ਭਾਰਤ ਦੀ ਕਮਿਊਨਿਸਟ ਲਹਿਰ ਨੂੰ ਸ਼ੁਰੂ ਹੋਇਆਂ 100 ਸਾਲ ਤੋਂ ਉੱਪਰ ਹੋ ਚੁੱਕੇ ਹਨ ਇਸਦੇ ਆਗੂਆਂ / ਵਰਕਰਾਂ ਦੀ ਤੀਜੀ ਪੀੜੀ ਚੱਲ ਰਹੀ ਹੈ ਪਰ ਅੱਜ ਵੀ ਬੁੱਢੇ ਵਾਰੇ ਇਸਨੂੰ ਬੜੀ ਤਰਸਯੋਗ ਹਾਲਤ ਚੋਂ ਲੰਘਣਾ ਪੈ ਰਿਹਾ ਹੈ ਇਸ ਦੀਆਂ ਧੀਆਂ(ਕਮਿਊਨਿਸਟ ਪਾਰਟੀਆਂ )ਦੀ ਗਿਣਤੀ ਤਾਂ ਸ਼ਾਇਦ ਹੋ ਜਾਵੇ, ਪਰ ਇਸਦੀਆਂ ਪੋਤੀਆਂ /ਦੋਹਤੀਆਂ ਦੀ ਗਿਣਤੀ ਸ਼ਾਇਦ ਇਹਨਾਂ ਦੇ ਮਾਂ ਪਿਉ ਵੀ ਨਾ ਕਰ ਸਕਣ, ਉਹ ਵੀ ਆਪਣੇ ਵਾਰਸਾਂ ਨੂੰ ਸ਼ਾਇਦ ਹੀ ਪਛਾਣ ਸਕਣ, ਕਿਉਕਿ ਅਜੇ ਤੱਕ ਕੋਈ ਡੀ. ਐਨ. ਏ ਪਰਖਣ ਵਾਲੀ ਮਸੀਨ ਵੀ ਨਹੀਂ ਬਣੀ ਜਿਹੜੀ ਆਪਣੇ “ਇਨਕਲਾਬੀ ਲਾਣੇ “ਵਿੱਚੋਂ ਆਪਣੇ ਅਸਲੀ ਵਾਰਸ ਦੀ ਪਛਾਣ ਕਰ ਸਕੇ, ਪੜਨ ਸੁਣਨ ਨੂੰ ਇਹ ਗੱਲ ਕਿਸੇ “ਇਨਕਲਾਬੀ ” ਨੂੰ ਵਿਅੰਗ ਲੱਗ ਸਕਦੀ ਹੈ, ਪਰ ਇਹ ਕੌੜੀ ਸਚਾਈ ਹੈ ਜਿਸਨੂੰ ਹਰ ਸੁਹਿਰਦ, ਚਿੰਤਨਸਿਲ ਕਮਿਊਨਿਸਟ ਨੂੰ ਸਵਿਕਾਰ ਕਰਨਾ ਹੀ ਪੈਣਾ ਹੈ!ਕਮਿਊਨਿਸਟ ਲਹਿਰ ਦੇ ਪਿਤਾਮਾ ਕਾਮਰੇਡ ਕਾਰਲ ਮਾਰਕਸ ਨੇ ਕਿਹਾ ਸੀ “ਵਿਗਿਆਨ ਦੇ ਦਵਾਰ ਤੇ ਨਰਕ ਦੇ ਪ੍ਰਵੇਸ਼ ਵਾਂਗ ਇਹ ਮੰਗ ਰੱਖੀ ਜਾਣੀ ਚਾਹੀਦੀ ਹੈ “ਇੱਥੇ ਆਵੋ ਦਿਲ ਨੂੰ ਕਰੜਾ ਕਰਕੇ, ਇੱਥੇ ਕਿਸੇ ਦਾ ਕੁੱਝ ਨਾ ਸੰਵਰੇ ਡਰਕੇ, ਭਾਰਤ ਦੀ ਕਮਿਊਨਿਸਟ ਲਹਿਰ ਦਾ ਜਨਮ ਭਾਵੇਂ 1920 ਵਿੱਚ ਹੋ ਗਿਆ ਸੀ ਪਰ ਅਸਲ ਵਿੱਚ 1935 ਤੱਕ ਵੀ ਪਾਰਟੀ ਕੋਲ ਕੋਈ ਗੁੰਦਵਾ ਢਾਂਚਾ ਹੀ ਨਹੀਂ ਸੀ ਤੇ ਨਾ ਕੋਈ ਇਨਕਲਾਬੀ ਪ੍ਰੋਗਰਾਮ ਸੀ, 1935 ਵਿੱਚ ਜਾਕੇ ਆਰਜੀ ਕੇਂਦਰੀ ਕਮੇਟੀ ਦਾ ਗਠਨ ਹੋ ਸਕਿਆ ਅਤੇ 1936 ਵਿੱਚ ਕਾਮਰੇਡ ਪੀ. ਸੀ. ਜੋਸ਼ੀ ਨੂੰ ਜਨਰਲ ਸਕੱਤਰ ਚੁਣਿਆ ਗਿਆ, ਜਿਸਦੀ ਅਗਵਾਈ ਵਿੱਚ ਪਾਰਟੀ ਉੱਪਰ ਸੱਜਾ ਪੱਖ ਭਾਰੂ ਰਿਹਾ! ਪਾਰਟੀ ਦੀ ਪਹਿਲੀ ਕਾਂਗਰਸ ਮਈ ਜੂਨ 1943 ਨੂੰ ਹੋਈ ਪਰ ਕੋਈ ਠੋਸ ਪ੍ਰੋਗਰਾਮ ਫਿਰ ਵੀ ਨਾ ਬਣ ਸਕਿਆ, ਸਿਰਫ ਮਤਿਆਂ ਨਾਲ ਹੀ ਡੰਗ ਟਪਾਈ ਹੁੰਦੀ ਰਹੀ, ਇਸ ਸਮੇਂ ਦੂਰਾਨ ਵੱਡੀ ਗਲਤੀ ਇਹ ਹੋਈ ਕਿ ਦੂਜੀ ਸੰਸਾਰ ਜੰਗ ਦੂਰਾਨ ਰੂਸ ਦੀ ਪਾਰਟੀ ਪਿੱਛੇ ਲੱਗਕੇ ਬਰਤਾਨਵੀ ਸਾਮਰਾਜ ਕਰ ਦਿੱਤੀ, ਤੀਜੀ ਗਲਤੀ ਫਿਰਕੂ ਅਧਾਰ ਉੱਤੇ ਪਾਕਿਸਤਾਨ ਬਣਨ ਦੀ ਹਮਾਇਤ ਕਰਨੀ ਸੀ ਇਹ ਤਾਂ ਇਥੋਂ ਤੱਕ ਚਲੀ ਗਈ ਕੇ ਵੱਖਰੇ ਸਿੱਖ ਰਾਜ ਦੀ ਹਮਾਇਤ ਵਿੱਚ ਕਾਮਰੇਡ ਜੀ ਅਧਿਕਾਰੀ ਦੁਆਰਾ “ਸਿੱਖ ਦੇਸ਼ ਭੂਮੀਆ ” ਨਾਮ ਦਾ ਥੀਸੀਸ ਛਾਪ ਕੇ ਵੱਖਰੇ ਸਿੱਖ ਰਾਜ ਦੀ ਮੰਗ ਕਰ ਦਿੱਤੀ, ਜੋ ਬਾਅਦ ਵਿੱਚ ਵਾਪਿਸ ਲੈਕੇ ਗਲਤੀ ਮੰਨਣੀ ਪਈ ਅਤੇ ਇਸ ਫੈਸਲੇ ਨਾਲ ਪਾਰਟੀ ਦੀ ਸਿਧਾਂਤਕ ਕਮਜ਼ੋਰੀ ਜੱਗ ਜਾਹਰ ਹੋ ਗਈ, 15ਅਗਸਤ 1947 ਨੂੰ ਮਿਲੀ ਆਜ਼ਾਦੀ ਦੇ ਸਵਾਲ ਤੇ ਫਿਰ ਟੱਪਲਾ ਖਾਧਾ ਅਤੇ ਪਾਰਟੀ ਫਿਰ ਖੱਬੀ ਮਾਰਕੇਬਾਜੀ ਦਾ ਸ਼ਿਕਾਰ ਹੋਕੇ ਦੋ ਧੜਿਆਂ ਵਿੱਚ ਵੰਡੀ ਗਈ,, ਕਾਫੀ ਨੁਕਸਾਨ ਹੋਇਆ! 1951 ਵਿੱਚ ਪਾਰਟੀ ਆਗੂਆਂ ਦਾ ਇੱਕ ਚਾਰ ਮੇਂਬਰੀ ਵਫਦ ਭਰਾਤਰੀ ਸਲਾਹ ਮਸਵਰੇ ਲਈ ਰੂਸ ਗਿਆ ਅਤੇ ਕਾ. ਸਟਾਲਿਨ ਦੀ ਅਗਵਾਈ ਵਾਲੇ ਰੂਸੀ ਡੇਲੀਗੇਸਨ ਨਾਲ ਲੰਬੇ ਸਲਾਹ ਮਸਵਰੇ ਦੇ ਅਧਾਰ ਤੇ ਪਾਰਟੀ ਪ੍ਰੋਗਰਾਮ ਦਾ ਖਰੜਾ ਤਿਆਰ ਕੀਤਾ ਜਿਸਨੂੰ 1951 ਵਿਚ ਹੋਈ ਪਾਰਟੀ ਕਾਂਗਰਸ ਵਿੱਚ ਪਾਸ ਕੀਤਾ, ਇਨਕਲਾਬ ਦੇ ਪੜਾਅ, ਦਿਸ਼ਾ, ਸਟੇਟ ਤੇ ਸਟੇਟ ਦੇ ਖਾਸੇ ਅਤੇ ਜਮਾਤੀ ਬਣਤਰ ਬਾਰੇ ਪਹਿਲੀ ਵਾਰ ਮੂਲ ਰੂਪ ਵਿੱਚ ਠੋਸ ਪ੍ਰੋਗਰਾਮ ਹੋਂਦ ਵਿੱਚ ਆਇਆ ਜਿਹੜਾ ਭਾਰਤ ਦੀਆਂ ਹਾਲਾਤਾਂ ਅਨੁਸਾਰ ਬਿਲਕੁਲ ਢੁੱਕਵਾ ਸੀ, ਇਸਦੇ ਅਧਾਰ ਤੇ ਲੜੀਆਂ 1952 ਦੀਆਂ ਚੋਣਾਂ ਸਮੇਂ ਪਾਰਟੀ ਦੂਜੀ ਵੱਡੀ ਪਾਰਟੀ ਬਣ ਕੇ ਉਭਰੀ, (ਇਸਦੇ ਪਿੱਛੇ ਪਾਰਟੀ ਵੱਲੋਂ ਲੜੇ ਗਏ ਤਲਿੰਗਾਨਾ ਤੇ ਪੈਪਸੂ ਮੁਜਾਰਾ ਘੋਲ ਦਾ ਵੱਡਾ ਯੋਗਦਾਨ ਸੀ )ਪਰੰਤੂ 1954 ਵਿੱਚ ਕਾ. ਸਟਾਲਿਨ ਦੀ ਮੌਤ ਤੋਂ ਬਾਅਦ ਰੂਸ ਦੀ ਸੱਤਾ ਤੇ ਕਾਬਜ ਹੋਈ ਖਰੁਸਚੋਵ ਜੁੰਡਲੀ ਨੇ “ਪੂਰਅਮਨ ਸਹਿਹੋਂਦ, ਪੁਰਅਮਨ ਮੁਕਾਬਲਾ, ਪੁਰ ਅਮਨ ਤਬਦੀਲੀ” ਦਾ ਸੋਧਵਾਦੀ ਸਿਧਾਂਤ ਲੈ ਆਂਦਾ ਅਤੇ ਸਾਥੀ ਸਟਾਲਿਨ ਵਿਰੁੱਧ ਕੂੜ ਪ੍ਰਚਾਰ ਵਿੱਢ ਦਿੱਤਾ ਅਤੇ ਸੀ ਪੀ ਆਈ ਵਿੱਚ ਭਾਰੂ ਗਰੁੱਪ ਇਸ ਕੂੜ ਪ੍ਰਚਾਰ ਦਾ ਸ਼ਿਕਾਰ ਹੋ ਗਿਆ ਭਾਵੇਂ ਪਾਰਟੀ ਵਿਚਲੇ ਇਨਕਲਾਬੀਆਂ ਨੇ ਇਸਦਾ ਵਿਰੋਧ ਕੀਤਾ! 1956 ਤੋਂ ਬਾਅਦ ਪਾਰਟੀ ਲੀਡਰਸਿਪ ਨੇ ਸਿਰਫ ਚੋਣਾਂ ਰਾਹੀਂ ਪੁਨਰ ਅਮਨ ਤਬਦੀਲੀ ਤੇ ਚੱਲਣ ਵੱਲ ਵਧਣਾ ਸ਼ੁਰੂ ਕਰ ਦਿੱਤਾ ਅਤੇ ਕਾਂਗਰਸ ਨਾਲ ਸਹਿਯੋਗ ਕਰਨ ਦਾ ਰਾਹ ਆਖਤਿਆਰ ਕਰ ਲਿਆ, ਕੌਮਾਂਤਰੀ ਪੱਧਰ ਤੇ ਚੀਨ ਦੀ ਕਮਿਊਨਿਸਟ ਪਾਰਟੀ ਇਸ ਸੋਧਵਾਦੀ ਲਾਇਨ ਦਾ ਡੱਟਵਾ ਵਿਰੋਧ ਕਰ ਰਹੀ ਸੀ, ਪਰ ਬਦਕਿਸਮਤੀ ਨੂੰ 1962 ਵਿੱਚ ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈਕੇ ਜੰਗ ਹੋ ਗਈ, ਚੀਨ ਪ੍ਰਤੀ ਸਹੀ ਸਟੈਂਡ ਲੈਣ ਦੇ ਸਵਾਲ ਤੇ ਪਾਰਟੀ ਵੰਡੀ ਗਈ ਅਤੇ ਪਹਿਲਾਂ ਤੋਂ ਹੀ ਚੱਲ ਰਿਹਾ ਅੰਤਰ ਪਾਰਟੀ ਘੋਲ ਸਿਖਰ ਤੇ ਪੁੱਜ ਗਿਆ, ਨਤੀਜੇ ਵਜੋਂ 1964 ਵਿੱਚ ਪਾਰਟੀ ਵਿੱਚ ਫੁੱਟ ਪੈ ਗਈ, ਸੋਧਵਾਦੀਆਂ ਨਾਲੋਂ ਤੋੜ ਵਿਛੋੜਾ ਕਰਕੇ ਇਨਕਲਾਬੀਆਂ ਨੇ ਸੀ ਪੀ ਆਈ (ਐਮ ) ਬਣਾ ਲਈ ਅਤੇ 1951 ਦੇ ਪ੍ਰੋਗਰਾਮ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਦੇ ਹੋਏ, ਇਨਕਲਾਬ ਦਾ ਪੜਾਅ ਲੋਕ ਜਮਹੂਰੀ ਮੰਨਦੇ ਹੋਏ, ਸਰਮਾਏਦਾਰੀ ਦਾ ਕਿਰਦਾਰ ਦੋਹਰਾ, ਤੇ ਸਾਮਰਾਜ ਦੀ ਭਿਆਲ ਮੰਨਿਆ ਅਤੇ ਮਜ਼ਦੂਰ ਜਮਾਤ ਦੀ ਅਗਵਾਈ ਵਿੱਚ ਮਜ਼ਦੂਰ ਕਿਸਾਨ ਏਕਤਾ ਦੇ ਅਧਾਰ ਤੇ ਮੋਰਚਾ ਉਸਾਰਕੇ ਗੈਰ ਪਾਰਲੀਮਾਨੀ ਘੋਲਾਂ ਤੇ ਮੁੱਖ ਟੇਕ ਮੰਨਿਆ ਪਰ ਇਹ ਪਾਰਟੀ ਤਾਂ ਜਮਾਂਦਰੂ ਹੀ ਸੋਧਵਾਦ ਪਟੜੀ ਚੜੀ ਹੋਈ ਸੀ, ਸੀ ਪੀ ਆਈ (ਐਮ ) ਅੰਦਰਲੇ ਕੁੱਝ ਆਗੂਆਂ ਖਾਸਕਰ ਚਾਰੂ ਮਜੂਮਦਾਰ, ਕਾਨੂੰ ਸਨਿਆਲ ਵਗੈਰਾ ਨੇ ਪਾਰਟੀ ਨੂੰ “ਨਵ ਸੋਧਵਾਦੀ ” ਕਹਿਕੇ ਇਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਫਰਵਰੀ ਤੋਂ ਅਪ੍ਰੈਲ 1965 ਵਿੱਚ ਚਾਰੂ ਮਜੂਮਦਾਰ ਨੇ ਅੱਠ ਲੇਖ ਲਿਖ ਕੇ ਸੀ ਪੀ ਐਮ ਦੀ ਲੀਡਰਸਿਪ ਨੂੰ ਵੰਗਾਰਿਆ, ਇਹਨਾਂ ਨੂੰ ਬਾਅਦ ਵਿੱਚ ਨਵ ਸੋਧਵਾਦ ਦੇ ਖਿਲਾਫ “ਅੱਠ ਲੇਖਾਂ ਦਾ ਸੰਗ੍ਰਹਿ ” ਦਾ ਨਾਮ ਦਿੱਤਾ ਗਿਆ! 3 ਮਈ 1967 ਨੂੰ ਪੱਛਮੀ ਬੰਗਾਲ ਦੇ ਦਰਜਿਲਿੰਗ ਜ਼ਿਲੇ ਦੇ ਸਿਲੀਗੁੜੀ ਡਵੀਜਨ ਦੀ ਸਥਾਨਿਕ ਲੀਡਰਸਿਪ ਦੀ ਅਗਵਾਈ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਜਗੀਰਦਾਰਾਂ ਦੀਆਂ ਜਮੀਨਾਂ ਤੇ ਕਬਜ਼ਾ ਕਰਨ ਦਾ ਅਮਲ ਵਿੱਢ ਦਿੱਤਾ ਗਿਆ ਜਿਸਨੂੰ “ਜਮੀਨ ਹਲਵਾਹਕ ” ਦਾ ਨਾਮ ਦਿੱਤਾ ਗਿਆ, 23 ਮਈ 1967 ਨੂੰ ਇਹਨਾਂ ਕਬਜਿਆਂ ਦੂਰਾਨ ਨਕਸਲਵਾੜੀ ਨਾਮ ਦੇ ਇੱਕ ਪਿੰਡ ਵਿੱਚ ਹੋਈ ਝੱਪਟ ਦੂਰਾਨ ਜਖਮੀ ਹੋਏ ਇੱਕ ਪੁਲਿਸ ਇੰਸਪੈਕਟਰ ( ਸੋਨਮ ਵਾਂਗਚੀ ) ਦੀ ਹਸਪਤਾਲ ਮੌਤ ਹੋ ਗਈ, 25 ਮਈ 1967 ਨੂੰ ਪੁਲਿਸ ਨੇ ਗੋਲੀਆਂ ਚਲਾਕੇ 7 ਔਰਤਾਂ ਤੇ 2 ਬੱਚਿਆਂ ਸਮੇਤ 11 ਲੋਕਾਂ ਨੂੰ ਸ਼ਹੀਦ ਕਰ ਦਿੱਤਾ ਇਸ ਘਟਨਾ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ! ਇਸ ਘਟਨਾ ਤੋਂ ਹੀ ਨਕਸਲਵਾੜੀ ਲਹਿਰ ਦੀ ਸ਼ੁਰੂਆਤ ਹੋਈ ਜੋ ਅੱਜ ਵੀ ਵੱਖ ਵੱਖ ਰੂਪਾਂ ਵਿੱਚ ਦੇਸ਼ ਵਿੱਚ ਚੱਲ ਰਹੀ ਹੈ, ਇਸ ਘਟਨਾ ਦੀ ਕੁੱਖ ਵਿੱਚੋਂ ਜਨਮੀ ਨਵੀਂ ਪਾਰਟੀ ਸੀ ਪੀ ਆਈ ( ਐਮ ਐਲ ) ਨਕਸਲਵਾੜੀ ਦੇ ਨਾਮ ਨਾਲ ਜਾਣੀ ਗਈ ਤੇ ਜਾਂਦੀ ਹੈ, ਚੀਨ ਦੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ “ਪੀਪਲਜ ਡੇਲੀ ” ਨੇ ਇਸ ਘਟਨਾ ਨੂੰ ਭਾਰਤ ਵਿੱਚ “ਬਸੰਤ ਦਾ ਧਮਾਕਾ ” ਕਿਹਾ ਪਰ ਜਲਦੀ ਹੀ ਪਾਰਟੀ ਉੱਤੇ ਹਾਵੀ ਹੋਏ ਖੱਬੇ ਮਾਰਕੇਬਾਜ ਰੁਝਾਨ ਨਾਲ ਜੋ ਫੁੱਟਾਂ ਦੋਰ ਦੀ ਜੋ ਸ਼ੁਰੂਆਤ ਹੋਈ ਸੀ ਉਹ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਚੱਲ ਰਹੀ ਹੈ ਕੋਈ ਵੀ ਬੀਤੇ ਦੀ ਸਮੀਖਿਆ ਜਾ ਮੁਲਾਂਕਣ ਕਰਨ ਨੂੰ ਤਿਆਰ ਨਹੀਂ ਹਰ ਧਿਰ ਆਪਣੇ ਆਪ ਨੂੰ “ਇਨਕਲਾਬੀ ” ਦੂਜੇ ਨੂੰ ਸੋਧਵਾਦੀ, ਆਰਥਿਕਤਾਵਾਦੀ ਜਾਂ ਅਰਾਜਕਤਾਵਾਦੀ ਕਹੀ ਜਾਂਦੀ ਹੈ, 5 5 ਬੰਦੇ “ਇਨਕਲਾਬੀ “ਗਰੁੱਪ ਬਣਾਈ ਬੈਠੇ ਹਨ ਸਾਰੇ ਆਪਣੇ ਆਪ ਨੂੰ “ਖਰੇ ਇਨਕਲਾਬੀ ” ਦਾ ਠੱਪਾ ਲਾਈ ਬੈਠੇ ਹਨ ਦੇਸ਼ ਦੇ ਚਰਿੱਤਰ ਦੇ ਸਵਾਲ ਤੇ ਇਨਕਲਾਬ ਦੇ ਰਾਹ ਦੇ ਸਵਾਲ ਤੇ ਜਾਂ ਹੋਰ ਦੋਮ ਦਰਜੇ ਦੇ ਮੁੱਦਿਆਂ ਦੇ ਸਵਾਲ ਤੇ ਹਾਕਮ ਜਮਾਤਾਂ ਨਾਲ ਘੱਟ ਆਪਸ ਵਿੱਚ “ਸਿੰਗ ” ਫਸਾ ਕੇ ਬਹਿਸਾਂ ਜਿਆਦਾ ਕਰਦੇ ਹਨ ਕਾਮਰੇਡ ਲੈਨਿਨ ਦੀ ਇੱਕ ਕਿਤਾਬ ਹੈ “ਖੱਬੇ ਪੱਖੀ ਕਮਿਊਨਿਜ਼ਮ ਇੱਕ ਬਚਗਾਨਾ ਰੋਗ ” ਹਰ ਗਰੁੱਪ ਉਸ ਕਿਤਾਬ ਨੂੰ ਆਪਣੇ ਪੱਖ ਵਿੱਚ ਭੁਗਤਾ ਲੈਂਦਾ ਹੈ ਚੋਣਾਂ ਲੜਨ ਵਾਲੇ ਕਹਿ ਦਿੰਦੇ ਹਨ ਦੇਖੋ ਜੀ ਲੈਨਿਨ ਨੇ ਕਦੋਂ ਕਿਹਾ ਹੈ ਚੋਣਾਂ ਨਾ ਲੜੋ ਉਸਨੇ ਤਾਂ ਆਪ ਚੋਣਾਂ ਲੜੀਆਂ ਸਨ ਤੇ ਬਾਈਕਾਟ ਵਾਲੇ ਕਹਿ ਦਿੰਦੇ ਹਨ ਲੈਨਿਨ ਨੇ ਤਾਂ ਪਾਰਲੀਮੈਂਟ ਨੂੰ “ਸੂਰਾਂ ਦਾ ਵਾੜਾ ਕਿਹਾ ਸੀ ਇਸ ਲਈ ਚੋਣਾਂ ਲੜਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ? ਇਹ ਦੋਵੇਂ ਧਰਾਵਾਂ ਅਸਲ ਵਿੱਚ ਹਾਲਾਤਾਂ ਨਾਲੋਂ ਮਸਲਿਆਂ ਨੂੰ ਤੋੜ ਕੇ ਦੇਖਦੀਆਂ ਹਨ ਸਾਥੀ ਲੈਨਿਨ ਨੇ ਕਿਹੜੀਆਂ ਹਾਲਾਤਾਂ ਦੇ ਵਿੱਚ ਚੋਣਾਂ ਲੜਨ ਤੇ ਬਾਈਕਾਟ ਕਰਨ ਨੂੰ ਕਿਹਾ ਹੈ ਇਸ ਗੱਲ ਨੂੰ ਅੱਖੋਂ ਪਰੋਖੇ ਕਰਦੀਆਂ ਹਨ 1905 ਵਿੱਚ ਲੈਨਿਨ ਦੀ ਪਾਰਟੀ ਨੇ ਚੋਣਾਂ ਦਾ ਬਾਈਕਾਟ ਕੀਤਾ ਤੇ ਵੱਡੀ ਪੱਧਰ ਤੇ ਲੋਕਾਂ ਨੇ ਬਾਈਕਾਟ ਵਿੱਚ ਹਿੱਸਾ ਲਿਆ,ਉਸ ਸਮੇਂ ਪਾਰਟੀ ਪੂਰੀ ਤਰਾਂ ਗੁਪਤ ਸੀ ਤੇ ਫਰਵਰੀ 1917 ਵਿੱਚ ਚੋਣਾਂ ਵਿੱਚ ਹਿੱਸਾ ਲਿਆ ਉਸ ਸਮੇਂ ਪਾਰਟੀ ਅਰਧ ਗੁਪਤ ਸੀ, ਆਪਣੇ ਭਾਰਤ ਵਿੱਚ ਚੋਣਾਂ ਵਿੱਚ ਭਾਗ ਲੈਣ ਵਾਲੀਆਂ ਸੀ ਪੀ ਆਈ, ਸੀ ਪੀ ਐਮ, ਪਾਸਲਾ ਤੇ ਲਿਬਰੇਸ਼ਨ ਧਿਰਾਂ ਚੋਣਾਂ ਵਿੱਚ ਭਾਗ ਲੈਂਦੀਆਂ ਹਨ ਤੇ ਆਪਣੇ ਆਪ ਨੂੰ ਪੂਰੀ ਤਰਾਂ ਸਟੇਟ ਦੇ ਸਾਹਮਣੇ ਖੁੱਲਾ ਕੀਤਾ ਹੋਇਆ ਹੈ ਜੋ ਪੂਰੀ ਤਰਾਂ ਗਲਤ ਹੈ ਦੂਜੇ ਪਾਸੇ ਬਾਈਕਾਟ ਵਾਲੀ ਧਿਰ ਦੀ ਨੁਮਾਇੰਦਗੀ ਕਰਨ ਵਾਲੀ ਧਿਰ ਸੀ ਪੀ ਆਈ (ਮਾਓਵਾਦੀ )ਹੈ ਜਿਸਨੇ ਆਪਣੇ ਆਪ ਨੂੰ ਪੂਰੀ ਤਰਾਂ ਗੁਪਤ ਰੱਖਿਆ ਹੋਇਆ ਹੈ ਤੇ ਹਥਿਆਰਬੰਦ ਸੰਘਰਸ਼ ਕਰਦੀ ਹੈ ਜਿਸ ਕਰਕੇ ਸਟੇਟ ਨੇ ਉਸਤੇ ਪਾਬੰਦੀ ਲਗਾ ਰੱਖੀ ਹੈ ਇਹ ਵੀ ਕੋਈ ਠੀਕ ਢੰਗ ਨਹੀਂ ਹੈ ਪਰ ਕੁੱਝ ਧਿਰਾਂ ਅਜਿਹੀਆਂ ਹਨ ਨਾ ਚੋਣਾਂ ਵਿੱਚ ਹਿੱਸਾ ਲੈਂਦੀਆਂ ਹਨ ਨਾ ਬਾਈਕਾਟ ਕਰਦੀਆਂ ਹਨ ਉਹ ਧਿਰਾਂ ਕਹਿੰਦੀਆਂ ਹਨ ਕਿ ਜਨਤਕ ਜਥੇਬੰਦੀਆਂ ਦੇ ਜਰੀਏ ਪਾਰਟੀ ਹੇਠਾਂ ਤੋਂ ਉਸਰੇਗੀ , ਉਹਨਾਂ ਦੀਆਂ ਜਨਤਕ ਜਥੇਬੰਦੀਆਂ ਨਾਲ ਜੇ ਗੱਲ ਕਰੋ ਤਾਂ ਕਹਿ ਦਿੰਦੀਆਂ ਹਨ ਕਿ ਸਾਡਾ ਸਿਆਸਤ ਨਾਲ ਕੋਈ ਸਬੰਧ ਨਹੀਂ, ਉਹਨਾ ਪਾਰਟੀਆਂ ਵੀ ਗੁਪਤਤਾ ਦੇ ਨਾਮ ਤੇ ਨਾ ਹੀ ਆਪਣੀਆਂ ਜਨਤਕ ਜਥੇਬੰਦੀਆਂ ਵਿੱਚ ਤੇ ਨਾ ਹੀ ਸਿੱਧੀ ਜਨਤਾ ਵਿੱਚ ਕੋਈ ਸਰਗਰਮੀ ਨਹੀਂ ਕਰਦੀਆਂ ਤੇ ਕਰੀਬ 50ਸਾਲ ਹੋ ਗਏ “ਨਾ ਨੌ ਮਣ ਤੇਲ ਹੋਊ ਤੇ ਨਾ ਰਾਧਾ ਨੱਚੂ ” ਦੀ ਕਹਾਵਤ ਮੁਤਾਬਕ ਪਤਾ ਨੀ ਕਦੋਂ ਇਹ ਇਹ ਆਪਣੀ ਸਿਆਸਤ ਲੋਕਾਂ ਨੂੰ ਦੱਸਣਗੇ ਕਦੋਂ ਪਾਰਟੀ ਬਣਾਉਣਗੇ ਕਦੋਂ ਆਪਣਾ ਜੋ ਪ੍ਰੋਗਰਾਮ ਬਣਾਉਣਗੇ ਤੇ ਕਦੋਂ ਪਾਰਟੀ ਉਸਾਰੀ ਕਰਨਗੇ “ਰੱਬ ” ਹੀ ਜਾਣਦਾ ਹੈ ਪਰ ਫਿਰ ਵੀ ਵੱਡਾ ਸਵਾਲ ਇਹ ਹੈ ਕਿ ਪਾਰਟੀ ਉਸਾਰੀ ਜੋ ਲੈਨਿਨਵਾਦੀ ਢੰਗ ਹੈ ਉਹ ਇਹ ਬਣਦਾ ਹੈ ਖੁੱਲੇ ਤੇ ਗੁਪਤ ਕਾਨੂੰਨੀ ਤੇ ਗੈਰ ਕਾਨੂੰਨੀ ਸਾਰੇ ਉਹ ਢੰਗ ਅਪਨਾਉਣੇ ਚਾਹੀਦੇ ਹਨ ਜਿਸ ਨਾਲ ਸਟੇਟ ਨਾਲ ਨਜਿੱਠਣ ਦੇ ਸਾਰੇ ਹਲਾਤਾਂ ਅਨੁਸਾਰ ਕਮਿਊਨਿਸਟ ਤਿਆਰ ਰਹਿਣ, ਕੁੱਝ ਹੱਦ ਤੱਕ ਬੇਸ਼ੱਕ ਸੀ ਪੀ ਆਈ (ਐਮ ਐਲ )ਨਿਊ ਡੈਮੋਕ੍ਰੇਸੀ ਇਸ ਲਾਇਨ ਤੇ ਅਮਲ ਕਰਦੀ ਹੈ ਪਰ ਉਸਦਾ ਕੱਮ ਵੀ ਪੰਜਾਬ ਤੇ ਆਂਧਰਾ ਪਰਦੇਸ ਤੋਂ ਬਿਨਾ ਕਿਤੇ ਜਿਆਦਾ ਪ੍ਰਭਾਵ ਨਹੀਂ, ਪਰ ਆਪਣੇ ਪ੍ਰੋਗਰਾਮ ਆਪਣੀ ਸਿਆਸਤ ਲੋਕਾਂ ਵਿੱਚ ਸਾਰੇ ਤਰੀਕਿਆਂ ਨਾਲ ਲਿਜਾਂਦੀ ਹੈ ਸਾਰੇ ਗਰੁੱਪਾਂ ਨੂੰ ਸਿਰ ਜੋੜਕੇ ਬੈਠਣਾ ਚਾਹੀਦਾ ਹੈ ਨਹੀਂ ਤਾਂ ਚੋਣਾਂ ਲੜਨ ਵਾਲਿਆਂ ਨੂੰ ਬਾਈਕਾਟ ਵਾਲੇ ਸੋਧਵਾਦੀ ਕਹੀ ਜਾਂਦੇ ਹਨ ਤੇ ਉਹ ਬਾਈਕਾਟ ਵਾਲਿਆਂ ਨੂੰ ਅਰਾਜਕਤਾਵਾਦੀ ਕਹੀ ਜਾਂਦੇ ਹਨ ਤੇ ਸਾਰਾ ਫਾਇਦਾ ਸਟੇਟ ਦੇ ਹੱਕ ਵਿੱਚ ਜਾ ਰਿਹਾ ਹੈ, ਕਿਉਕਿ ਸਾਰੇ ਚੋਣਾਂ ਲੜਨ ਵਾਲੇ ਇਹ ਗੱਲ ਜਾਣਦੇ ਹਨ ਤੇ ਮੰਨਦੇ ਵੀ ਹਨ ਜਿਵੇ ਕਿ ਮਾਰਕਸ ਐਂਗਲਜ ਨੇ ਪਰਿਸ ਕਮੀਉਨ ਦੀ ਘਟਨਾ ਤੋਂ ਬਾਅਦ ਕਿਹਾ ਸੀ ਕਿ ਹਾਕਮ ਜਮਾਤਾਂ ਕਦੇ ਵੀ ਸਾਂਤਮਈ ਢੰਗ ਤਰੀਕਿਆਂ ਨਾਲ ਸੱਤਾ ਨਹੀਂ ਤਿਆਗਦੀਆਂ ਉਹਨਾਂ ਨੂੰ ਹਥਿਆਰਾਂ ਦੇ ਜ਼ੋਰ ਨਾਲ ਹੀ ਲਾਹੁਣਾ ਪੈਂਦਾ ਹੈ, ਉਸ ਤੋਂ ਬਾਅਦ 1970 ਵਿੱਚ ਚਿੱਲੀ ਤੇ ਬਾਅਦ ਇੰਡੋਨੇਸ਼ੀਆ ਦੀਆਂ ਘਟਨਾਵਾਂ ਨੇ ਦੁਨੀਆ ਭਰ ਦੇ ਕਮਿਊਨਿਸਟਾਂ ਦੀਆਂ ਅੱਖਾਂ ਖੋਲ ਦਿੱਤੀਆਂ ਸਨ ਅੱਜ ਵੀ ਜੇ ਤੁਸੀਂ ਇਨਕਲਾਬ ਦਾ ਸੁਪਨਾ ਆਪਣੀਆਂ ਅੱਖਾਂ ਦੇ ਵਿੱਚ ਸੰਜੋਇਆ ਹੋਇਆ ਹੈ ਤਾਂ ਅੱਖਾਂ ਤੇ ਦਿਮਾਗ ਖੋਲ ਕੇ ਆਪਣੇ ਅੰਦਰ ਝਾਤੀ ਮਾਰੋ!ਫਟਵੇਬਾਜੀ ਬੰਦ ਕਰੋ ਸਿਰ ਜੋੜ ਕੇ ਬੈਠੋ ਆਤਮ ਚਿੰਤਨ ਦੀ ਲੋੜ ਹੈ ਆਪਣੇ ਆਪਣੇ ਘੁਰਨਿਆਂ (ਗਰੁੱਪਾਂ ) ਦੇ ਬਾਹਰ ਝਾਤ ਮਾਰੋ ਜੇ ਕਮਿਊਨਿਸਟ ਹੋ ਜੇ ਆਪਣੇ ਆਪ ਨੂੰ ਵਿਗਿਆਨਕ ਵਿਚਾਰਧਾਰਾ ਦੇ ਪੈਰੋਕਾਰ ਹੋਂ, ਅੱਜ ਕਮਿਊਨਿਸਟ ਇਨਕਲਾਬੀ ਪਾਰਟੀ ਸੀ ਪੀ ਆਈ (ਮਾਓਵਾਦੀ ) ਤੇ ਫਾਂਸੀਵਾਦੀਆਂ ਨੇ ਪੂਰਾ ਸੂਰਾ ਹਮਲਾ ਵਿਢਿਆ ਹੋਇਆ ਹੈ ਹਰ ਰੋਜ ਖਬਰਾਂ ਆਉਂਦੀਆਂ ਹਨ ਇੰਨੇ ਨਕਸਲੀ ਮੁਕਾਬਲੇ ਵਿੱਚ ਮਾਰੇ ਗਏ, ਯਾਰ ਰੱਖੋ ਜਦੋਂ ਫਾਸੀਵਾਦੀ ਵੱਢਾਂਗਾ ਕਰਨ ਤੇ ਆਉਂਦੇ ਹਨ ਉਹ “ਸੋਧਵਾਦੀ ਜਾਂ ਇਨਕਲਾਬੀ “ਨਹੀਂ ਦੇਖਦੇ ਬੱਸ ਕਮਿਊਨਿਸਟ ਸ਼ਬਦ ਨਾਮ ਨਾਲ ਲੱਗਣਾ ਹੀ ਕਾਫੀ ਹੈ ਇੰਡੋਨੇਸ਼ੀਆ ਤੇ ਜਰਮਨੀ ਦੀਆਂ ਉਦਾਹਰਨਾਂ ਸਾਡੇ ਸਾਰਿਆਂ ਦੇ ਸਾਹਮਣੇ ਹਨ ਬਾਹਰਮੁਖੀ ਹਾਲਾਤ ਕਮਿਊਨਿਸਟ ਇਨਕਲਾਬੀ ਲਹਿਰ ਵਾਸਤੇ ਬਹੁਤ ਵਧੀਆ ਹਨ 2008 ਤੋਂ ਲੈਕੇ ਸੰਸਾਰ ਸਮਰਾਜੀ ਪ੍ਰਬੰਧ ਆਰਥਿਕ ਸੰਕਟ ਦੇ ਵਿੱਚ ਫਸਿਆ ਹੋਇਆ ਹੈ ਸਾਡਾ ਦੇਸ਼ ਭਾਰਤ ਸੰਸਾਰ ਸਮਰਾਜੀ ਪ੍ਰਬੰਧ ਡਾ ਇੱਕ ਅੰਗ ਹੈ ਕਿਸਾਨ ਅੰਦੋਲਨ ਨੇ ਲੋਕਾਂ ਸਾਹਮਣੇ ਇੱਕ ਮਾਡਲ ਪੇਸ਼ ਕੀਤਾ ਹੈ ਹੁਣ ਜਿੰਮੇਵਾਰੀ ਕਮਿਊਨਿਸਟ ਇਨਕਲਾਬੀਆਂ ਦੀ ਹੈ ਉਹ ਇਸਨੂੰ ਕਿੰਨੇ ਵਧੀਆ ਤਰੀਕੇ ਨਾਲ ਲੋਕ ਲਹਿਰ ਬਣਾਕੇ ਆਪਣੇ ਪੱਖ ਵਿੱਚ ਜਿੱਤਦੇ ਹਨ .
ਡਾ. ਗੁਰਤੇਜ ਸਿੰਘ ਖੀਵਾ ਮੋ. 7901886210
