ਮਾਨਸਾ 5 ਜੂਨ (ਨਾਨਕ ਸਿੰਘ ਖੁਰਮੀ) ਸ਼੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋ ਇਕਾਦਸ਼ੀ ਦੇ ਸੁਭ ਮੌਕੇ ਸ਼੍ਰੀ ਸ਼ਿਆਮ ਖਾਟੂ ਦਾ ਵਿਸ਼ਾਲ ਸੰਕੀਰਤਨ 06 ਜੂਨ ਦਿਨ ਵੀਰਵਾਰ ਨੂੰ ਗਊਸਾਲਾ ਦੇ ਰਾਧਾ ਕ੍ਰਿਸ਼ਨ ਮੰਦਰ ਵਾਟਰ
ਵਰਕਸ ਰੋਡ ਵਿਖੇ ਸਾਮ 8 ਵਜੇ ਤੋਂ ਪ੍ਰਭੂ ਇੱਛਾ ਤਕ ਕਰਵਾਇਆ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਮੰਡਲ ਪ੍ਰਧਾਨ ਮੁਨੀਸ਼ ਮੀਨੂੰ ਤੇ ਖਜਾਨਚੀ ਮਨੀਸ਼ ਪਿੰਟੂ ਨੇ ਦੱਸਿਆ ਕਿ ਇਸ ਮੌਕੇ ਮਸ਼ਹੂਰ ਭਜਨ ਗਾਇਕਾ ਦੀਪਕ ਗਰਗ ਬਠਿੰਡਾ ਵਾਲੇ ਆਪਣੀ ਸੁਰੀਲੀ ਆਵਾਜ ਚ ਸ਼ਿਆਮ ਖਾਟੂ ਜੀ ਦਾ ਗੁਣਗਾਣ ਕਰਨਗੇ।ਇਸ ਮੌਕੇ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਨੇ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਸੁੰਦਰ ਸ਼ਿੰਗਾਰ ਹੋਵੇਗਾ ਜੋ ਦੇਖਣ ਯੋਗ ਹੋਵੇਗਾ।