ਨਾਨਕ ਸਿੰਘ ਖੁਰਮੀ
ਮਾਨਸਾ: ਭਾਰਤ ਦੇ ਪ੍ਰਸਿੱਧ ਸਿੱਖ ਰਾਜਨੀਤਿਕ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਦੀ ਧਰਮ ਪਤਨੀ ਦਾ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਹੋ ਗਿਆ। ਇਸ ਦੁਖਦਾਈ ਘੜੀ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਅੱਜ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸ੍ਰੀ ਜਗਦੀਪ ਸਿੰਘ ਨਕੱਈ ਜੀ ਰਾਮੂਵਾਲੀਆ ਸਾਹਿਬ ਦੇ ਗ੍ਰਹਿ ਨਿਵਾਸ , ਚੰਡੀਗੜ੍ਹ ਵਿੱਖੇ ਪਹੁੰਚੇ।
ਇਸ ਮੌਕੇ ‘ਤੇ ਜਗਦੀਪ ਸਿੰਘ ਨਕੱਈ ਨੇ ਰਾਮੂਵਾਲੀਆ ਜੀ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਦੀ ਧਰਮ ਪਤਨੀ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਇੱਕ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਮੂਵਾਲੀਆ ਪਰਿਵਾਰ ਨੇ ਸਿਰਫ ਆਪਣਾ ਨਹੀਂ, ਸਗੋਂ ਸਮਾਜ ਨੇ ਵੀ ਇੱਕ ਨਿੱਜੀ ਤੌਰ ‘ਤੇ ਵੱਡਾ ਘਾਟਾ ਮਹਿਸੂਸ ਕੀਤਾ ਹੈ। ਨਕੱਈ ਜੀ ਨੇ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਕਿ ਉਹ ਪਰਿਵਾਰ ਨੂੰ ਇਸ ਅਸੀਮ ਦੁੱਖ ਨੂੰ ਸਹਿੰਨ ਕਰਨ ਦਾ ਬਲ ਬਖਸ਼ੇ।
ਸਰਦਾਰ ਬਲਵੰਤ ਸਿੰਘ ਰਾਮੂਵਾਲੀਆ, ਜੋ ਕਿ ਦੇਸ਼ ਦੀ ਰਾਜਨੀਤੀ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਦੇ ਹਨ, ਇਸ ਦੁਖਦਾਈ ਘੜੀ ਵਿੱਚ ਆਪਣੇ ਦੋਸਤਾਂ, ਸਹਿਯੋਗੀਆਂ ਅਤੇ ਪਰਿਵਾਰ ਦੇ ਨੇੜੇ ਹਨ।
ਇਸ ਮੌਕੇ ਉਹਨਾਂ ਨਾਲ ਜਸਵੰਤ ਸਿੰਘ ਕਾਲਾ ਨੰਬਰਦਾਰ ਰਾਮਪੁਰਾ ਹਾਜ਼ਰ ਰਹੇ।