤੀ ਕਿ ‘ਡਿਜੀਟਲ ਕਰੰਸੀ‘ ਦੀ ਤਰਾਂ ‘ਆਨਲਾਇਨ ਬਿਜਨਿਸ‘ ਆਮ ਲੋਕਾਂ ਲਈ ਚੁਣੌਤੀ ਭਰਿਆ ਦੌਰ ਹੈ, ਲੋਕ ਆਪਸੀ ਭਾਈਚਾਰੇ ਨੂੰ ਕਾਇਮ ਰੱਖਦਿਆਂ ਪੰਜਾਬ ਸਰਕਾਰ ਨੂੰ ਰੋਟੀ ਦੇ ਸੁਆਲ ਉਤੇ ਮਿਲਕੇ ਘੇਰਾਬੰਦੀ ਕਰਨ I ਉਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਗਿਆਨਕ ਯੁੱਗ ਵਿੱਚ ਪ੍ਰਵੇਸ਼ ਕਰਦਿਆਂ ਸਰਕਾਰ ਆਮ ਲੋਕਾਂ ਦੇ ਜਨਜੀਵਨ ਨੂੰ ਇਕਸਾਰ ਕਰਨ ਲਈ ਵੀ ਪਾਲਿਸੀ ਐਲਾਨ ਕਰੇ,ਵਰਨਾ ਇਸ ਅਰਾਜਕਤਾ ਭਰੇ ਮਾਹੌਲ ਵਿੱਚ ਜਨਤਾ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗੀ I ਇਸ ਸਮੇਂ ਕਿਸਾਨ ਆਗੂ ਸੁਖਚਰਨ ਦਾਨੇਵਾਲੀਆ, ਹਰਜਿੰਦਰ ਮਾਨਸਾਹੀਆ,ਕਰਨੈਲ ਸਿੰਘ ,ਅਮਰੀਕ ਸਿੰਘ ਮਾਨਸਾ ਅਤੇ ਗੁਰੂ ਨਾਨਕ ਪਿਕ ਅੱਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੰਦੀਪ ਸਿੰਘ,ਹੈਰੀ,ਸਲੀਮ ਖਾਨ,ਜੁਗਨੂੰ ਖਾਨ,ਕਰਨਵੀਰ ਸਿੰਘ,ਸੁਭਾਸ ਕੁਮਾਰ,ਭੁਪਿੰਦਰ ਸਿੰਘ ਭਿੰਦਾ ਹਾਜਿਰ ਸਨ I