ਵਖਤ ਨਾਲ
ਸਵੇਰ ਸ਼ਾਮ ਚ ਬਦਲ ਜਾਦੀ ਏ
ਵਖ਼ਤ ਨਾਲ
ਸ਼ਾਮ ਰਾਤ ਚ ਬਦਲ ਜਾਦੀ ਏ
ਵਖ਼ਤ ਨਾਲ
ਚਾਨਣ ਹਨੇਰੇ ਚ ਬਦਲ ਜਾਦਾ ਏ
ਵਖਤ ਨਾਲ
ਗਰਮੀ ਸਰਦੀ ਬਣ ਜਾਦੀ ਏ
ਵਖਤ ਨਾਲ
ਹਵਾਵਾਂ ਦਾ ਰੁਖ ਬਦਲ ਜਾਦਾ ਏ
ਵਖਤ ਨਾਲ।
ਰੁੱਖਾਂ ਦੇ ਪਤੇ ਝੜ ਜਾਦੇ ਨੇ
ਵਖਤ ਨਾਲ।
ਰਿਵਾਜ ਪੁਰਾਣੇ ਹੋ ਜਾਦੇ ਨੇ
ਵਖਤ ਨਾਲ।
ਤਖਤ ਤਾਜ ਬਦਲ ਜਾਦੇ ਨੇ
ਵਖਤ ਨਾਲ।
ਬਾਣੇ ਬਦਲ ਜਾਦੇ ਨੇ
ਵਖਤ ਨਾਲ
ਰਾਹ ਤੇ ਸੁਭਾਅ ਬਦਲ ਜਾਦੇ ਨੇ।
ਵਖਤ ਨਾਲ।
ਦੁਨੀਆ ਦੀ ਹਰ ਸ਼ੈ ਬਦਲ ਜਾਦੀ ਏ
ਵਖਤ ਨਾਲ।
ਏਥੋਂ ਤੱਕ ਵਖਤ ਵੀ ਬਦਲ ਜਾਦਾ ਏ
ਵਖਤ ਨਾਲ
ਤਾਂ ਫੇਰ ਤੇਰਾ ਬਦਲਣਾ ਵੀ ਬਣਦਾ ਸੀ
ਵਖਤ ਨਾਲ
ਪਤਾ ਨ੍ਹੀ। ਕਿਓ ਤੇਰੇ ਲਈ ਮੇਰਾ ਪਿਆਰ
ਨਾ ਬਦਲ ਸਕਿਆ
ਵਖਤ ਨਾਲ
ਪਤਾ ਨੀ ਕਿਉ❓
ਲੋਕੇਸ਼ ਮਾਨਸਾ 94631-77177