ਵੱਖ ਵੱਖ ਜਥੇਬੰਦੀਆਂ ਛੱਡ ਕੇ ਆਏ ਮੈਂਬਰਾਂ ਨੇ ਕੀਤੀ ਸ਼ਮੂਲੀਅਤ
ਬਰਨਾਲਾ 27 ਜਨਵਰੀ (ਡਾਕਟਰ ਮਿੱਠੂ ਮੁਹੰਮਦ) ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਜ਼ਿਲਾ ਬਰਨਾਲਾ ਦੇ ਬਲਾਕ ਬਰਨਾਲਾ ਦੇ ਸਮੂਹ ਡਾਕਟਰ ਸਾਹਿਬਾਨਾਂ ਦੀ ਇੱਕ ਵੱਡੀ ਮੀਟਿੰਗ,ਡਾਕਟਰ ਪਰਮੇਸ਼ਰ ਸਿੰਘ, ਡਾਕਟਰ ਬੂਟਾ ਸਿੰਘ, ਡਾਕਟਰ ਹਾਕਮ ਸਿੰਘ, ਡਾਕਟਰ ਗਗਨਦੀਪ ਸ਼ਰਮਾ ਤੇ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਤਰਕਸੀਲ ਚੌਂਕ ਬਰਨਾਲਾ ਵਿਖੇ ਵਿਕਟੋਰੀਆ ਹਸਪਤਾਲ ਵਿੱਚ ਹੋਈ। ਜਿਸ ਵਿੱਚ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਡਾ ਮਿੱਠੂ ਮੁਹੰਮਦ ਮਹਿਲ ਕਲਾਂ, ਸੂਬਾ ਆਰਗਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਸਾਹਿਬ, ਅਤੇ ਸੂਬਾ ਲੀਗਲ ਐਡਵਾਈਜ਼ਰ ਡਾ ਜਗਦੇਵ ਸਿੰਘ ਚਹਿਲ ਫਰੀਦਕੋਟ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਸੂਬਾਈ ਆਗੂਆਂ ਨੇ ਸੂਬਾ ਪ੍ਰਧਾਨ ਡਾ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਵਿੱਚ ਜਥੇਬੰਦੀ ਵੱਲੋਂ ਕੀਤੇ ਵੱਖ-ਵੱਖ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਡਾ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਬੰਦੀ ਵੱਲ਼ੋਂ ਡਿਜੀਟਲ ਸਿਸਟਮ ਲਾਗੂ ਕੀਤਾ ਗਿਆ ਹੈ, ਜਿਸ ਵਿੱਚ ਉਹ ਆਪਣੇ ਵੱਲੋਂ ਦਿੱਤੇ ਹੋਏ ਫੰਡ ਨੂੰ ਆਨਲਾਈਨ ਆਪਣੇ ਫੋਨਾਂ ਵਿੱਚ ਵੇਖ ਸਕਣਗੇ। ਉਹਨਾਂ ਹੋਰ ਕਿਹਾ ਕਿ ਜਥੇਬੰਦੀ ਦੇ ਹਰੇਕ ਮੈਂਬਰ ਨੂੰ ਜਿਲਾ ਵਾਈਜ ਡਿਜੀਟਲ ਲੋਗੋ, ਡਿਜੀਟਲ ਆਈ ਕਾਰਡ, ਡਿਜੀਟਲ ਸਰਟੀਫਿਕੇਟ, ਡਿਜੀਟਲ ਕਲੀਨਿਕ ਸਾਈਨ ਬੋਰਡ ਦਿੱਤੇ ਜਾ ਰਹੇ ਹਨ। ਸੂਬਾ ਆਰਗਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਮੁਕਤਸਰ ਨੇ ਕਿਹਾ ਕਿ ਪੰਜਾਬ ਵਿੱਚ ਉਹਨਾਂ ਦੀ ਜਥੇਬੰਦੀ ਸਭ ਤੋਂ ਵੱਡੀ ਜਥੇਬੰਦੀ ਹੈ ਤੇ ਜਥੇਬੰਦੀ ਦਾ ਸਭ ਤੋਂ ਪੁਰਾਣਾ ਇਤਿਹਾਸ ਹੈ। ਵੱਖ ਵੱਖ ਸਮਿਆਂ ਤੇ ਜਥੇਬੰਦੀ ਨੇ ਵੱਖ-ਵੱਖ ਸਮਾਜ ਸੇਵੀ ਕਾਰਜਾਂ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ ਹੈ। ਸੂਬਾ ਲੀਗਲ ਐਡਵਾਈਜ਼ਰ ਡਾ ਜਗਦੇਵ ਸਿੰਘ ਫਰੀਦਕੋਟ ਨੇ ਕਿਹਾ ਕਿ ਜਥੇਬੰਦੀ ਵਿੱਚ ਸਾਫ ਸੁਥਰੀ ਪ੍ਰੈਕਟਿਸ ਕਰਨ ਵਾਲੇ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਬਰਨਾਲਾ ਦੇ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਵਿਸ਼ਵਾਸ ਦਵਾਇਆ ਕਿ ਪੰਜਾਬ ਦੇ 13500 ਦੇ ਕਰੀਬ ਪਿੰਡਾਂ ਦੇ ਵਿੱਚ ਕੰਮ ਕਰਦੇ ਡੇਢ ਲੱਖ ਦੇ ਕਰੀਬ ਮੈਡੀਕਲ ਪ੍ਰੈਕਟੀਸ਼ਨਰ ਉਹਨਾਂ ਦੇ ਨਾਲ ਖੜੇ ਹਨ। ਇਸ ਸਮੇਂ ਸੂਬਾ ਆਗੂ ਡਾ ਪਰਮੇਸ਼ਰ ਸਿੰਘ ਮੌਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ:295) ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਰੁੱਪਬਾਜੀ ਨਹੀਂ ਹੋਣ ਦਿਆਂਗੇ। ਉਹਨਾਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ 295 ਆਪਣੇ ਆਪ ਦੇ ਵਿੱਚ ਡੇਢ ਲੱਖ ਤੋਂ ਜਿਆਦਾ ਡਾਕਟਰਾਂ ਦਾ ਇੱਕ ਸੰਯੁਕਤ ਪਰਿਵਾਰ ਹੈ ਅਤੇ ਇਹ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਹੈ ਅਤੇ ਰਹੇਗਾ।
ਇਸ ਸਮੇਂ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਡਾ ਕੇਸਰ ਖਾਨ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਡਾ ਸੁਰਜੀਤ ਸਿੰਘ, ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ, ਮਲੇਰਕੋਟਲਾ ਤੋਂ ਡਾ ਜਸਵੰਤ ਸਿੰਘ ਕੈਸ਼ੀਅਰ , ਅਹਿਮਦਗੜ ਤੋਂ ਡਾ ਸਤਨਾਮ ਸਿੰਘ ਮੀਤ ਪ੍ਰਧਾਨ, ਡਾ ਰਜਿੰਦਰ ਸਿੰਘ ਜੋਆਇੰਟ ਸਕੱਤਰ, ਅਤੇ ਡਾ ਕੁਨਾਲ ਗੋਇਲ ਅਤੇ ਸਹਿਣਾ ਤੋਂ ਡਾ ਪਰਮਜੀਤ ਸਿੰਘ ਚੇਅਰਮੈਨ, ਡਾ ਹਰਨੇਕ ਸਿੰਘ ਕੈਸ਼ੀਅਰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬਲਾਕ ਬਰਨਾਲਾ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿੱਚ ਡਾ ਹਾਕਮ ਸਿੰਘ ਕਾਲੇਕੇ ਨੂੰ ਬਲਾਕ ਪ੍ਰਧਾਨ , ਡਾ ਗਗਨਦੀਪ ਸ਼ਰਮਾ ਨੂੰ ਜਨਰਲ ਸੈਕਰੇਟਰੀ, ਡਾ ਸੁਬੇਗ ਮੁਹੰਮਦ ਰੂੜੇਕੇ ਕਲਾਂ ਨੂੰ ਖਜਾਨਚੀ, ਡਾ ਗੁਰਪ੍ਰੀਤ ਕੌਰ ਧਨੌਲਾ ਨੂੰ ਪ੍ਰੈੱਸ ਸੈਕਟਰੀ, ਡਾ ਸ਼ਿਵਦੀਪ ਸਿੰਘ ਸਦਿਓੜਾ ਨੂੰ ਸੀਨੀਅਰ ਮੀਤ ਪ੍ਰਧਾਨ,ਡਾ ਬੂਟਾ ਸਿੰਘ ਹੰਡਿਆਇਆ ਨੂੰ ਜੋਆਇੰਟ ਸੈਕਟਰੀ, ਡਾ ਕੇਵਲ ਕ੍ਰਿਸ਼ਨ ਜੀ ਭੈਣੀ ਜੱਸਾ ਨੂੰ ਚੇਅਰਮੈਨ, ਡਾ ਬਾਬੂ ਰਾਮ ਜੀ ਧਨੌਲਾ ਅਤੇ ਡਾ ਰਮੇਸ਼ ਕੁਮਾਰ ਧਨੌਲਾ ਨੂੰ ਸਰਪ੍ਰਸਤ, ਡਾ ਗਿਆਨ ਸਿੰਘ ਨੂੰ ਸਹਾਇਕ ਵਿੱਤ ਸਕੱਤਰ , ਡਾ ਪਰਮਜੀਤ ਗਰਗ ਨੂੰ ਜਥੇਬੰਦਕ ਸਕੱਤਰ , ਮੈਡਮ ਡਾ ਰੀਨਾ ਜੀ ਨੂੰ ਐਡਜੈਕਟਿਵ ਮੈਂਬਰ, ਡਾ ਬੂਟਾ ਸਿੰਘ ਵਾਲੀਆਂ ਨੂੰ ਜੁਆਇੰਟ ਸੈਕਟਰੀ ਅਤੇ ਮੈਂਬਰ ਸਾਹਿਬਾਨ ਡਾ ਗੁਲਜਾਰ ਮੁਹੰਮਦ, ਡਾ ਉਮਰ ਦੀਨ, ਡਾ ਸਿਕੰਦਰ ਖਾਨ, ਡਾ ਰਜਿੰਦਰ ਸਿੰਘ, ਡਾ ਮਨਜੀਤ ਸਿੰਘ ਹਰੀਗੜ੍ਹ, ਡਾ ਪਰਮਜੀਤ ਸਿੰਘ ਭੰਗਾਣੀਆਂ,ਡਾ ਅਸ਼ਵਨੀ ਕੁਮਾਰ ਬਾਵਾ,ਡਾ ਬਸੰਤ ਸਿੰਘ ਫ਼ਤਹਿਗੜ੍ਹ ਛੰਨਾਂ ਆਦਿ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।
ਚੁਣੀ ਹੋਈ ਕਮੇਟੀ ਨੇ ਜਥੇਬੰਦੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਦਾ ਸੰਕਲਪ ਕੀਤਾ। ਉਹਨਾਂ ਵਾਅਦਾ ਕੀਤਾ ਕਿ ਜਥੇਬੰਦੀ ਦੇ ਹਰੇਕ ਮੈਂਬਰ ਦੇ ਹੱਕਾਂ ਦੀ ਰੱਖਿਆ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।
ਇਸ ਮੀਟਿੰਗ ਨੇ ਸਾਬਤ ਕੀਤਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ (ਰਜਿ:295) ਇੱਕ ਮਜ਼ਬੂਤ, ਪਾਰਦਰਸ਼ੀ ਅਤੇ ਇਕਜੁਟ ਜਥੇਬੰਦੀ ਹੈ, ਜੋ ਹਮੇਸ਼ਾ ਆਪਣੇ ਮੈਂਬਰਾਂ ਦੇ ਹੱਕਾਂ ਲਈ ਕੰਮ ਕਰਦੀ ਰਹੇਗੀ। ਪ੍ਰੈੱਸ ਨੂੰ ਇਹ ਜਾਣਕਾਰੀ ਨਵ-ਨਿਯੁਕਤ ਪ੍ਰੈਸ ਸਕੱਤਰ ਡਾ ਗੁਰਪ੍ਰੀਤ ਕੌਰ ਨੇ ਦਿੱਤੀ।