ਇਹ ਕੁਦਰਤ ਦਾ ਅਟਲ ਨਿਯਮ ਰਿਹੈ। ਕੇ ਜੋ ਸਮਾਂ ਆਪਣੀ ਚਲਦਾ ਰਹਿੰਦੈ ਇਸ ਨੂੰ ਕੋਈ ਨਹੀ ਰੋਕ ਸਕਦਾ ਨਾ ਇਸ ਦੀ ਰਫਤਾਰ ਨੂੰ ਘੱਟ ਜਾ ਵੱਧ ਕਰ ਸਕਦਾ ਹੈ। ਹਰ ਪਲ ਸਾਡੇ ਨਾਲ ਅਨੇਕਾਂ ਹੀ ਨਵੇ ਰਿਸ਼ਤੇ ਜੁੜਦੇ ਤੇ ਟੁੱਟਦੇ ਨੇ ਭਾਵ ਸਾਥੋ ਵਿਦਾ ਹੁੰਦੇ ਨੇ
ਜਗ ਜੰਗਸ਼ਨ ਰੇਲਾਂ ਦਾ
ਗੱਡੀ ਇਕੱ ਆਵੇ ਇੱਕ ਜਾਵੇ।
ਚੱਲਦੇ ਰਹਿਣਾ ਹੀ ਜਿੰਦਗੀ ਦਾ ਦਸਤੂਰ ਹੈ। ਸਮਾਂ ਸਾਨੂੰ ਬਹੁਤ ਕੁਝ ਨਵਾਂ ਬਖਸ਼ਦਾ ਹੈ ਨਵੇ ਦੀ ਆਮਦ ਤੇ ਪੁਰਾਣੇ ਦੀ ਵਿਦਾਇਗੀ ਲਾਜਮੀ ਹੈ।
ਸੋ ਨਵਾਂ ਪਾਓਣਾ ਪੁਰਾਣੇ ਦਾ ਵਿਦਾ ਹੋਣਾ ਹੀ ਹੈ। ਸੋ ਰੁੱਕੋ, ਦੇਖੋ ਸਿੱਖੋ, ਅਤੇ ਚਲੋ। ਜਦੋ ਮੈ ਪਹਿਲੀ ਵਾਰ ਕਦਮ ਪੁੱਟੇ ਤਾ ਮਾਪੇ ਮੈਨੂੰ ਘਰੋ ਸਕੂਲਾਂ ਚ ਛੱਡਣ ਆਏ ਤਾ ਮੈਨੂੰ ਅਣਜਾਣ ਜਿਹੀ ਇਮਾਰਤ ਵੇਖ ਮੈ ਬਹੁਤ ਡਰਿਆ ਤੇ ਘਬਰਾਇਆ ਕਿਓ ਕੇ ਮਾਪਿਆਂ ਦੀ ਬੁੱਕਲ ਤੋ ਬਿਨਾ ਮੈਨੂੰ ਕੋਈ ਵੀ ਥਾਂ ਮਹਿਫੂਜ ਨਹੀ ਜੀ ਲੱਗਦੀ ਕਿਓ ਕੇ ਕਾਮਯਾਬੀ ਸਫਲਤਾ ਉਡਾਣ ਭਰਨ ਲਈ ਘਰ ਚੋ ਬਾਹਰ ਨਿਕਲਣਾ ਲਾਜਮੀ ਸੀ ਸੋ ਬਾਪੂ ਜੀ ਮੈਨੂੰ ਰੋਂਦਿਆਂ ਸਕੂਲ ਛੱਡ ਗਏ। ਸਕੂਲ ਦੇ ਮਾਸਟਰ ਜੀ ਨੇ ਮੇਰੀ ਮਾਨਸਿਕ
ਸਥਿਤੀ ਨੂੰ ਵੇਖਦਿਆਂ ਮੈਨੂੰ ਗੋਦੀ ਚੁੱਕ ਲਿਆ ਮੇਰਾ ਛੋਟਾ ਜਿਹਾ ਝੋਲਾ ਦੇ ਮੋਢਿਆਂ ਤੇ ਟੰਗ ਲਿਆਂ
ਹੋਲੀ ਹੋਲੀ ਮਾਸਟਰ ਜੀ ਦੇ ਮਿਲਾਪੜੇ ਅਤੇ ਨਰਮ ਸੁਭਾਅ ਕਾਰਨ ਮੇਰਾ ਸਕੂਲ ਵਿੱਚ ਮਨ ਲਗਣਾ ਸ਼ੁਰੂ ਹੋ ਗਿਆ। ਹਫਤਾ ਕੁ ਮਾਸਟਰ ਜੀ ਨੇ ਮੇਰੇ ਨਾਲ ਕਈ ਖੇਡਾ ਖੇਡੀਆਂ ਆਪਣੇ ਹੱਥਾਂ ਨਾਲ ਮੈਨੂੰ
ਦੁਪਹਿਰ ਦਾ ਖਾਣਾ ਖੁਆਓਦੇ। ਫਿਰ ਓਨਾ ਮੈਂ ਨੂੰ ਖੇਡ ਖੇਡ ਚ ਕਦ ਪੜਾਉਣਾ ਸੁਰੂ ਕਰ ਦਿੱਤਾ ਮੈਨੂੰ*
ਪਤਾ ਹੀ ਨੀ ਲੱਗਿਆ ਓਹ ਮੈਨੂੰ ਪਹਿਲਾ ਤੱਖਤੀ ਤੇ ਪੂਰਨੇ ਪਾ ਕੇ ਦਿੰਦੇ। ਫੇਰ ਅੱਖਰ ਉਕਰ ਕੇ ਦਿੰਦੇ।ਹੋਲੀ ਹੋਲੀ ਮੇਰਾ ਸਕੂਲ ਚ ਮਨ ਲੱਗਣ ਲੱਗਿਆ ਮੈ ਘਰੋ ਖੁਸ਼ੀ ਖੁਸ਼ੀ ਸਕੂਲ ਆਉਣ ਲੱਗਾ। ਕਰਦਿਆਂ ਕਰਾਉਂਦਿਆਂ ਮੈ ਪਹਿਲੀ ਜਮਾਤ ਪਾਸ ਕਰ ਲਈ। ਸਕੂਲ ਦੇ ਹਰ ਅਧਿਆਪਕ ਤੋ ਕੁਝ ਨਾ ਕੁਝ ਨਵਾਂ ਸਿਖਣ ਨੂੰ ਮਿਲਦਾ ਸਭ ਦਾ ਵੱਖਰਾ ਵੱਖਰਾ ਢੰਗ ਸੀ, ਪੜਾਉਣ ਤੇ ਸਿਖਾਉਣ ਦਾ। ਸਭ ਦੇ ਦਿਤੇ ਗਿਆਨ ਦਾ ਮਿਸ਼ਰਣ ਹੀ ਮੇਰੀ ਜਿੰਦਗੀ ਵਿੱਚ ਮੇਰਾ ਮਾਰਗਦਰਸ਼ਨ ਕਰਦੈ। ਦੂਸਰੀ ਜਮਾਤ ਦੀ ਸਿਖਿਆ ਵੀ ਸਹਿਜੇ ਹੀ ਪੂਰੀ ਹੋ ਗਈ। ਤੀਜੀ ਜਮਾਤ ਵਿੱਚ ਮੈ ਥੋੜਾ ਸ਼ਰਾਰਤੀ ਹੋ ਗਿਆ ਸੀ ਜਿਸ ਕਾਰਨ ਮੈਨੂੰ ਕੁੱਟ ਵੀ ਨਹੀਂ ਪਈ। ਚੰਗੇ ਓਸਤਾਦ ਦਾ ਚੰਡਿਆ ਕਹਿੰਦੇ ਕਦੇ ਮਾਰ ਨੀ ਖਾਦਾਂ ਤੀਜੀ ਅਤੇ ਚੌਥੀ ਜਮਾਤ ਵਿਚੋ ਵੀ ਮੈ ਅੱਵਲ ਦਰਜੇ ਚ ਪਾਸ ਹੋਇਆ। ਪੰਜਵੀਂ ਸ਼੍ਰੇਣੀ ਵਿੱਚ ਪੜਦਿਆ ਪੜਦਿਆ ਸਾਲ ਕਿੰਝ ਗੁਜਰ ਗਿਆ ਪਤਾ ਹੀ ਨਹੀ ਲੱਗਿਆ। ਸਕੂਲ ਵਿੱਚ ਸਾਡੀ ਵਿਦਾਇਗੀ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹੋ ਚੁਕੀਆ ਨੇ। ਦਿਲ ਕਹਿੰਦੈ ਇੰਨਾ ਰੱਬ ਵਰਗੇ ਅਧਿਆਪਕਾਂ ਤੋ ਸਿਖਿਆ ਲੈਦਾ ਰਹਾ। ਪਰ ਸਮੇ ਦੀ ਰਫਤਾਰ ਕਹਿੰਦੀ ਹੈ। ਜਿੰਦਗੀ ਵਿੱਚ ਅਗਲੇਰੀਆਂ ਮੰਜਿਲਾ ਨਵੇ ਰਸਤਿਆਂ ਨਵੇ
ਮੁਕਾਮ ਹਾਸਲ ਕਰਨ ਲਈ ਤੈਨੂੰ ਵਿਦਾਇਗੀ ਲੈਣੀ ਹੀ ਪਵੇਗੀ ਸਕੂਲ, ਅਤੇ ਅਧਿਆਪਕਾਂ ਨੂੰ ਛੱਡਣ ਨੂੰ ਜੀਅ ਤਾ ਨਹੀ ਕਰਦਾ ਪਰ ਸਕੂਲ, ਅਧਿਆਪਕਾਂ ਪਿੰਡ ਸ਼ਹਿਰ, ਸੂਬੇ, ਦੇਸ਼ ਦਾ ਨਾ ਰੋਸ਼ਨ ਕਰਨ ਲਈ ਦੇਸ਼ ਲਈ ਆਪਣਾ ਫਰਜ ਨਿਭਾਉਣ ਲਈ ਮੈਨੂੰ ਜਾਣਾ ਹੀ ਪਵੇਗਾ।ਸਕੂਲ ਦੇ ਮੁੱਖ ਦਰਵਾਜੇ ਤੇ ਲਿਖਿਆ ਮੈ ਛੋਟੇ ਹੁੰਦਿਆਂ ਪੜਿਆ ਕਰਦਾ ਸੀ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ ਇੰਨਾ ਸਤਰਾਂ ਦੇ ਅਰਥ ਅੱਜ ਮੈਨੂੰ ਸਮਝ ਆ ਰਹੇ ਨੇ। ਸੌ ਵਿਦਾਇਗੀ ਲੈਣੀ ਹੀ ਪਵੇਗੀ। ਅੰਤ ਮੈ ਸ਼ੁੱਕਰਗੁਜ਼ਾਰ ਹਾ ਮੇਰੇ ਦੋਸਤਾ ਮਿਤਰਾ ਸਨੇਹੀਆਂ ਅਧਿਆਪਕਾਂ ਦਾ ਜਿਨ੍ਹਾਂ ਨੇ ਇਸ ਸ਼ਾਨਦਾਰ ਦਿਨ ਦਾ ਅਯੋਜਨ ਕੀਤਾ
ਛੋੜਤੇ ਚਲੋ ਸਮੇਂ ਕੀ ਰੇਤ ਪਰ, ਕਦਮੋ ਕੇ ਨਿਸ਼ਾਨ ਤਾ ਕੇ ਆਪ ਕਾ ਬੀਤਾ ਸਮੇਂ ਲੋਗੋ ਕੇ ਲਿਯੇ ਬਨ ਜਾਏ ਏਕ ਦਾਸਤਾਨ।
ਲੋਕੇਸ਼ ਮਾਨਸਾ
9463177177
ਵਿਦਾਇਗੀ/-ਲੋਕੇਸ਼ ਮਾਨਸਾ

Leave a comment