ਜਦੋਂ ਰਿਹਾ ਹੋਕੇ ਪੰਜਾਬ ਆ ਗਿਆ ਫੇਰ ਕੀ ਬਣੂ :- ਭਾਈ ਅਤਲਾ
ਮਾਨਸਾ 10 ਜੂਨ (ਨਾਨਕ ਸਿੰਘ ਖੁਰਮੀ)ਸ਼ਹੀਦ ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁੱਖ ਸੇਵਾਦਾਰ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਬੀਜੇਪੀ ਪੰਜਾਬ ਪ੍ਰਧਾਨ ਸੁਨੀਲ ਜਾਖੜ ਵਲੋਂ ਮਰਹੂਮ ਸੁਖਦੇਵ ਸਿੰਘ ਢੀਂਡਸਾ ਦੇ ਭੋਗ ਤੇ ਬਿਨਾਂ ਨਾਮ ਲਏ “ਭਾਈ ਅੰਮ੍ਰਿਤਪਾਲ ਸਿੰਘ” ਦੇ ਸੰਦਰਭ ‘ਚ ਇਹ ਕਹਿਣਾ ਕਿ “ਕੌਮ ਤੇ ਪੰਜਾਬ ਦਾ ਇੰਤਕਾਲ ਕੋਈ ਹੋਰ ਅਪਣੇ ਨਾਮ ਚੜਾਜੇ” ਇਸਤੋਂ ਪਹਿਲਾਂ ਪਹਿਲਾਂ “ਅਕਾਲੀ ਦਲ” ਨੂੰ ਇਕੱਠੇ ਹੋ ਜਾਣਾ ਚਾਹੀਦਾ” ਨਹੀਂ ਤੇ ਫਿਰ ਆਪਣੇ ਸਭ ਦੇ ਪੱਲੇ ਬਸ ਪਛਤਾਵਾ ਹੀ ਰਹਿ ਜਾਣਾ” ਇਹ ਬਿਆਨ ਹੀ ਆਪਣੇ ਆਪ ਚ ਸ਼ਪੱਸ਼ਟ ਕਰਦੈ ਕਿ ਡਿਬਰੂਗੜ ਬੈਠੇ ਉਸ ਸਖ਼ਸ ਦਾ ਪੰਜਾਬ ਦੀ ਹਰ ਰਾਜਨੀਤਕ ਪਾਰਟੀ ਦੇ ਮਨ ਅੰਦਰ ਕਿਸ ਹੱਦ ਤੱਕ ਖੌਫ ਹੈ,ਉਸਦੇ ਖੌਫ਼ ਦਾ ਪਰਛਾਵਾਂ ਕੇਵਲ ਇਕੱਲੀਆਂ ਰਾਜਨੀਤਕ ਧਿਰਾਂ ਤੱਕ ਹੀ ਸੀਮਤ ਨਹੀ, ਰਾਜਨੀਤਕਾਂ ਤੋਂ ਲੈ ਕੇ ਆਪਣੇ ਆਪ ਨੂੰ ਪੰਥਕ ਅਖਵਾਉਣ ਆਲੀਆ ਸਭ ਧਿਰਾਂ ਦਾ ਪੰਜਾਬ ਅੰਦਰ ਕਿਤੇ ਕੋਈ ਸਮਾਗਮ ਹੋਵੇ, ਇਕੱਤਰਤਾ ਹੋਵੇ, ਕਿਸੇ ਜਥੇਬੰਦੀਆਂ ਦੀ ਮੀਟਿੰਗ, ਕਾਨਫਰੰਸ ਹੋਵੇ, ਇੱਥੋਂ ਤੱਕ ਕਿਸੇ ਦਾ ਭੋਗ ਸਮਾਗਮ ਹੀ ਕਿਉ ਨਾ ਹੋਵੇ,ਸਭ ਦਾ ਨਿਸ਼ਾਨਾ ਭਾਈ ਅਮ੍ਰਿਤਪਾਲ ਸਿੰਘ ਹੀ ਹੁੰਦਾ ਹੈ ਯਕੀਨ ਮੰਨਿਓ ! ਮੈਂ ਅਪਦੀ ਹੁਣ ਤੱਕ ਦੀ ਉਮਰ ‘ਚ ਕਿਸੇ ਵੱਡੇ ਤੋਂ ਵੱਡੇ ਨਾਮੀ ਗ੍ਰਾਮੀ ਪ੍ਰਸਿੱਧ ਬੰਦੇ ਦੀ ਨਾ ਤਾਂ ਐਡੀ ਜਬਰਦਸਤ ਚਰਚਾ ਹੁੰਦੀ ਦੇਖੀ ਐ, ਤੇ ਨਾ ਹੀ ਵਿਰੋਧੀਆਂ ‘ਚ ਕਿਸੇ ਬੰਦੇ ਦਾ ਐਡਾ ਖੌਫ ਦੇਖਿਆ,ਜਿੱਡਾ ਭਾਈ ਅਮ੍ਰਿਤਪਾਲ ਸਿੰਘ ਨੂੰ ਲੈਕੇ ਓਹਦੇ ਵਿਰੋਧੀਆਂ ਅੰਦਰ ਖੌਫ਼ ਐ,ਇਹ ਡਰ ਹੀ ਉਸਦੇ ਦਿਨੋ ਦਿਨ ਵਧ ਰਹੇ ਕੱਦ ਦੀ ਤਸਦੀਕ ਕਰਦੈ। ਉਹਨਾਂ ਸਿੱਖ ਨੌਜਵਾਨਾਂ ਨੂੰ ਵੱਧ ਤੋਂ ਵੱਧ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਵਾਰਿਸ ਪੰਜਾਬ ਜੱਥੇਬੰਦੀ ਨਾਲ ਜੁੜਨ ਦੀ ਅਪੀਲ ਕੀਤੀ ਤਾਂ ਜੋ 2027 ਵਿੱਚ ਸਰਕਾਰ ਏ ਖਾਲਸਾ ਬਣਾਈ ਜਾ ਸਕੇ।