ਮਾਨਸਾ 1 ਜੂਨ (ਨਾਨਕ ਸਿੰਘ ਖੁਰਮੀ )ਅੱਜ ਪੰਜਾਬ ਕਿਸਾਨ ਯੂਨੀਅਨ ਦੀ ਮਾਲਵਾ ਜੋਨ ਦੀ ਮੀਟਿੰਗ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ I ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਜਗਰਾਓਂ ਵਿਖੇ ਦੋ ਜੂਨ ਨੂੰ ਹੋ ਰਹੀ ‘ਜਬਰ ਵਿਰੋਧੀ ਰੈਲੀ’ ਵਿੱਚ ਵੱਡੀ ਗਿਣਤੀ ਸਾਮਿਲ ਹੋਣ ਦਾ ਫੈਸਲਾ ਲਿਆ ਗਿਆ I ਜਲੰਧਰ ਵਿਖੇ 4 ਜੂਨ ਨੂੰ ਹੋ ਰਹੀ ਕਨਵੈਨਸ਼ਨ ਵਿੱਚ ਵੀ ਪਹੁੰਚਣ ਦਾ ਮਤਾ ਪਾਇਆ ਗਿਆ I ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੁਲਦੂ ਸਿੰਘ ਮਾਨਸਾ,ਗੁਰਨਾਮ ਸਿੰਘ ਭੀਖੀ,ਗੁਰਜੰਟ ਸਿੰਘ ਮਾਨਸਾ,ਭੋਲਾ ਸਿੰਘ ਸਮਾਓਂ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਜਲੰਧਰ ਵਿਖੇ ਰਾਜਨੀਤਿਕ ਤੇ ਜੰਗੀ ਹਾਲਤਾਂ ਉਤੇ ਹੋ ਰਹੀ ਕਨਵੈਨਸ਼ਨ ਜਿਸ ਨੂੰ ਕਾ.ਦੀਪੰਕਰ ਭੱਟਾਚਾਰੀਆ ਸੰਬੋਧਨ ਕਰਨਗੇ,ਦੌਰਾਨ ਜੱਥੇਬੰਦੀ ਸਾਮਿਲ ਹੋਵੇਗੀ I ਉਨਾਂ ਬਠਿੰਡੇ ਜਿਲੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਖੇਤਾਂ ਵਿਚਲੀਆਂ ਬਿਜਲੀ ਮੋਟਰਾਂ ਜਿੰਨਾਂ ਨੂੰ ਬਾਕੀ ਲਿਖਤੀ ਕਾਰਵਾਈਆਂ ਹੋਣ ਦੇ ਬਾਵਜੂਦ ਆਨਲਾਇਨ ਰਿਕਾਰਡ ਵਿੱਚ ਨਹੀਂ ਚੜਾਇਆ ਗਿਆ ਦਾ ਮਸਲਾ ਮਹਿਕਮੇ ਦੇ ਧਿਆਨ ਚ ਕਰਦਿਆਂ ਕਿਹਾ ਕਿ ਮੋਟਰਾਂ ਨੂੰ ਜਲਦ ਰਿਕਾਰਡ ਅਧੀਨ ਲਿਆਂਦਾ ਜਾਵੇ,ਜੇਕਰ ਸਰਕਾਰ ਇਸਤੇ ਗੌਰ ਨਹੀਂ ਕਰੇਗੀ ਤਾਂ ਮਜਬੂਰਨ ਕਿਸਾਨ ਆਵਾਜ ਪਹੁੰਚਦਾ ਕਰਨ ਲਈ ਸੰਘਰਸ਼ ਦੇ ਰਾਹ ਪੈਣਗੇ I ਇਸ ਸਮੇਂ ਗੋਰਾ ਸਿੰਘ ਭੈਣੀਬਾਘਾ,ਰਾਜਵਿੰਦਰ ਰਾਣਾ, ਗੁਰਜੀਤ ਸਿੰਘ ਜੈਤੋ,ਜਰਨੈਲ ਸਿੰਘ ਰੋੜਾਂਵਾਲਾ,ਸਵਰਨ ਸਿੰਘ ਨਵਾਂਗਾਓਂ ਸੰਗਰੂਰ,ਰਾਮਫਲ ਸਿੰਘ ਬੁਸੈਹਿਰਾ,ਅਮਰੀਕ ਸਿੰਘ ਰਾਈਆ,ਲਖਵਿੰਦਰ ਸਿੰਘ ਫਰੀਦਕੋਟ,ਬਲਜਿੰਦਰ ਕੌਰ ਵਿਰਕ,ਹਰਦਿਆਲ ਸਿੰਘ,ਜੁਗਰਾਜ ਸਿੰਘ,ਬਿੱਕਰ ਸਿੰਘ ਬਰਨਾਲਾ,ਬਲਜਿੰਦਰ ਸਿੰਘ,ਜਗਤਾਰ ਸਿੰਘ,ਕਰਨੈਲ ਸਿੰਘ ਮਾਨਸਾ,ਸੁਖਚਰਨ ਦਾਨੇਵਾਲੀਆਂ,ਗੁਰਦੀਪ ਸਿੰਘ,ਮਨਜੀਤ ਸੋਢੀ ਹਾਜਿਰ ਸਨ I