ਧਰਮਵੀਰ ਸ਼ਰਮਾ
ਭੀਖੀ 14 ਜਨਵਰੀ
ਸਥਾਨਕ ਇੱਕ ਮੰਦਰ ਚੋਂ ਵਾਪਸ ਆਪਣੇ ਘਰ ਜਾ ਰਹੀਆਂ ਔਰਤਾਂ ਕੋਲੋਂ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਫੋਨ ਤੇ ਨਗਦੀ ਖੋਹ ਕੇ ਫਰਾਰ ਹੋ ਗਏ। ਇਸ ਮਾਮਲੇ ਬਾਰੇ ਆਸ਼ੂ ਅਸਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਨੀਤੂ ਬਾਲਾ ਅਤੇ ਇਕ ਹੋਰ ਔਰਤ ਮੰਦਰ ਚੋਂ ਵਾਪਸ ਆਪਣੇ ਘਰ ਆ ਰਹੀਆਂ ਸਨ, ਬੈਂਕ ਵਾਲੀ ਗਲੀ ਵਿੱਚ ਦੋ ਲੁਟੇਰੇ ਮੋਟਰਸਾਈਕਲ ਸਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ।
ਉਕਤ ਮਾਮਲੇ ਸਬੰਧੀ ਥਾਣਾ ਭੀਖੀ ਪੁਲੀਸ ਨੇ ਦੱਸਆ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ, ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਫ਼ੋਟੋ ਕੈਪਸ਼ਨ: ਸੀਸੀਟੀਵੀ ਕੈਮਰੇ ‘ਚ ਕੈਦ ਮੋਟਰਸਾਈਕਲ ਸਵਾਰਾਂ ਦੀ ਫ਼ੋਟੋ।