ਮਾਨਸਾ, 21 ਫਰਵਰੀ (ਨਾਨਕ ਸਿੰਘ ਖੁਰਮੀ )ਮਾਨਸਾ ਦੀ ਧੀ ਲਿਪਸੀ ਨੂੰ ਇਨਸਾਫ਼ ਦਵਾਉਣ ਸਬੰਧੀ ਲੋੜੀਂਦੀ ਪੈਰਵੀ ਕਰਨ ਦਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਗਿਆ। ਇਸ ਸੰਬੰਧੀ ਬਾਰ ਐਸੋਸੀਏਸ਼ਨ ਮਾਨਸਾ ਨੇ ਅੱਜ ਕਾਲੇ ਬਿੱਲੇ ਲਾ ਕੇ ਆਪਣ ਰੋਹ ਪ੍ਰਗਟਾਉਂਦਿਆਂ ਇਸ ਦੁੱਖਦਾਈ ਘਟਨਾ ਤੇ ਮਾਨਸਾ ਦੀ ਧੀ ਲਿਪਸੀ ਦੇ ਪਰਿਵਾਰ ਵਾਲਿਆਂ ਨੂੰ ਕਾਨੂੰਨੀ ਮਦਦ ਦੇਣ ਦਾ ਮਾਨਸਾ ਬਾਰ ਐਸੋਸੀਏਸ਼ਨ ਨੇ ਅਪਣਾ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਬਾਰ ਐਸੋਸੀਏਸ਼ਨ ਲੁਧਿਆਣਾ ਨੂੰ ਇਸ ਮਸਲੇ ਮਾਨਸਾ ਬਾਰ ਐਸੋਸੀਏਸ਼ਨ ਨਾਲ ਮਿਲ ਕੇ ਮਾਨਸਾ ਦੀ ਧੀ ਲਿਪਸੀ ਦੇ ਪਰਿਵਾਰ ਨੂੰ ਕਾਤਲ ਨੂੰ ਸਜਾ ਦਵਾਉਣ ਵਿੱਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਸਮੇ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੈਕਟਰੀ ਬੀਰਦਵਿੰਦਰ ਸਿੰਘ ਸੀਨੀਅਰ ਮੈਂਬਰ ਵਿਜੇ ਕੁਮਾਰ ਸਿੰਗਲਾ, ਗੁਰਲਾਭ ਸਿੰਘ ਮਾਹਲ, ਗੁਰਨੀਸ਼ ਸਿੰਘ ਮਾਨਸ਼ਾਹੀਆ, ਬਲਵਿੰਦਰ ਸਿੰਘ ਸੋਢੀ, ਗੁਰਇਕਬਾਲ ਸਿੰਘ ਮਾਨਸ਼ਾਹੀਆ, ਰਣਜੀਤ ਸਿੰਘ, ਹਰਪ੍ਰੀਤ ਸ਼ਰਮਾ, ਜਸਪਾਲ ਕੜਵਲ ਕੁਲਵਿੰਦਰ ਸਿੰਘ ਸਿੱਧੂ, ਸੰਦੀਪ ਸਿੰਘ ਪ੍ਰਵਿੰਦਰ ਹਾਜ਼ਰ ਸਨ