5 ਜੂਨ ਵਾਤਾਵਰਣ ਦਿਵਸ ਤੇ ਵਿਸ਼ੇਸ਼
ੳ.ਉਠ ਮੇਰੇ ਵੀਰਨਾ
ਅ.ਆ ਰਲ ਆਪਾ
ੲ.ਇਕ ਸੋਚ ਅਪਣਾਈਏ
ਸ.ਸੜ ਰਿਹਾ ਵਾਯੂਮੰਡਲ
ਹ.ਹਰਿਆਲੀ ਨਾਲ ਬਚਾਈਏ
ਕ.ਕੁੱਖ ਧਰਤੀ ਮਾਂ ਦੀ
ਖ.ਖੋਦ ਕੇ ਵੀਰਨਾ
ਗ.ਗਰਭ ਚ ਬੀਜ ਬੋਈਏ
ਘ.ਘਰ-ਘਰ ਦੇ ਵਿਚ ਲਾ ਕੇ ਪੌਦੇ
ਙ. ਦੀ ਖਾਲੀ ਥਾਂ ਪਰੋਈਏ
ਚ.ਚੇਤ ਮਹੀਨੇ ਰੁੱਖ ਲਗਾ ਕੇ
ਛ.ਛੱਤਰੀ ਇਕ ਬਣਾਈਏ
ਜ.ਜਨੌਰ ਸਾਨੂੰ ਦੇਣ ਅਸੀਸਾਂ
ਝ.ਝੱਖੜਾ ਤੋ ਬਚਾਈਏ
ਞ.ਦੀ ਥਾਂ ਖਾਲੀ ਨਾ ਛੱਡੀਏ
ਟ.ਟਹਿਣੀਆ ਤੇ ਪੋਂਦ ਚੜਾਈਏ
ਠ.ਠਰੰਮੇ ਦੇ ਨਾਲ ਸਿੰਝਣਾ
ਡ.ਡੋਲ ਨਾਲ ਪਾਣੀ ਪਾਈਏ
ਢ.ਢੇਉ,ਸੁਹੰਜਣਾ ਗੁਣਕਾਰੀ ਪੌਦੇ
ਣ.ਦੀ ਖਾਲੀ ਥਾਂ ਤੇ ਲਾਈਏ
ਤ.ਤੋਤੇ, ਕੋਇਲਾ ਪੰਛੀ ਕਰਨ ਮੌਜਾਂ
ਥ.ਥਾਂ-ਥਾਂ ਫ਼ਲਦਾਰ ਰੁੱਖ ਲਗਾਈਏ
ਦ.ਦਵਾ ਬਣ ਜਾਂਦੇ ਸਾਡੇ ਲਈ ਇਹ
ਧ.ਧਰਮ ਇਨ੍ਹਾਂ ਲਈ ਆਪਾ ਕਮਾਈਏ
ਨ.ਨਿੰਮ ਪਿੱਪਲ ਬੋਹੜ ਦੀ ਤ੍ਰਿਵੈਣੀ ਲਾਉਣੀ
ਪ.ਪਿੰਡ -ਪਿੰਡ ਜਾ ਕੇ ਹੋਕਾ ਲਾਈਏ
ਫ.ਫੁੱਲਦਾਰ ਪੌਦੇ ਲਗਾ ਕੇ
ਬ.ਬਗ਼ੀਚੇ ਤਿਆਰ ਕਰਾਈਏ
ਭ.ਭੌਰੇ ਤਿਤਲੀਆਂ ਆਣ ਮੰਡਰਾਵਣ
ਮ.ਮਹਿਕ ਦੂਰ-ਦੂਰ ਤੱਕ ਫੈਲਾਈਏ
ਯ.ਯਾਰਾ ਦੇ ਨਾਲ ਮਿਲ ਕੇ
ਰ.ਰਾਹ ਨਵੇਂ ਅਪਣਾਈਏ
ਲ.ਲੰਗਰ ਰੁੱਖਾਂ ਦੇ ਲਗਾ ਕੇ
ਵ.ਵਾਤਾਵਰਣ ਬਚਾਈਏ
ੜ. ਦੀ ਖ਼ਾਲੀ ਥਾਂ ਸਜਾਈਏ
ਪੈਂਤੀ ਅੱਖਰੀ ਨਾਲ “ਅਗਰੋਈਆ”
ਆ ਸਭਨਾਂ ਨੂੰ ਸਮਝਾਈਏ।