ਬੋਹਾ 25 ਅਪਰੈਲ (ਨਿਰੰਜਣ ਬੋਹਾ)
ਥਾਣਾ ਬੋਹਾ ਦੇ ਐੱਸ. ਐਚ. ਓ. ਇੰਸਪੈਕਟਰ ਬਲਦੇਵ ਸਿੰਘ ਦਾ ਤਬਾਦਲਾ ਸਦਰ ਥਾਣਾ ਬੁਢਲਾਡਾ ਵਿਚ ਹੋ ਜਾਣ ‘ਤੇ ਸਹਿਰ ਦੇ ਪਤਵੰਤੇ ਲੋਕਾਂ ਵੱਲੋਂ ਉਨ੍ਹਾ ਦੇ ਸਨਮਾਨ ਵਿਚ ਇਕ ਵਿਦਾਇਗੀ ਪਾਰਟੀ ਦਾ ਅਯੋਜਨ ਕੀਤਾ ਗਿਆ। ਇਸ ਸਮੇ ਨਗਰ ਪੰਚਾਇਤ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ ਆਮ ਆਦਮੀ ਦੇ ਬਲਾਕ ਪ੍ਰਧਾਨ ਦਰਸ਼ਨ ਘਾਰੂ, ਰਾਜਵਿੰਦਰ ਸਿੰਘ . ਮੀਡੀਆ ਇੰਚਾਰਜ਼ ਸੰਤੋਖ ਸਾਗਰ , ਸੁਰਿੰਦਰ ਮੰਗਲਾ , ਹਰਪਾਲ ਸਿੰਘ ਪੰਮੀ ਤੇ ਐਮ. ਸੀ. ਜੱਗਾ ਸਿੰਘ ਆਦਿ ਬੁਲਾਰਿਆਂ ਨੇ ਕਿਹਾ ਕਿ ਐੱਸ. ਐਚ. ਓ. ਇੰਸਪੈਟਰ ਜਗਦੇਵ ਦੇਵ ਸਿੰਘ ਦਾ ਕਾਰਜ਼ਕਾਲ ਨਸ਼ਿਆਂ ਦੀ ਰੋਕਥਾਮ ਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਪੱਖੋਂ ਬਹੁਤ ਸਲਾਘਾਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਇਸ ਖੇਤਰ ਦੇ ਅਮਨ ਪਸੰਦ ਲੋਕ ਉਨ੍ਹਾਂ ਦੇ ਕੰਮ ਤੋਂ ਬਹੁਤ ਖੁਸ਼ ਸਨ। ਇਸ ਸਮੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਬਿਪਨ ਗਰਗ ਤਰਸੇਮ ਰਾਜ ,ਡਾ ਭੂਸ਼ਨ ਗਰਗ ,ਸਤਨਾਮ ਸਿੰਘ ਸਰਪੰਚ ਮੰਘਾਣੀਆਂ ਗਿਆਨ ਚੰਦ ਸਿੰਗਲਾ , ਸਿੰਕਦਰ ਸਿੰਘ ਤੇ ਦਰਸ਼ਨ ਸਿੰਘ ਆਦਿ ਵੀ ਹਾਜਰ ਸਨ । ਥਾਣਾ ਮੁੱਖੀ ਵੱਲੋਂ ਇਸ ਵਿਧਾੲਗੀ ਪਾਰਟੀ ਲਈ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਫੋਟੋ- ਥਾਣਾ ਮੁਖੀ ਇੰਸਪੈਕਟਰ ਜਗਦੇਵ ਸਿੰਘ ਦਾ ਸਨਮਾਨ ਕਰਦੇ ਹੋਏ ਸ਼ਹਿਰ ਨਿਵਾਸੀ
ਤਬਾਦਲਾ ਹੋਣ ਤੇ ਥਾਣਾ ਮੁੱਖੀ ਨੂੰ ਵਿਦਾਇਗੀ ਪਾਰਟੀ ਦਿੱਤੀ

Leave a comment