08 ਮਈ (ਗਗਨਦੀਪ ਸਿੰਘ) ਬਠਿੰਡਾ: ਬਲਾਕ ਰਾਮਪੁਰਾ ਫੂਲ ਵੱਲੋਂ ਦਾ ਪੋਲਰ ਸਟਾਰ ਸਕੂਲ ਢੱਡੇ ਬਠਿੰਡਾ ਵਿਖੇ ਸਟੇਟ ਆਰਗਨਾਈਜਿੰਗ ਕਮਿਸ਼ਨਰ ਓਕਾਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਡੰਰੀ) ਸ਼੍ਰੀਮਤੀ ਮਨਿੰਦਰ ਕੌਰ, ਜ਼ਿਲਾ ਆਰਗੇਨਾਈਜਿੰਗ ਕਮਿਸ਼ਨਰ ਅੰਮ੍ਰਿਤਪਾਲ ਸਿੰਘ ਬਰਾੜ, ਜ਼ਿਲਾ ਟ੍ਰੇਨਿੰਗ ਕਮਿਸ਼ਨਰ ਰਜਨੀਸ਼ ਬਾਂਸਲ, ਅਤੇ ਸਹਾਇਕ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਅਮਨਿੰਦਰ ਸਿੰਘ ਕੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜ ਰੋਜਾ ਸਕਾਊਟਸ ਅਤੇ ਗਾਈਡਜ ਤ੍ਰਿਤਿਆ ਸੋਪਾਨ ਟੈਸਟਿੰਗ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਅੰਤਿਮ ਦਿਨ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਸ. ਪਰਮਿੰਦਰ ਸਿੰਘ ਸਿੱਧੂ ਗਰੁੱਪ ਆਫ ਮਾਤਾ ਸੁੰਦਰੀ ਇੰਸਟੀਚਿਊਟ ਢੱਡੇ ਬਠਿੰਡਾ ਨੇ ਵਿਸੇਸ ਤੌਰ ਤੇ ਸ਼ਿਰਕਤ ਕੀਤੀ ਇਹਨਾਂ ਦੇ ਨਾਲ ਪ੍ਰਿੰਸੀਪਲ ਸ ਕੰਵਰਦੀਪ ਸਿੰਘ ਗਿੱਲ ਦ ਪੋਲਰ ਸਟਾਰ ਸਕੂਲ ਢੱਡੇ , ਸ ਅੰਗਰੇਜ਼ ਸਿੰਘ ਪ੍ਰੋਫੈਸਰ ਮਾਤਾ ਸੁੰਦਰੀ ਕਾਲਜ ਅਤੇ ਸ੍ਰੀ ਚਰਨਜੀਤ ਰਾਮ ਸ਼ਰਮਾ ਵਾਈਸ ਪ੍ਰਧਾਨ ਭਾਰਤ ਸਕਾਊਟਸ ਅਤੇ ਗਾਈਡਜ਼ ਬਠਿੰਡਾ ਜੀ ਵੱਲੋਂ ਇਸ ਕੈਂਪ ਵਿੱਚ ਸ਼ਿਰਕਤ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਸ੍ਰੀ ਰਜਨੀਸ਼ ਬਾਂਸਲ , ਸ. ਸੁਰਿੰਦਰ ਸਿੰਘ ਬਲਾਕ ਟ੍ਰੇਨਿੰਗ ਕੌਂਸਲਰ, ਸ. ਗਗਨਦੀਪ ਸਿੰਘ ਟ੍ਰੇਨਿੰਗ ਇੰਚਾਰਜ ਅਤੇ ਅੰਮ੍ਰਿਤਪਾਲ ਕੌਰ ਟ੍ਰੇਨਿੰਗ ਇੰਚਾਰਜ ਵੱਲੋਂ ਮੁੱਖ ਮਹਿਮਾਨ ਅਤੇ ਨਾਲ ਆਇਆ ਸ਼ਖ਼ਸੀਅਤਾ ਦੇ ਸਕਾਊਟ ਸਕਾਰਫ਼ ਪਾ ਕੇ ਸਵਾਗਤ ਕੀਤਾ ਗਿਆ। ਟ੍ਰੇਨਿੰਗ ਇੰਚਾਰਜ ਗਗਨਦੀਪ ਸਿੰਘ, ਸੁਰਿੰਦਰ ਸਿੰਘ, ਸ਼੍ਰੀਮਤੀ ਅਮਿ੍ੰਤਪਾਲ ਕੌਰ ਵੱਲੋਂ ਡਰਾਈਕਟਰ ਸ. ਪਰਮਿੰਦਰ ਸਿੰਘ ਸਿੱਧੂ ਜੀ ਨੂੰ ਜਦ ਕੈਂਪ ਨਿਰੀਖਣ ਲਈ ਲਿਜਾਇਆ ਗਿਆ ਤਦ ਸਕਾਊਟਸ ਅਤੇ ਗਾਈਡਜ਼ ਵੱਲੋਂ ਆਪਣੇ ਅੰਦਾਜ਼ ਨਾਲ ਜ਼ੋਰਦਾਰ ਸਵਾਗਤ ਕੀਤਾ ਗਿਆ ।
ਨਿਰੀਖਣ ਕਰਦੇ ਸਮੇਂ ਡਾਇਰੈਕਟਰ ਸਾਹਿਬ ਵੱਲੋਂ ਸਕਾਊਟਸ ਅਤੇ ਗਾਈਡਜ਼ ਵੱਲੋਂ ਤਿਆਰ ਕੀਤੇ ਗੈਜੇਟ ਅਤੇ ਟੈਂਟ ਦੇਖਦਿਆਂ ਹੈਰਾਨੀ ਜ਼ਾਹਿਰ ਕੀਤੀ ਕਿ ਛੋਟੇ ਛੋਟੇ ਬੱਚਿਆਂ ਨੇ ਬਹੁਤ ਵਧੀਆ ਕੰਮ ਕੀਤਾ ਹੋਇਆ ਹੈ। ਇਸ ਦੇ ਨਾਲ ਟ੍ਰੇਨਿੰਗ ਟੀਮ ਦੀ ਵੀ ਸ਼ਲਾਘਾ ਕੀਤੀ।
ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਸ. ਗਗਨਦੀਪ ਸਿੰਘ ਵੱਲੋਂ ਨਿਭਾਈ ਗਈ ।
ਅਤੇ ਮੁੱਖ ਮਹਿਮਾਨ ਜੀ ਨੂੰ ਇਸ ਚਾਰ ਰੋਜ਼ਾ ਕੈਂਪ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਸ. ਕਨਵਦੀਪ ਸਿੰਘ ਗਿੱਲ ਅਤੇ ਸ. ਅੰਗਰੇਜ਼ ਸਿੰਘ ਜੀ ਨੇ ਦੱਸਿਆ ਇਸ ਕੈਂਪ ਦੇ ਟ੍ਰੇਨਿੰਗ ਇੰਚਾਰਜ ਰਜਨੀਸ਼ ਬਾਂਸਲ,ਸ. ਸੁਰਿੰਦਰ ਸਿੰਘ, ਸ. ਗਗਨਦੀਪ ਸਿੰਘ, ਗਾਈਡ ਕੈਪਟਨ ਸ੍ਰੀਮਤੀ ਅਮ੍ਰਿਤਪਾਲ ਕੌਰ ਵਲੋਂ ਸਕਾਊਟ ਅਤੇ ਗਾਈਡਜ ਨੂੰ ਇਸ ਕੈਂਪ ਵਿੱਚ ਸਕਾਊਟਸ ਅਤੇ ਗਾਈਡਜ ਦੇ ਸਿਲੇਬਸ ਅਨੁਸਾਰ ਸਮਾਜ ਲਈ ਭਲਾਈ ਦੇ ਕੰਮ, ਅਨੁਸਾਸਨ ਵਿੱਚ ਰਹਿਣ, ਕੁਦਰਤੀ ਆਫਤਾ ਦਾ ਕਿਵੇਂ ਸਾਹਮਣਾ ਕਰਨਾ, ਕਦਰਾਂ ਕੀਮਤਾਂ ਸੰਬੰਧੀ, ਮੁਢਲੀ ਸਹਾਇਤਾ, ਗਜਟ ਬਣਾਉਣੇ ਅਤੇ ਟੈਂਟ ਲਗਾਉਣਾ, ਸਮਾਜਿਕ ਬੁਰਾਈਆਂ ਅਤੇ ਨਸ਼ਿਆਂ ਤੋਂ ਦੂਰ ਰਹਿਣਾ ਇਸ ਦੇ ਨਾਲ ਸਕਾਉਟ ਗਾਈਡ ਦੇ ਇਤਿਹਾਸ ਅਤੇ ਇਸ ਦੇ ਕੰਮਾਂ ਬਾਰੇ ਲੱਗ ਭੱਗ 5 ਸਕੂਲਾਂ ਦੇ150 ਦੇ ਕਰੀਬ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ।
ਮੁੱਖ ਮਹਿਮਾਨ ਵੱਲੋਂ ਸਮੁੱਚੀ ਟਰੇਨਿੰਗ ਟੀਮ ਨੂੰ ਕੈਂਪ ਸਫਲ ਬਣਾਉਣ ਲਈ ਵਧਾਈ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਵੱਖ ਵੱਖ ਸਕੂਲਾਂ ਤੋ ਆਏ ਸਕਾਊਟਸ ਅਤੇ ਗਾਈਡਜ਼ ਨੂੰ ਦੱਸਿਆ ਕਿ ਸਕਾਊਟਿੰਗ ਬੱਚਿਆਂ ਵਿੱਚ ਆਤਮ ਨਿਰਭਰਤਾ ਅਤੇ ਅਦਰਸ਼ ਨਾਗਰਿਕ ਬਣਨ ਦੀ ਭਾਵਨਾ ਪੈਦਾ ਕਰਦੀ ਹੈ। ਇਸ ਦੇ ਨਾਲ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਹੋ ਕੇ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਫਿਰ ਉਹਨਾਂ ਵੱਲੋਂ ਟ੍ਰੇਨਿੰਗ ਟੀਮ ਨੂੰ ਪ੍ਰਸ਼ੰਸਾਂ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਸ ਅਨੰਦ ਸਿੰਘ ਬਾਲਿਆਂਵਾਲੀ ਸਕਾਊਟ ਮਾਸਟਰ, ਸ ਗੁਰਜੀਤ ਸਿੰਘ ਝੱਬਰ ਸਕਾਊਟ ਮਾਸਟਰ ਅਤੇ ਸ਼੍ਰੀਮਤੀ ਅਮਨਦੀਪ ਕੌਰ ਗਾਈਡ ਕੈਪਟਨ ਵੱਲੋਂ ਸਮੂਹ ਸਕਾਊਟਸ ਅਤੇ ਗਾਈਡਜ਼ ਵਿਚ ਅਨੁਸ਼ਾਸਨ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਇਸ ਦੇ ਨਾਲ ਦ ਪੋਲਰ ਸਟਾਰ ਸਕੂਲ ਢੱਡੇ ਦੇ ਅਧਿਆਪਕਾ ਮਿਸ ਸੁਖਵੀਰ ਕੌਰ ਗਾਈਡ ਕੈਪਟਨ, ਹਰਦੀਪ ਸਿੰਘ ਸਕਾਊਟ ਮਾਸਟਰ ਅਤੇ ਸਮੂਹ ਸਟਾਫ ਵੱਲੋਂ ਇਸ ਕੈਂਪ ਨੂੰ ਸਫਲ ਬਣਾਉਣ ਵਿੱਚ ਭਰਪੂਰ ਸਹਿਯੋਗ ਦਿੱਤਾ।
ਸਕਾਊਟਸ ਅਤੇ ਗਾਈਡਜ਼ ਦਾ ਪੰਜ ਰੋਜ਼ਾ ਟ੍ਰੇਨਿੰਗ ਕੈਂਪ ਸਮਾਪਤ

Leave a comment