ਗਣਤੰਤਰ ਦਿਵਸ ਮੌਕੇ ਬਾਬਾ ਸਾਹਿਬ ਅੰਬੇਡਕਰ ਦੀ ਮੁਰਤੀ ਦੀ ਭੰਨ ਤੋੜ ਗਹਿਰੀ ਸਾਜ਼ਿਸ਼, ਕਾਰਵਾਈ ਲਈ ਮੰਗ ਪੱਤਰ ਮੁੱਖ ਮੰਤਰੀ ਨੂੰ ਭੇਜਿਆ।
ਮਾਨਸਾ 29 ਜਨਵਰੀ (ਨਾਨਕ ਸਿੰਘ ਖੁਰਮੀ) ਮਨੂੰ ਸਮ੍ਰਿਤੀ ਪੱਖੀ ਤਾਕਤਾਂ ਹਮੇਸ਼ਾਂ ਹੀ ਦੇਸ਼ ਵਿੱਚ ਜਾਤੀ ਧਾਰਮਿਕ ਜ਼ਹਿਰ ਉਗਲ ਕੇ ਭਾਈਚਾਰਕ ਸਾਂਝ ਨੂੰ ਕਮਜ਼ੋਰ ਕਰਨ ਅਤੇ ਸੰਵਿਧਾਨ ਪ੍ਰਤੀ ਨਫ਼ਰਤ ਫੈਲਾ ਰਹੀਆਂ ਹਨ। ਜਦੋਂ ਕਿ 26 ਜਨਵਰੀ 1950 ਨੂੰ ਦੇਸ਼ ਸੰਵਿਧਾਨਕ ਤੌਰ ਹੌਂਦ ਵਿਚ ਲਿਆ ਕੇ ਹਰ ਇਕ ਨਾਗਰਿਕ ਔਰਤਾਂ, ਅਮੀਰ ਗਰੀਬ ਲਈ ਬਰਾਬਰਤਾ ਦਾ ਹੱਕ ਮਿਲਿਆ ਸੀ।
ਗਣਤੰਤਰ ਦਿਵਸ ਮੌਕੇ ਅਮ੍ਰਿਤਸਰ ਵਿੱਚ ਵਾਪਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਦਾ ਸਿੱਟਾ ਹੈ ਜਿਸ ਦੇ ਦੋਸ਼ੀ ਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਸਮੇਂ ਦੀ ਮੁੱਖ ਲੋੜ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਜਸਵੰਤ ਸਿੰਘ ਭਾਰਤ ਮੁਕਤੀ ਮੋਰਚਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੁਖਦੇਵ ਸਿੰਘ ਪੰਧੇਰ, ਏਟਕ ਆਗੂ ਬੂਟਾ ਸਿੰਘ ਬਰਨਾਲਾ, ਡੇਰਾ ਸੱਚਖੰਡ ਬੱਲਾਂ ਦੇ ਇਨਚਾਰਜ ਸੁਰਿੰਦਰ ਨਿਭੋਰੀਆ, ਕੌਂਸਲਰ ਰਾਮਪਾਲ ਸਿੰਘ ਬੱਪੀਆਣਾ,ਬਾਮਸੇਵ ਦੇ ਸੁਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਮਾਨਸਾ ਆਦਿ ਆਗੂਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਅਮ੍ਰਿਤਸਰ ਸਾਹਿਬ ਦੀ ਘਟਨਾ ਸਬੰਧੀ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਦੇਣ ਉਪਰੰਤ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਆਗੂਆਂ ਨੇ ਮੰਗ ਕੀਤੀ ਗਈ ਕਿ ਅੱਜ ਦੇਸ਼ ਵਿੱਚ ਸੰਵਿਧਾਨ ਪੂਰੀ ਤਰ੍ਹਾਂ ਖ਼ਤਰੇ ਦੇ ਮੋੜ ਤੇ ਖੜਾ ਹੈ। ਜਿਸ ਦੇ ਪੱਕੇ ਤੌਰ ਤੇ ਸੰਵਿਧਾਨ ਬਚਾਓ ਦੇਸ਼ ਬਚਾਓ ਤਹਿਤ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਜਿਥੇ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਉਥੇ ਸੂਬਾ ਸਰਕਾਰ ਤੋਂ ਇਸ ਘਟਨਾ ਦੇ ਦੋਸ਼ੀ ਤੇ ਇਸ ਪਿੱਛੇ ਕੰਮ ਕਰਨ ਵਾਲੀਆਂ ਤਾਕਤਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਹੰਸਾ ਸਿੰਘ, ਅਜੀਤ ਸਿੰਘ ਸਰਪੰਚ,ਰੂਲਦੁ ਸਿੰਘ ਇੰਸਪੈਕਟਰ, ਗੁਰਦੇਵ ਸਿੰਘ ਦਲੇਲ ਸਿੰਘ ਵਾਲਾ, ਸ਼ਿੰਗਾਰਾ ਸਿੰਘ, ਕ੍ਰਿਸ਼ਨਾ ਕੌਰ,ਬ੍ਰਿਜ ਲਾਲ,ਰਾਮਬਖਸ ਸਿੰਘ ਫੋਜੀ, ਦਲਵਿੰਦਰ ਸਿੰਘ, ਭੁਪਿੰਦਰ ਬੀਰਬਲ, ਰਮੇਸ਼ ਸਹੀਆ,ਪਾਲਾ ਰਾਮ ਪਰੋਚਾ ਸਾਬਕਾ ਕੌਂਸਲਰ , ਗੁਰਜੀਤ ਸਿੰਘ ਆਦਿ ਹਾਜ਼ਰ ਹੋਏ।
ਜਾਰੀ ਕਰਤਾ
ਮਨੂੰ ਸਮ੍ਰਿਤੀ ਪੱਖੀ ਤਾਕਤਾਂ, ਬਾਬਾ ਸਾਹਿਬ ਅੰਬੇਡਕਰ ਤੇ ਟਿੱਪਣੀ ਕਰਕੇ ਸੰਵਿਧਾਨ ਪ੍ਰਤੀ ਨਫ਼ਰਤ ਫੈਲਾ ਰਹੀਆਂ ਹਨ-ਚੋਹਾਨ

Leave a comment