ਮਾਨਸਾ/ ਸਰਦੂਲਗੜ੍ਹ : 01 ਜੂਨ (ਨਾਨਕ ਸਿੰਘ ਖੁਰਮੀ) ‘ਹਨੇਰੇ ਤੋਂ ਰੋਸ਼ਨੀ ਵੱਲ’ ਥੀਮ ਤਹਿਤ ਵਰਲਡ ਹਿਊਮਨ ਰਾਈਟ ਫਾਊਂਡੇਸ਼ਨ ਜ਼ਿਲ੍ਹਾ ਮਾਨਸਾ ਦੀ ਪ੍ਰੇਰਨਾ ਸਦਕਾ ਪਵਨੀਸ਼ ਵਧਵਾ ਪੰਮਾ ਅਤੇ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਨਾਲ ਅਕਾਲ ਚਲਾਣਾ ਉਪਰੰਤ ਪੁਸ਼ਪਾ ਦੇਵੀ (74) ਪਤਨੀ ਸਵ. ਡਾ ਹੰਸ ਰਾਜ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ। ਇਸ ਦੌਰਾਨ ਪਵਨੀਸ਼ ਵਧਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਤੱਸਲੀ ਹੈ ਕਿ ਉਨ੍ਹਾਂ ਦੀ ਮਾਤਾ ਜੀ ਦੀਆਂ ਅੱਖਾਂ ਦੋ ਨੇਤਰਹੀਣ ਵਿਅਕਤੀਆਂ ਦੀ ਜਿੰਦਗੀ ਵਿੱਚ ਰੋਸ਼ਨੀ ਕਰਨਗੀਆਂ। ਆਈ ਡੋਨੇਸ਼ਨ ਮੋਟੀਵੇਟਰ ਸੰਸਥਾ ਦੀ ਟੀਮ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਰੋਵਰ ਸਾਹਿਬ ਸਰਦੂਲਗੜ੍ਹ ਪਹੁੰਚਕੇ ਸਮੂਹ ਪਰੀਵਾਰ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਦੇ ਸਨਮਾਨ ਕੀਤਾ ਗਿਆ। ਇਸ ਦੌਰਾਨ ਸੰਸਥਾ ਮੈਂਬਰ ਡਾ ਕ੍ਰਿਸ਼ਨ ਸੇਠੀ ਨੇ ਸੰਬੋਧਨ ਕਰਦੇ ਕਿਹਾ ਕਿ ਮਾਤਾ ਪੁਸ਼ਪਾ ਦੇਵੀ ਦੀਆਂ ਅੱਖਾਂ ਆਲ ਇੰਡੀਆ ਮੈਡੀਕਲ ਐਂਡ ਸਾਇੰਸ ਬਠਿੰਡਾ ਦੇ ਡਾਕਟਰਾਂ ਵਲੋਂ ਪ੍ਰਾਪਤ ਕੀਤੀਆਂ ਗਈਆਂ ਹਨ। ਰਾਜ ਕੁਮਾਰ ਅਰੋੜਾ, ਸੰਤ ਲਾਲ ਨਾਗਪਾਲ, ਅਤੇ ਸਤਪਾਲ ਮਾਨਸਾ ਨੇ ਦੱਸਿਆ ਕਿ ਕਿਸੇ ਵੀ ਉਮਰ ਵਿੱਚ, ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਇਨਸਾਨ ਦੀਆਂ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਕਿਸੇ ਇਨਸਾਨ ਦੀ ਮੌਤ ਹੋਣ ਤੇ 6 ਤੋਂ 8 ਘੰਟਿਆਂ ਦੇ ਅੰਦਰ ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਸਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ, ਕਾਂਗਰਸੀ ਆਗੂ ਜੀਵਨ ਦਾਸ ਬਾਵਾ, ਮੁਨੀਸ਼ ਗਰਗ, ਅਮਿਤ ਅਰੋੜਾ ਨਾਗਪਾਲ, ਪ੍ਰੇਮ ਗਰਗ, ਸੁੱਖਾ ਭਾਊ, ਰਾਮ ਸਿੰਘ ਪ੍ਰਧਾਨ ਆਦਿ ਹਾਜ਼ਰ ਸਨ।
ਮਰਨ ਉਪਰੰਤ ਅੱਖਾਂ ਦਾਨ ਕਰਵਾਉਣ ਤੇ ਪਰਿਵਾਰ ਸਨਮਾਨਿਤ

Leave a comment