ਮਾਨਸਾ 22 ਜਨਵਰੀ (ਨਾਨਕ ਸਿੰਘ ਖੁਰਮੀ )- ਅੱਜ ਤਰਕਸੀਲ ਸੁਸਾਇਟੀ ਪੰਜਾਬ ਜੋਨ ਮਾਨਸਾ ਵੱਲੋਂ ਛੇਵੀਂ ਚੇਤਨਾ ‘ਪਰਖ ਪ੍ਰੀਖਿਆ’ ਵਿੱਚੋਂ ਪੁਜੀਸਨਾਂ ਹਾਸ਼ਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ I ਇਸ ਸਨਮਾਨ ਸਮਾਰੋਹ ਨੂੰ ਤਰਕਸ਼ੀਲ ਆਗੂ ‘ਰਾਜਪਾਲ ‘ ਨੇ ਸੰਬੋਧਨ ਕੀਤਾ I ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਆਗੂ ਰਾਜਪਾਲ,ਜੋਨ ਮੁਖੀ ਲੱਖਾ ਸਿੰਘ ਸਹਾਰਨਾ,ਮੀਡੀਆ ਵਿਭਾਗ ਮੁਖੀ ਭੁਪਿੰਦਰ ਸਿੰਘ ਫੌਜੀ ਤੇ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਇਸ ਪਰੀਖਿਆ ਦੌਰਾਨ ਜੋਨ ਮਾਨਸਾ ਦੇ ਲਗਭਗ 1719 ਵਿਦਿਆਰਥੀਆਂ ਨੇ ਭਾਗ ਲਿਆ ਤੇ 41 ਸਕੂਲ ਸਾਮਿਲ ਰਹੇ I ਸਮਾਰੋਹ ਮੌਕੇ ਵੱਖ ਵੱਖ ਸਕੂਲਾਂ ਦੇ ਪਿੰਸੀਪਲ ਅਤੇ ਅਧਿਆਪਕਾਂ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਆਂ ਗਿਆ I ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂ ਰਾਜਪਾਲ ਨੇ ਕਿਹਾ ਕਿ ਪਰਖ ਪਰੀਖਿਆ ਕਰਾਉਣ ਦਾ ਮੰਤਵ ਹਿੱਸਾ ਲੈਣ ਵਾਲੇ ਵਿਦਿਆਰਥੀ ਮਾਨਵਵਾਦੀ ਸੋਚ ਲੈ ਕੇ ਸਾਮਾਜ ਵਿੱਚ ਵਿਚਰਣ ਅਤੇ ਚੰਗੇ ਆਚਰਨ ਦਾ ਪ੍ਰਗਟਾਵਾ ਕਰਨ ਦੇ ਸਮਰੱਥ ਹੋਣ I ਉਹਨਾਂ ਕਿਹਾ ਕਿ ਅਜੌਕੇ ਦੌਰ ਵਿੱਚ ਸੋਸਲ ਮੀਡੀਆ ਨੌਜਵਾਨਾਂ ਤੇ ਛੋਟੇ ਬੱਚਿਆਂ ਦਾ ਦਿਮਾਗ ਖੁੰਢਾ ਕਰਨ ਦਾ ਕਾਰਜ ਜੋਰਾਂ ਨਾਲ ਕਰ ਰਿਹਾ ਜਿਸ ਨਾਲ ਮਾਨਸਿਕ ਵਿਕਾਰ ਪੈਦਾ ਹੋ ਰਹੇ ਹਨ ਜਿਸ ਸੰਬੰਧੀ ਆਸਟਰੇਲੀਆ ਦੀ ਪਾਰਲੀਮੈਂਟ ਵਿੱਚ 21 ਨਵੰਬਰ ਨੂੰ ਇੰਟਰਨੈੱਟ ਉੱਤੇ ਸੋਸਲ ਸਾਇਟਸ ਦੇਖਣ ਤੋਂ ਰੋਕਣ ਲਈ ਬਿੱਲ ਪੇਸ ਕੀਤਾ ਗਿਆ ਰੋਕ ਨੂੰ ਲਾਗੂ ਕਰਨ ਲਈ ਸੋਸਲ ਸਾਇਟਸ ਚਲਾਉਣ ਵਾਲੀਆਂ ਕੰਪਨੀਆਂ ਦੀ ਜਿੰਮੇਵਾਰੀ ਲਗਾਈ ਗਈ ਹੈ I ਅਸਫਲ ਹੋਣ ਤੇ 5 ਕਰੋੜ ਆਸਟਰੇਲੀਆਈ ਡਾਲਰ ਤੱਕ ਦੇ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ I ਉਹਨਾਂ ਕਿਹਾ ਕਿ ਸੋਸਲ ਮੀਡੀਆ ਦੀ ਦੁਰਵਰਤੋਂ ਕਿਸ਼ੋਰ ਅਵਸਥਾ ਦੇ ਨੌਜਵਾਨਾਂ ਨੂੰ ਜਿੱਥੇ ਗੁੰਮਰਾਹ ਕਰਦੀ ਹੈ,ਓਥੇ ਹੀ ਤਰਕਸ਼ੀਲ ਸੁਸਾਇਟੀ ਪੰਜਾਬ ਵੱਖ ਵੱਖ ਜਿਲਿਆਂ ਦੇ ਵਿਦਿਆਰਥੀਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਸਹਿਯੋਗ ਨਾਲ ਅਗਾਂਹਵਾਧੂ ਸਾਹਿਤ ਨਾਲ ਜੋੜਕੇ ਵਿਗਿਆਨਕ ਪਸਾਰ ਦੇ ਯਤਨ ਜੁਟਾ ਰਹੀ ਹੈ I ਇਸ ਕਾਰਜ ਵਿੱਚ ਤਰਕਸੀਲ ਕਾਮੇ ਦਿਨ ਰਾਤ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ I ਇਸ ਮੌਕੇ ਇਕਾਈ ਮਾਨਸਾ ਨੂੰ ਪਰੀਖਿਆ ਦੌਰਾਨ ਵਧੀਆ ਕਾਰਗੁਜਾਰੀ ਪੇਸ ਕਰਨ ਤੇ ਯਾਦਗਾਰੀ ਚਿੰਨ ਭੇਟ ਕੀਤਾ ਗਿਆ I ਇਸ ਸਮੇਂ ਪਿੰਸੀਪਲ ਜਗਜੀਤ ਕੌਰ ਧਾਲੀਵਾਲ, ਆਧਿਆਪਕ ਕਾਂਤਾ ਰਾਣੀ ਨੇ ਵਿਚਾਰ ਰੱਖੇ I ਡਾ. ਸਿਕੰਦਰ ਸਿੰਘ ਘਰਾਂਗਣਾ ਨੇ ਪਹੁੰਚੇ ਹੋਏ ਪਤਵੰਤਿਆਂ ਤੇ ਹਾਜਰੀਨ ਦਾ ਧੰਨਵਾਦ ਕੀਤਾ I ਇਸ ਸਮੇਂ ਤਰਕਸ਼ੀਲ ਆਗੂ ਕਰਿਸਨ ਮਾਨਬੀਬੜੀਆਂ,ਗੁਰਦੀਪ ਸਿੰਘ ਸਿੱਧੂ, ਮਾ.ਮਹਿੰਦਰਪਾਲ ਅਤਲਾ,ਡਾ.ਸੁਰਿੰਦਰ ਸਿੰਘ,ਦਲਵਿੰਦਰ ਸਿੰਘ ਮਾਨਸਾ,ਮੈਡਮ ਪਰਮਜੀਤ ਕੌਰ,ਹਰਬੰਸ ਸਿੰਘ ਢਿੱਲੋਂ,ਬੂਟਾ ਸਿੰਘ ਮੋਹਰ ਸਿੰਘ ਵਾਲਾ,ਸਿਵਦੱਤ ਸਿੰਘ,ਸੱਤਪਾਲ ਸਿੰਘ,ਜਗਸੀਰ ਸਿੰਘ ਢਿੱਲੋਂ,ਅਜੈਬ ਸਿੰਘ ਅਲੀਸੇਰ,ਪੱਤਰਕਾਰ ਆਤਮਾ ਸਿੰਘ ਪਾਮਾਰ,ਮਾ.ਹੰਸਾ ਸਿੰਘ ,ਪਿੰ੍ਸੀਪਲ ਹਰਬੰਸ ਸਿੰਘ ਮੀਨ ਹਾਜਿਰ ਸਨ