ਮਾਨਸਾ, 19 ਫਰਵੀਰ (ਨਾਨਕ ਸਿੰਘ ਖੁਰਮੀ)
ਲੁਧਿਆਣਾ ਪੁਲਿਸ ਨੇ ਸਨਸਨੀਖੇਜ਼ ਕਤਲ ਕਾਂਡ ਦਾ ਪਰਦਾਫਾਸ਼ ਕਰਕੇ ਦੋਸ਼ੀ ਪਤੀ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਦੱਸ ਦੇਈਏ ਕਿ ਘਟਨਾ ਵਾਲੀ ਰਾਤ ਉਸ ਸਮੇਂ ਵਾਪਰੀ, ਜਦੋਂ ਆਲੋਕ ਕੁਮਾਰ ਬੀ-ਮੈਕਸ ਮਾਲ ਤੋਂ ਆਪਣੀ ਪਤਨੀ ਲਿਪਸੀ ਮਿੱਤਲ ਨਾਲ ਰਾਤ ਦਾ ਖਾਣਾ ਖਾ ਕੇ ਵਾਪਸ ਆ ਰਹੇ ਸਨ। ਆਲੋਕ ਨੇ ਡੇਹਲੋਂ ਨੇੜੇ ਕਾਰ ਰੋਕੀ ਅਤੇ ਬਾਥਰੂਮ ਜਾਣ ਦਾ ਬਹਾਨਾ ਬਣਾ ਲਿਆ। ਫਿਰ ਕੁਝ ਬਦਮਾਸ਼ਾਂ ਨੇ ਕਾਰ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਪਹਿਲਾਂ ਆਲੋਕ ‘ਤੇ ਹਮਲਾ ਕੀਤਾ ਅਤੇ ਜਦੋਂ ਲਿਪਸੀ ਆਪਣੇ ਪਤੀ ਨੂੰ ਬਚਾਉਣ ਲਈ ਆਈ ਤਾਂ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਬਦਮਾਸ਼ ਉਸ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ।
ਪੁਲੀਸ ਕਮਿਸ਼ਨਰ ਕੁਲਦੀਪ ਚਾਹਲ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਇਹ ਲੁੱਟ ਦੀ ਘਟਨਾ ਮੰਨੀ ਜਾ ਰਹੀ ਸੀ ਪਰ ਡੂੰਘਾਈ ਨਾਲ ਕੀਤੀ ਗਈ ਜਾਂਚ ਵਿੱਚ ਸੱਚਾਈ ਸਾਹਮਣੇ ਆਈ। ਇਹ ਕੋਈ ਡਕੈਤੀ ਨਹੀਂ ਸੀ, ਸਗੋਂ ਆਲੋਕ ਵੱਲੋਂ ਰਚੀ ਗਈ ਸਾਜ਼ਿਸ਼ ਸੀ। ਉਸ ਨੇ ਆਪਣੇ ਦਫ਼ਤਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨਾਲ ਮਿਲ ਕੇ ਬਦਮਾਸ਼ਾਂ ਨੂੰ ਠੇਕਾ ਦਿੱਤਾ ਸੀ, ਤਾਂ ਜੋ ਇਸ ਕਤਲ ਨੂੰ ਲੁੱਟ ਦੀ ਵਾਰਦਾਤ ਦਾ ਰੂਪ ਦਿੱਤਾ ਜਾ ਸਕੇ।ਪੁਲਸ ਨੇ ਆਲੋਕ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
ਸਭਾ ਦੇ ਪ੍ਰਧਾਨ ਨੇਮ ਕੁਮਾਰ ਨੇਮਾ ਨੇ ਦਸਿਆ ਕਿ ਪੁਲਿਸ ਨੇ ਕਤਲ ਵਿੱਚ ਸ਼ਾਮਲ ਆਲੋਕ, ਉਸਦੀ ਪ੍ਰੇਮਿਕਾ ਅਤੇ ਚਾਰ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਅਪਰਾਧ ਵਿੱਚ ਵਰਤਿਆ ਹਥਿਆਰ ਅਤੇ ਆਲੋਕ ਦੀ ਕਾਰ ਵੀ ਬਰਾਮਦ ਕਰ ਲਈ ਹੈ।
ਘਟਨਾ ਤੋਂ ਬਾਅਦ ਜਦੋਂ ਲਿਪਸੀ ਦਾ ਪਰਿਵਾਰ ਲੁਧਿਆਣਾ ਪਹੁੰਚਿਆ ਤਾਂ ਉਨ੍ਹਾਂ ਨੇ ਲੁਧਿਆਣਾ ਵਿਖੇ ਧਰਨਾ ਦਿੱਤਾ। ਹੈਰਾਨੀ ਵਾਲੀ ਗੱਲ ਇਹ ਸੀ ਕਿ ਆਲੋਕ ਵੀ ਉਨ੍ਹਾਂ ਦੇ ਵਿਚਕਾਰ ਬੈਠਾ ਸੀ ਅਤੇ ਪੁਲਸ ਖਿਲਾਫ ਨਾਅਰੇਬਾਜ਼ੀ ਕਰ ਰਿਹਾ ਸੀ। ਪੁਲੀਸ ਨੇ ਉਸ ਨੂੰ ਮੈਡੀਕਲ ਚੈੱਕਅਪ ਦੇ ਬਹਾਨੇ ਹਿਰਾਸਤ ‘ਚ ਲੈ ਲਿਆ ਅਤੇ ਬਾਅਦ ਵਿੱਚ ਸਖ਼ਤੀ ਨਾਲ ਪੁੱਛਗਿੱਛ ਕਰਨ ’ਤੇ ਕਤਲ ਦੀ ਸਾਜ਼ਿਸ਼ ਦਾ ਖੁਲਾਸਾ ਕੀਤਾ।ਮੁੱਖ ਮੁਲਜ਼ਮ ਆਲੋਕ, ਉਸ ਦੀ ਪ੍ਰੇਮਿਕਾ ਅਤੇ ਚਾਰ ਹੋਰ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਲਿਆ ਗਿਆ ਹੈ।
ਅਗਰਵਾਲ ਸਮਾਜ ਸਭਾ ਦੇ ਜਨਰਲ ਸਕੱਤਰ ਅੰਕੁਸ਼ ਜਿੰਦਲ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਮੁਲਜਿਮ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜਾ ਦੀ ਮੁੰਗ ਕਰਦੀ ਹੈ । ਏਨੇ ਬੇਰਹਿਮੀ ਨਾਲ ਕਤਲ ਕਰਨ ਦੀ ਜੌ ਘਟਨਾ ਮਾਨਸਾ(ਪੰਜਾਬ ) ਜਿਲੇ ਦੀ ਕੁੜੀ ਨਾਲ ਜੌ ਹੋਇਆ ਉਸ ਨੂੰ ਦੇਖ ਕੇ ਬੁਹਤ ਦੁੱਖ ਹੋਇਆ ਹੈ। ਸਭਾ ਦੇ ਚੇਅਰਮੈਨ ਹਨਿਸ਼ ਬਾਂਸਲ ਨੇ ਕਿਹਾ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੇ ਜਲਦ ਤੋਂ ਜਲਦ ਫਾਸਟ ਟਰੈਕ ਕੋਰਟ ਬਣਾ ਕਾਤਲਾਂ ਦੀ ਸਾਰੀ ਪ੍ਰੋਪਰਟੀ ਜ਼ਬਤ ਕਰਕੇ ਉਹਨਾ ਨੂੰ ਫਾਂਸੀ ਦੀ ਸਜਾ ਸੁਣਾਈ ਜਾਵੇ ।
ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਸਭਾ ਦੇ ਸਰਪ੍ਰਸਤ ਸ਼੍ਰੀ ਰੁਲਦੂ ਰਾਮ ਨੰਦਗੜ੍ , ਸੁਰੇਸ਼ ਕੁਮਾਰ ਨੰਦਗੜ੍ਹ , ਸੁਰਿੰਦਰ ਭੁੱਚੋ , ਹੰਸਰਾਜ , ਸ. ਵਾਈਸ ਪ੍ਰਧਾਨ ਵਿਜੈ ਜੈਨ, ਵਾਈਸ ਪ੍ਰਧਾਨ ਰਮੇਸ਼ ਜਿੰਦਲ , ਵਨੀਤ ਚੌਧਰੀ ਜੁਆਇੰਟ ਸਕੱਤਰ, ਮੁਨੀਸ਼ ਚੌਧਰੀ ਵਿਤ ਸਕੱਤਰ , ਯੂਥ ਪ੍ਰਧਾਨ ਭਾਵਿਸ਼ ਗਰਗ ਵਲੋਂ ਰੌਸ ਜਹਿਰ ਕੀਤਾ ਗਿਆ ।