ਛੇਵਾਂ ਸੱਭਿਆਚਾਰਕ ਮੇਲਾ ਭੀਖੀ ਦਾ 30 ਮਾਰਚ ਨੂੰ ਕਰਵਾਇਆ ਜਾਵੇਗਾ
ਭਰਪੂਰ ਮੰਨਣ
ਭੀਖੀ, 26 ਫਰਵਰੀ
ਸਥਾਨਕ ਨੈਸ਼ਨਲ ਕਾਲਜ ਵਿਖੇ ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਰਜਿ. ਪੰਜਾਬ ਦੀ ਅਹਿਮ ਮੀਟਿੰਗ ਦੌਰਾਨ ਵਿਚਾਰ ਵਟਾਂਦਰਾਂ ਕਰਦਿਆਂ ਵੱਖ-ਵੱਖ ਅਹੁਦੇਦਾਰਾਂ ਵੱਲੋਂ ਆਪਣੇ ਸੁਝਾਅ ਪੇਸ਼ ਕੀਤੇ ਗਏ। ਇਸ ਮੌਕੇ ਛੇਵਾਂ ਸੱਭਿਆਚਾਰਕ ਮੇਲਾ ਭੀਖੀ ਦਾ 30 ਮਾਰਚ ਦਿਨ ਐਤਵਾਰ ਨੂੰ ਕਰਵਾਉਣ ਦਾ ਫੈਸਲਾ ਲਿਆ।
ਸੰਸਥਾ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਪੁਮਾਰ ਤੇ ਜਨਰਲ ਸਕੱਤਰ ਅੰਗਰੇਜ਼ ਸਿੰਘ ਕਲੇਰ ਨੇ ਦੱਸਿਆ ਕਿ ਛੇਵੇਂ ਸੱਭਿਆਚਾਰਕ ਮੇਲੇ ਵਿੱਚ ਮਲਵਈ ਗਿੱਧਾ, ਢਾਡੀ, ਕਵਿਸ਼ਰੀ ਜਥੇ, ਕਵਾਲ, ਪ੍ਰਸਿੱਧ ਗਾਇਕ, ਗੀਤਕਾਰ ਅਤੇ ਫਿਲਮੀ ਅਦਾਕਾਰ ਸ਼ਿਰਕਤ ਕਰਨਗੇ। ਸਮੂਹ ਲੋਕਾਂ ਨੂੰ ਮੇਲੇ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਹੋਵੇਗਾ।
ਦਿਲਬਾਗ ਸਿੰਘ ਰਿਉਂਦ ਸਹਾਇਕ ਸਕੱਤਰ ਨੇ ਦੱਸਿਆ ਕਿ ਜਿਹਨਾਂ ਕਲਾਕਾਰਾਂ ਨੂੰ ਸੱਦਾ ਦਿੱਤਾ ਜਾਵੇਗਾ, ਉਹ ਹੀ ਮੇਲੇ ਵਿੱਚ ਹਾਜ਼ਰੀ ਲਗਵਾ ਸਕਣਗੇ। ਸਵੇਰ ਤੋਂ ਸ਼ਾਮ ਤੱਕ ਮੇਲੇ ਵਿੱਚ ਪੰਜਾਬੀ ਵਿਰਸੇ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।
ਇਸ ਮੌਕੇ ਕਰਨ ਭੀਖੀ ਪ੍ਰਧਾਨ, ਸਰਪ੍ਰਸਤ ਹਰਪ੍ਰੀਤ ਸਿੰਘ ਹੈਪੀ, ਪ੍ਰੈਸ ਸਕੱਤਰ ਹਰਜੀਤ ਭੀਖੀ, ਨਾਵਲਕਾਰ ਅਜ਼ੀਜ਼ ਸਰੋਏ, ਗੁਲਾਬ ਰਿਉਂਦ, ਕੁਲਦੀਪ ਸਿੰਘ, ਗੁਲਜ਼ਾਰ ਅਲੀ ਥਿੰਦ, ਕਮਲ ਚਹਿਲ, ਨਵਨੀਤ ਰਿਸ਼ੀ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਪੰਜਾਬੀ ਵਿਰਸਾ ਹੈਰੀਟੇਜ ਫਾਉਂਡੇਸ਼ਨ ਪੰਜਾਬ ਦੇ ਅਹੁਦੇਦਾਰ ਮੀਟਿੰਗ ਸਮੇਂ।