*ਵਿਧਾਇਕ ਵਿਜੈ ਸਿੰਗਲਾ ਵੱਲੋਂ ਕੋਟੜਾ ਅਤੇ ਭੀਖੀ ਦੇ ਸਰਕਾਰੀ ਸਕੂਲਾਂ ’ਚ 23.91 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ*
ਮਾਨਸਾ, 24 ਅਪ੍ਰੈਲ:
ਪੰਜਾਬ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੁਆਰਾ ਪਿੰਡ ਕੋਟੜਾ ਕਲਾਂ ਅਤੇ ਭੀਖੀ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਗਏ।
ਇਸ ਮੌਕੇ ਬੋਲਦਿਆਂ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਸਕੂਲਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਆਧੁਨਿਕ ਸਿੱਖਿਆ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਸਮਾਰਟ ਕਲਾਸ ਰੂਮ, ਆਧੁਨਿਕ ਲਾਇਬ੍ਰੇਰੀਆਂ ਅਤੇ ਸਾਇੰਸ ਲੈਬਜ਼ ਇਸੇ ਉਦੇਸ਼ ਦੀ ਉਪਜ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਹੂਲਤ ਪੱਖੋ ਉੱਤਮ ਬਣਾਇਆ ਜਾਵੇਗਾ ਤਾਂ ਜੋ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ।
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਵਿਖੇ 2 ਲੱਖ 65 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਭੀਖੀ ਵਿਖੇ 02 ਲੱਖ 20 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਚਾਰਦੀਵਾਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ 17 ਲੱਖ 06 ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਦੋ ਕਲਾਸਰੂਮ ਅਤੇ 02 ਲੱਖ ਰੁਪਏ ਦੀ ਲਾਗਤ ਨਾਲ ਰਿਪੇਅਰ ਦੇ ਮੁਕੰਮਲ ਹੋਏ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਹਲਕਾ ਸਿੱਖਿਆ ਕੋਆਰਡੀਨੇਟਰ ਅਜੈਬ ਸਿੰਘ ਬੁਰਜ ਹਰੀ, ਕੋਟੜਾ ਸਕੂਲ ਦੇ ਪ੍ਰਿੰਸੀਪਲ ਮੈਡਮ ਵੀਰਪਾਲ ਕੌਰ ਚਾਹਲ, ਲੈਕਚਰਰ ਜਸਵੀਰ ਸਿੰਘ ਖਾਲਸਾ, ਸਟੇਜ ਸਕੱਤਰ ਅਰਸ਼ੀ ਬਾਂਸਲ, ਸਰਪੰਚ ਕੋਟੜਾ ਗੁਰਜੋਤ ਸਿੰਘ ਟੋਨੀ, ਚੇਅਰਮੈਨ ਗੁਰਮੀਤ ਸਿੰਘ, ਭਰਪੂਰ ਸਿੰਘ ਸਿੱਧੂ, ਹੈੱਡਮਾਸਟਰ ਮੁਨੀਸ਼ ਕੁਮਾਰ, ਵਿਜੈ ਕੁਮਾਰ, ਭੀਖੀ ਲੜਕੇ ਸਕੂਲ ਦੇ ਮੁਖੀ ਗੁਰਪਿੰਦਰ ਸਿੰਘ, ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਸੁਖਪ੍ਰੀਤ ਕੌਰ, ਚੇਅਰਪਰਸਨ ਭੀਖੀ ਪ੍ਰਾਇਮਰੀ ਸਕੂਲ ਸੁਨੀਤਾ, ਖੇਡ ਅਤੇ ਸਿੱਖਿਆ ਪ੍ਰੇਮੀ ਬਲਵੰਤ ਭੀਖੀ, ਰਾਜਿੰਦਰ ਜਾਫਰੀ, ਰਾਜਕੁਮਾਰ ਭੀਖੀ, ਸਤਪ੍ਰਤਾਪ ਸਿੰਘ, ਸਕੱਤਰ ਜਗਪਾਲ ਰੱਲੀ, ਜਗਤਾਰ ਔਲਖ ਅਤੇ ਅਮਨ ਮਾਨਸਾ ਆਦਿ ਹਾਜ਼ਰ ਸਨ