ਵਾਇਸ ਚਾਂਸਲਰ ਖੋਂਹਦੇ ਨਜ਼ਰ ਆਏ,ਕੱਚੇ ਮੁਲਾਜ਼ਮਾਂ ਤੋਂ ਸੰਵਿਧਾਨਿਕ ਹੱਕ।
05 ਜੂਨ (ਗਗਨਦੀਪ ਸਿੰਘ) ਪਟਿਆਲਾ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੱਚੇ ਕਰਮਚਾਰੀਆਂ ਦਾ ਧਰਨਾ 23ਵੇਂ ਦਿਨ ਵੀ ਜਾਰੀ। ਪਿਛਲੇ 3 ਦਿਨਾਂ ਤੋਂ ਧਰਨਾ ਵਾਈਸ ਚਾਂਸਲਰ ਦੇ ਦਫਤਰ ਅੱਗੇ ਲੱਗਾ। ਜਿੱਥੇ ਕੱਚੇ ਕਰਮਚਾਰੀਆਂ ਨਾਲ ਵਾਇਸ ਚਾਂਸਲ ਵੱਲੋਂ ਕਰਨੀ ਬਣਦੀ ਸੀ ਪੱਕੇ ਕਰਨ ਦੀ ਗੱਲ ਜਾਂ ਪੰਜਾਬੀ ਯੂਨੀਵਰਸਿਟੀ ਦੀ ਸਿੰਡੀਕੇਟ ਵਿੱਚ ਪਾਸ ਹੋਈ ਪਾਲਸੀ ਨੂੰ ਲਾਗੂ ਕਰਨ ਦੀ ਗੱਲ, ਉੱਥੇ ਕਰਮਚਾਰੀਆਂ ਨੂੰ ਦਿੱਤਾ ਗਿਆ ਕੋਰਟ ਦਾ ਨੋਟਿਸ ਕਿ ਯੂਨੀਵਰਸਿਟੀ ਦੀ ਕੰਧ ਤੋਂ 300 ਮੀਟਰ ਦੇ ਦਾਇਰੇ ਵਿੱਚ ਧਰਨਾ ਲਾਇਆ ਜਾਵੇ।ਕਿਤੇ ਨਾ ਕਿਤੇ ਵਾਈਸ ਚਾਂਸਲਰ ਸਾਹਿਬ ਕੱਚੇ ਕਾਮਿਆਂ ਤੋਂ ਉਹਨਾਂ ਦੇ ਸੰਵਿਧਾਨਿਕ ਹੱਕ ਖੋਂਹਦੇ ਨਜ਼ਰ ਆਏ ।
ਪੰਜਾਬੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਜਥੇਬੰਦੀਆਂ ਨੇ ਕੋਰਟ ਦੇ ਨੋਟਿਸ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਆਪਣੀ ਜਥੇਬੰਦੀਆਂ PSU ਤੋਂ ਗੁਰਦਾਸ ਸਿੰਘ, AISF ਤੋਂ ਗੁਰਜੰਟ ਸਿੰਘ, SFI ਤੋਂ ਅੰਮ੍ਰਿਤ ਪਾਲ ਸਿੰਘ, PSF ਤੋਂ ਗਗਨ, PRSU ਤੋਂ ਰਸ਼ਪਿੰਦਰ ਜਿੰਮੀ, PSUCL ਤੋਂ ਹਰਪ੍ਰੀਤ ਸਿੰਘ ਨੇਂ ਕੱਚੇ ਕਾਮਿਆਂ ਨੂੰ ਪੂਰਨ ਸਮਰਥਨ ਦਿੱਤਾ। ਧਰਨੇਕਾਰੀਆਂ ਨੇਂ ਕਿਹਾ ਕਿ ਧਰਨਾ ਇਸ ਤਰ੍ਹਾਂ ਹੀ ਚਲਦਾ ਰਹੇਗਾ।
ਜੇ ਲੋੜ ਪਈ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਿੱਤਾ ਜਾਵੇਗਾ।
ਇਸ ਮੌਕੇ ਅਜੇ ਅਰੋੜਾ, ਰਾਜੇਸ਼ ਗੱਗੂ ,ਸੰਦੀਪ ਕੁਮਾਰ, ਕੁਲਦੀਪ ਸਿੰਘ ,ਇਕਬਾਲ ਚੰਦ ,ਬਿਕਰਮਜੀਤ,ਗੁਰਤੇਜ ਸਿੰਘ ,ਜਤਿੰਦਰ ਕਾਲਾ,ਹੈਪੀ, ਸੁਰਜੀਤ ਬਠਿੰਡਾ, ਗੁਰਮੀਤ, ਅਮਨਦੀਪ,ਲੋਕੇਸ਼ ਅਤੇ ਜਥੇਬੰਦੀਆਂ ਦੇ ਸੀਨੀਅਰ ਆਗੂ ਵੀ ਮੌਜੂਦ ਰਹੇ ।