ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਬੀਤੀ ਰਾਤ ਗੁੰਡਾਗਰਦੀ ਦਾ ਨੰਗਾ ਨਾਚ
ਹਮਲਵਰਾ ਵੱਲੋਂ ਘਰਾਂ ਵਿਚ ਪੈਟਰੋਲ ਬੰਬ ਸੁਟੇ
ਮਨੋਜ ਸ਼ਰਮਾ
ਦਾਨ ਸਿੰਘ ਵਾਲਾ ( ਬਠਿੰਡਾ ) 10 ਜਨਵਰੀ
ਬਠਿੰਡਾ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਖ਼ੇ ਬੀਤੀ ਵੀਰਵਾਰ ਦੀ ਰਾਤ ਕ਼ਰੀਬ 12.30 ਵਜੇ ਗੁੰਡਾਗਰਦੀ ਦਾ ਨੰਗਾ ਨਾਚ ਖੇਡਦਿਆਂ 40 ਦੇ ਕ਼ਰੀਬ ਹਮਲਵਰਾ ਵੱਲੋਂ ਤੇਜ਼ ਹਥਿਆਰਾਂ ਨਾਲ ਲੈਸ ਹੋ ਕਿ ਹਮਲਾ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲਵਰਾ ਪਿੰਡ ਵਿੱਚ ਬੇਖੌਫ ਘਟਨਾ ਇੰਜਾਮ ਦਿੰਦੇ ਹੋਏ ਘੂਕ ਵਿੱਚ ਸੁੱਤੇ ਹੋਏ ਲੋਕਾਂ ਦੀ ਭਾਰੀ ਕੁੱਟਮਾਰ ਕੀਤੀ ਗਈ । ਪੀੜਤ ਪਰਿਵਾਰਾਂ ਨੇ ਕਿਹਾ ਘਟਨਾ ਤੋਂ ਐਨੇ ਡਰ ਗਏ ਹਨ ਕਿ ਅੱਗੇ ਦੀਆਂ ਰਾਤਾਂ ਕੀਤੇ ਬਾਹਰ ਰਿਸਤੇਦਾਰਾ ਕੋਲ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਉਨ੍ਹਾਂ ਦੀਆ ਘਰ ਦੀ ਛਤ ਤੱਕ ਨਹੀਂ ਬਚੀ ਜਿਸ ਕਾਰਨ ਲੋਕਾਂ ਨੇ ਭੱਜ ਕਿ ਆਪਣੀ ਭੱਜ ਕਿ ਜਾਨ ਬਚਾਈ। ਇਸ ਦੌਰਾਨ ਦੰਗਾਕਾਰੀਆਂ ਵੱਲੋਂ ਪੂਰੀ ਰਾਤ ਹੁਡਦੂੰਗ ਮੱਚਉੰਦੇ ਹੋਏ 7 ਤੋਂ 8 ਘਰਾਂ ਵਿੱਚ ਪੈਟਰੋਲ ਬੰਬ ਸੁੱਟ ਕਿ ਗਰੀਬ ਲੋਕਾਂ ਦੇ ਘਰ ਨੂੰ ਅੱਗਨੀ ਭੇਟ ਕਰ ਦਿੱਤਾ । ਇੱਕ ਪਾਸੜ ਹਮਲੇ ਦੌਰਾਨ ਪ੍ਰਗਟ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ ਆਦਿ ਨੌਜਵਾਨ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਮਾਮਲੇ ਨੂੰ ਲੈ ਕਿ ਥਾਣਾ ਨੇਹੀਆਂ ਵਾਲਾ ਦੀ ਪੁਲੀਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਘਟਨਾ ਮੌਕੇ ਪੀੜਤ ਪਰਵਾਰਾਂ ਦੀ ਇੱਕ ਔਰਤ ਸਰਬਜੀਤ ਕੌਰ ਪਤਨੀ ਜਲਵਿੰਦਰ ਸਿੰਘ ਨੇ ਮਾਮਲੇ ਨੇ ਦੋਸ਼ ਲਾਉਂਦੇ ਹੋਏ ਕਿਹਾ ਬਸਤੀ ਦਾ ਇੱਕ ਨੌਜਵਾਨ ਰਵਿੰਦਰ ਸਿੰਘ ਉਰਫ ਦਲੇਰ ਸਿੰਘ ਪੁੱਤਰ ਹਰਫੂਲ ਸਿੰਘ ਆਪਣੇ ਹੋਰ ਸਾਥੀਆਂ ਨਾਲ ਮਿਲ ਕਿ ਮਹੱਲੇ ਵਿੱਚ ਚਿੱਟੇ ਵਗੈਰਾ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸ ਨੂੰ ਮੁਹੱਲਾ ਵਾਸੀਆਂ ਨੇ ਇੱਕਠੇ ਹੋ ਕਿ ਚਿਤਾਵਨੀ ਦਿੱਤੀ ਗਈ ਸੀ। ਉਹ ਇਸ ਕੰਮ ਨੂੰ ਰੋਕ ਦੇਵੇ । ਪਰ ਉਹ ਉਸ ਵੱਲ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਪੀੜਤ ਮਹਿਲਾ ਨੇ ਕਿਹਾ ਅਫਸੋਸ਼ ਇਸ ਬਾਰੇ ਪਿੰਡ ਪਿੰਡ ਦੀ ਪੰਚਾਇਤ ਅਤੇ ਸਥਾਨਕ ਪੁਲੀਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਇਸ ਸਿਕਾਇਤ ਤੋਂ ਖਫ਼ਾ ਹੋਏ ਰਵਿੰਦਰ ਸਿੰਘ ਵੱਲੋਂ ਵੀਰਵਾਰ ਦੀ ਲੰਘੀ ਰਾਤ 40 ਤੋਂ 50 ਬੰਦਿਆਂ ਨੂੰ ਨੂੰ ਨਾਲ ਲੈ ਕਿ ਹਮਲਾ ਬੋਲਦੇ ਹੋਏ ਬਸਤੀ ਦੇ 8 ਘਰਾਂ ਨੂੰ ਅੱਗ ਲੱਗਾ ਕਿ ਭੰਨ ਤੋੜ ਕਰਦਿਆਂ ਲੋਕਾਂ ਦੀ ਕੁੱਟ ਮਾਰ ਕੀਤੀ। ਪੰਜਾਬ ਟ੍ਰਿਬਿਊਨ ਵੱਲੋਂ ਪਿੰਡ ਦਾ ਦੌਰੇ ਦੌਰਾਨ ਵੇਖਿਆ ਕਿ ਹਮਲਾਵਰਾ ਵੱਲੋਂ ਘਰਾਂ ਨੂੰ ਅੱਗਨੀ ਭੇਟ ਕਰਦਿਆਂ ਲੱਖਾਂ ਰੁਪਏ ਸਮਾਨ ਸੜ ਕਿ ਰਾਖ ਹੋ ਚੁੱਕਾ ਸੀ। ਕੋਠੇ ਜੀਵਨ ਸਿੰਘ ਵਾਲਾ ਵਿੱਚ ਲੋਕ ਵਿੱਚ ਦਹਿਸਤ ਦੇ ਪਰਛਾਂਵੇ ਹੇਠ ਸਨ ਦਬਵੀਂ ਸੁਰ ਵਿੱਚ ਗੱਲਬਾਤ ਸਾਂਝੀ ਕਰਨ ਤੋਂ ਗਰੇਜ ਕਰ ਰਹੇ ਸਨ । ਪੁਲੀਸ ਦੀ ਲੇਟ ਲਤੀਫੀ ਤੋਂ ਵੀ ਖਫ਼ਾ ਨਜਰ ਆਂ ਰਹੇ ਸਨ। ਪੜਤਾਲ ਦੌਰਾਨ ਦੇਖਿਆ ਕਿ ਬੀਤੇ ਰਾਤ ਹੋਏ ਅਗਨੀ ਹਮਲੇ ਵਿੱਚ ਜਗਦੇਵ ਸਿੰਘ ਪੁੱਤਰ ਬਖਤੌਰ ਸਿੰਘ, ਵੇਦ ਪੁੱਤਰ ਬਖਤੌਰ ਸਿੰਘ, ਪ੍ਰਸਨ ਸਿੰਘ ਪੁੱਤਰ ਸਾਧੂ ਸਿੰਘ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ , ਪ੍ਰਗਟ ਸਿੰਘ ਅਤੇ ਕੇਵਲ ਸਿੰਘ ਪੁੱਤਰ ਜੀਤ ਸਿੰਘ, ਗੋਰਾ ਸਿੰਘ ਪੁੱਤਰ ਤੇਜਾ ਸਿੰਘ,ਮੇਜਰ ਸਿੰਘ ਮੁੱਖਤਿਆਰ ਸਿੰਘ ਦੇ ਘਰਾਂ ਦਾ ਵੱਡਾ ਨੁਕਸਾਨ ਹੋ ਗਿਆ।ਉਨ੍ਹਾਂ ਦੇ ਘਰਾਂ ਵਿੱਚ ਬੱਕਰੀਆਂ ਸਮੇਤ ਹੋਰ ਸਾਜੋ ਸਮਾਨ ਵੀ ਚੋਰੀ ਕਰ ਲਿਆ ਗਿਆ। ਇਸ ਮਾਮਲੇ ਬਾਰੇ ਪਿੰਡ ਦਾਨ ਸਿੰਘ ਵਾਲਾ ਦੇ ਸਰਪੰਚ ਬੰਤਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਨ੍ਹਾਂ ਇਸ ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਪਿੰਡ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ। ਉੱਧਰ ਜਦੋਂ ਥਾਣਾ ਨੇਹੀਆਂ ਵਾਲਾ ਦੇ ਮੁੱਖੀ ਜਸਵਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋ ਇਸ ਲੜਾਈ ਵਿੱਚ ਦੋ ਪਰਿਵਾਰਾਂ ਦਾ ਆਪਸੀ ਝਗੜਾ ਹੈ। ਉਹ ਪੀੜਤ ਧਿਰਾਂ ਦੇ ਬਿਆਨ ਲੈ ਕਿ ਦੋਸ਼ੀਆਂ ਖਿਲਾਫ ਮਾਮਲੇ ਦਰਜ ਕਰ ਰਹੇ ਹਨ ਉਨ੍ਹਾਂ ਨਸ਼ੇ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।