ਕਰਨ ਭੀਖੀ
ਭੀਖੀ, 28ਫਰਵਰੀ
ਇੱਥੇ ਪੁਲਿਸ ਨੇ ਖੇਤਾਂ ਵਿੱਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਵੇਚਣ ਵਾਲੇ ਵਿਅਕਤੀ ਸਮੇਤ ਇੱਕ ਕਬਾੜੀਏ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਖਜੀਤ ਸਿੰਘ ਨੇ ਦੱਸਿਆ ਕਿ ਬਲਦੇਵ ਸਿੰਘ ਪੁੱਤਰ ਜਵਾਲਾ ਸਿੰਘ ਵਾਸੀ ਸਮਾਉਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਵਿਅਕਤੀ ਖੇਤਾਂ ਵਿੱਚ ਮੋਟਰਾਂ ਦੀਆਂ ਤਾਰਾਂ ਚੋਰੀ ਕਰਦੇ ਹਨ, ਜਿਸ ਤੋਂ ਬਾਅਦ ਪੁਲਿਸ ਨੇ ਤਾਰਾਂ ਚੋਰੀ ਕਰਨ ਵਾਲੇ ਗੋਲਡੀ ਸਿੰਘ ਪੁੱਤਰ ਬੌਬੀ ਸਿੰਘ ਵਾਸੀ ਭੀਖੀ ਨੂੰ ਗ੍ਰਿਫਤਾਰ ਕਰ ਲਿਆ। ਚੋਰੀ ਦੀਆਂ ਤਾਰਾਂ ਖਰੀਦਣ ਵਾਲੇ ਕਬਾੜੀਏ ਦੇਸ਼ ਰਾਜ ਪੁੱਤਰ ਰੂਪ ਚੰਦ ਵਾਸੀ ਭੀਖੀ ਨੂੰ ਕਾਬੂ ਕਰਕੇ ਉਸ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਥਾਣਾ ਮੁਖੀ ਸੁਖਜੀਤ ਸਿੰਘ ਨੇ ਸ਼ਹਿਰ ਵਿੱਚ ਕਬਾੜ ਦਾ ਕੰਮ ਕਰਨ ਵਾਲੇ ਅਤੇ ਹੋਰ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਗਲਤ ਅਨਸਰ ਤੋਂ ਕੋਈ ਵੀ ਚੋਰੀ ਕੀਤਾ ਹੋਇਆ ਸਮਾਨ ਨਾ ਖਰੀਦਣ।
ਫੋਟੋ ਕੈਪਸ਼ਨ: ਭੀਖੀ ਪੁਲੀਸ ਵੱਲੋਂ ਕਾਬੂ ਚੋਰ ਤੇ ਕਬਾੜੀਆ ਸਮੇਤ ਪੁਲੀਸ ਪਾਰਟੀ।
ਤਾਰਾਂ ਚੋਰੀ ਕਰਨ ਵਾਲਾ ਕਬਾੜੀਏ ਸਮੇਤ ਕਾਬੂ
Leave a comment
