ਮਾਨਸਾ, 15 ਮਾਰਚ (ਨਾਨਕ ਸਿੰਘ ਖੁਰਮੀ)
ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਰਜਿੰਦਰ ਵਰਮਾ ਵਲੋ ਦਿੱਤੇ ਨਿਰਦੇਸ਼ ਹੇਠ ਜਿਲਾ ਦੇ ਵਿੱਚ ਸੀਨੀਅਰ ਆਗੂ ਮੈਡਮ ਮੰਜੂ ਜਿੰਦਲ ਜੀ ਨੇ ਹੋਲੀ ਦਾ ਤਿਉਹਾਰ ਲੜਕੀਆਂ ਨਾਲ ਰੱਲ ਮਿਲ ਕੇ ਮਨਾਇਆ ਅਤੇ ਉਨਾ ਦੱਸਿਆ ਕਿ ਇਹ ਤਿਉਹਾਰ ਮਨਾਉਣ ਦਾ ਮੁੱਖ ਉਦੇਸ਼ ਸੀ ਕਿ ਭਾੲਈਚਾਰਕ ਸਾੰਝ ਵਧਾਉਣਾ ਅਤੇ ਜੋ ਔਰਤਾ ਘਰ ਦੇ ਰੁਝੇਵਿਆਂ ਚੋ ਵੇਹਲੀਆ ਨਹੀਂ ਹੁੰਦੀਆ ਤੇ ਤਿਉਹਾਰਾ ਨੂੰ ਖੁੱਲ ਕੇ ਮਨਾ ਨਹੀ ਪਾਉਂਦੀਆ ਤਾ ਉਹਨਾਂ ਔਰਤਾਂ ਨੂੰ ਇੱਕਠੇ ਕਰ ਕੇ ਹੋਲੀ ਦਾ ਤਿਉਹਾਰ ਮਨਾਇਆ ਤੇ ਉਹਨਾਂ ਨਾਲ ਕੁਝ ਗੇਮ ਤੋ ਹੋਰ ਵੱਖ ਵੱਖ ਮਨੋਰਜਨ ਕੀਤਾ ਅਤੇ ਸਾਰੀਆਂ ਹੀ ਭੈਣਾਂ ਨੂੰ ਇਹ ਕੁਝ ਦੇਖ ਕੇ ਬਹੁਤ ਚੰਗਾ ਲੱਗਿਆ ਅਤੇ ਨਾਲ ਹੀ ਸਭ ਨੂੰ ਹੋਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਵੀ ਦਿੱਤੀਆਂ ਪਰੋਗਰਾਮ ਦੇ ਅਖੀਰ ਵਿੱਚ ਸਭ ਨੇ ਨੱਚ ਟੱਪ ਪੂਰਾ ਮਨੋਰੰਜਨ ਕੀਤਾ ਇਸ ਮੌਕੇ ਸਲੋਚਨਾ ,ਸਿਮਰਜੀਤ ਕੌਰ ,ਰਵੀਨਾ, ਗਗਨਦੀਪ ਕੌਰ ,ਸਿਮਰਨ ,ਮਮਤਾ ,ਅਨਾਮਿਕਾ ,ਗਗਨਦੀਪ ,ਇੰਦੂ , ਪਰਮਜੀਤ ਕੌਰ, ਮਨਦੀਪ ਕੌਰ , ਭੂਮਿਕਾ ਆਦਿ ਹਾਜਰ ਸਨ