ਮਾਨਸਾ 3 ਜੂਨ, (ਨਾਨਕ ਸਿੰਘ ਖੁਰਮੀ)-ਹਰਿੰਦਰ ਗਰੇਵਾਲ ਸਿੱਖਿਆ ਵਿਭਾਗ ਦਾ ਮਿਹਨਤੀ ਅਧਿਆਪਕ ਹੈ,ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਬਣਾਉਣ ਵਾਲਾ ਅਧਿਆਪਕ ਕਿਵੇਂ ਕਿਸੇ ਇਕ ਖਿਡਾਰੀ ਦੀ ਜ਼ਿੰਦਗੀ ਦਾਅ ‘ਤੇ ਲਾ ਸਕਦਾ ਹੈ। ਲੰਮੇ ਅਰਸੇ ਤੋਂ ਹਜ਼ਾਰਾਂ ਵਿਦਿਆਰਥੀਆਂ ਲਈ ਖੇਡ ਮੈਦਾਨਾਂ ਵਿੱਚ ਦਿਨ ਰਾਤ ਮੁੜਕਾ ਵਹਾਉਣ ਵਾਲਾ , ਅਨੇਕਾਂ ਖਿਡਾਰੀਆਂ ਨੂੰ ਜ਼ਿੰਦਗੀ ਜਿਉਣ ਦਾ ਸੱਚਾ ਪਾਠ ਪੜ੍ਹਾਉਣ ਵਾਲਾ ਅਧਿਆਪਕ ਕਿਸੇ ਨਾਲ ਕਿਵੇਂ ਦਗ਼ਾ ਕਮਾ ਸਕਦਾ ਹੈ, ਪੰਜਾਬ ਦੇ ਕਿਸੇ ਵੀ ਅਧਿਆਪਕ ਨੂੰ ਸੱਚ ਨਹੀਂ ਆ ਰਿਹਾ। ਸਿੱਖਿਆ ਵਿਭਾਗ ਦੇ ਨੈਸ਼ਨਲ ਐਵਾਰਡੀ, ਸਟੇਟ ਐਵਾਰਡੀ ਅਧਿਆਪਕ ਸਾਥੀਆਂ ਅਤੇ ਪੰਜਾਬ ਦੇ ਸਾਰੇ ਅਧਿਆਪਕਾਂ ਦੀ ਪੰਜਾਬ ਸਰਕਾਰ ਅਤੇ ਪੁਲੀਸ ਵਿਭਾਗ ਤੋਂ ਇਨਸਾਫ ਦੀ ਮੰਗ ਕੀਤੀ ਹੈ। ਵੱਖ ਵੱਖ ਅਧਿਆਪਕ ਜਥੇਬੰਦੀਆਂ ਇਸ ਮਾਮਲੇ ‘ਤੇ ਸਾਂਝੇ ਰੂਪ ਚ ਜਲਦੀ ਤਿੱਖੇ ਸੰਘਰਸ਼ ਦਾ ਐਲਾਨ ਕਰਨਗੀਆਂ ।