ਸੂਬਾ ਸੀ ਪੀ ਆਈ ਵੱਲੋਂ ਨਿਰਮਲ ਸਿੰਘ ਧਾਲੀਵਾਲ ਤੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।
ਮਾਨਸਾ 15 ਮਾਰਚ(ਨਾਨਕ ਸਿੰਘ ਖੁਰਮੀ) ਕਿਰਤੀਆਂ ਤੇ ਦੱਬੇ ਕੁੱਚਲੇ ਲਤਾੜੇ ਵਰਗ ਦੀ ਅਵਾਜ਼ ਸੀ ਪੀ ਆਈ ਦੇ ਨਿਧੜਕ ਨਿੱਡਰ ਤੇ ਜੂਝਾਰੂ ਆਗੂ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਵਾਲਾ ਦਾ ਬੀਤੀ 8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਮੌਕੇ ਦਿਨ ਦਿਹਾੜੇ ਕਸਬਾ ਬੋਹਾ ਵਿਖੇ ਕਤਲ ਹੋਇਆ ਸੀ, ਜ਼ੋ ਇੱਕ ਸਿਆਸੀ, ਸਾਜ਼ਿਸ਼ ਤਹਿਤ ਤੇ ਲੋਕ ਪੱਖੀ ਅਵਾਜ਼ ਨੂੰ ਦਵਾਉਣ ਵਾਲਾ ਹੈ। ਉਹਨਾਂ ਦੀ ਨਮਿੱਤ ਸ਼ਰਧਾਂਜਲੀ ਸਮਾਗਮ ਤੇ ਅੰਤਿਮ ਅਰਦਾਸ 16 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ ਗੁਰਦੁਆਰਾ ਸਾਹਿਬ ਗਾਮੀਵਾਲਾ ਵਿਖੇ ਹੋਵੇਗੀ। ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ, ਏਟਕ ਦੇ ਸੂਬਾ ਜਨਰਲ ਸਕੱਤਰ ਤੇ ਕੌਮੀ ਕੌਂਸਲ ਮੈਂਬਰ ਨਿਰਮਲ ਸਿੰਘ ਧਾਲੀਵਾਲ, ਦਲਜੀਤ ਕੌਰ ਅਰਸ਼ੀ, ਜ਼ਿਲ੍ਹਾ, ਬਲਾਕ ਲੀਡਰਸ਼ਿਪ ਸਮੇਤ ਵੱਖ ਵੱਖ ਧਾਰਮਿਕ ਸਮਾਜਿਕ ਕਿਸਾਨ ਮਜ਼ਦੂਰ ਔਰਤਾਂ ਜਨਤਕ ਜਮਹੂਰੀ ਤੇ ਰਾਜਸੀ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾਣਗੀਆਂ।
ਇਸ ਮੌਕੇ ਕਮਿਊਨਿਸਟ ਆਗੂ ਨੇ ਕਿਹਾ ਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।
ਮਨਜੀਤ ਕੌਰ ਗਾਮੀਵਾਲਾ ਨਮਿੱਤ ਸ਼ਰਧਾਂਜਲੀ ਸਮਾਰੋਹ ਤੇ ਅੰਤਿਮ ਅਰਦਾਸ ਗਾਮੀਵਾਲਾ ਵਿਖੇ 16 ਮਾਰਚ ਨੂੰ ਹੋਵੇਗੀ-ਚੋਹਾਨ
Leave a comment