ਭੀਖੀ 10 ਜਨਵਰੀ
ਗੈਰ ਰਾਜਨੀਤਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸੱਦੇ ਤੇ ਅੱਜ ਭਾਰਤ ਦੇ ਵੱਖ ਵੱਖ ਰਾਜਾਂ ਦੇ ਪਿੰਡਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਇਸ ਲੜੀ ਤਹਿਤ ਪਿੰਡ ਅਤਲਾ ਖੁਰਦ ਵਿਖੇ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਂ ਪੁਤਲਾ ਫੂਕਿਆ ਗਿਆ ਜੀ ਪਿਛਲੇ ਦਿਨੀਂ ਸ੍ਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਹਾਈ ਪਾਵਰ ਕਮੇਟੀ ਦੇ ਮੁੱਖੀ ਸ੍ਰ ਨਵਾਬ ਸਿੰਘ ਜੀ ਨੂੰ ਕਿਹਾ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੀ ਜਾਨ ਮੇਰੀ ਜਾਨ ਤੋਂ ਵੱਧ ਅਹਿਮ ਸੀ। ਇਨ੍ਹਾਂ ਨੇ ਸਰਕਾਰ ਦੀਆ ਗ਼ਲਤ ਨੀਤੀਆਂ ਕਾਰਨ ਖੁਦਕੁਸ਼ੀ ਕਰ ਲਈ ਅਤੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਯਤੀਮ ਬੱਚਿਆਂ ਦੀ ਜ਼ਿੰਦਗੀ ਮੇਰੀ ਜਾਨ ਤੋਂ ਵੱਧ ਅਹਿਮ ਹੈ।ਕਿਸਾਨ ਆਗੂ ਨੇ ਕਿਹਾ ਇਹ ਅਹਿਮ ਨਹੀਂ ਹੈ ਕਿ ਉਹ ਜਿੰਦਾ ਹਨ ਜਾਂ ਮਰ ਗਏ, ਉਸ ਨਾਲੋਂ ਵੱਧ ਅਹਿਮ MSP ਦਾ ਗਾਰੰਟੀ ਕਾਨੂੰਨ ਬਣਾਉਣਾ ਜ਼ਿਆਦਾ ਜ਼ਰੂਰੀ ਹੈ। ਉਨ੍ਹਾਂ ਕਮੇਟੀ ਪ੍ਰਧਾਨ ਨਵਾਬ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਸੰਸਦ ਦੀ ਖੇਤੀਬਾੜੀ ਦੇ ਵਿਸ਼ੇ ਉੱਪਰ ਬਣੀ ਸਥਾਈ ਕਮੇਟੀ ਦੀ ਰਿਪੋਰਟ ਦਾ ਸਨਮਾਨ ਕਰਦੇ ਹੋਏ MSP ਦਾ ਗਾਰੰਟੀ ਕਾਨੂੰਨ ਬਣਾਇਆ ਲਈ ਕਹਿਣ। ਕਿਸਾਨਾਂ ਦੀਆ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ।ਇਸ ਮੌਕੇ ਆਪਣੇ ਸੰਬੋਧਨ ਵਿੱਚ ਕਿਸਾਨ ਯੂਨੀਅਨ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕਿਹਾ ਕਿ 2018 ‘ਚ ਜਬਲਪੁਰ ਹਾਈਕੋਰਟ ਨੇ ਵੀ ਫੈਸਲਾ ਦੇ ਚੁੱਕਿਆ ਹੈ ਕਿ ਕਿਸੇ ਵੀ APMC ਮੰਡੀ ਵਿੱਚ ਕਿਸੇ ਵੀ ਫਸਲ ਦੀ ਪਹਿਲੀ ਬੋਲੀ ਸਰਕਾਰ ਵੱਲੋਂ ਐਲਾਨੀ ਗਈ MSP ਤੋਂ ਥੱਲੇ ਨਹੀਂ ਹੋਣੀ ਚਾਹੀਦੀ। 6 ਸਾਲ ਬਾਅਦ ਵੀ ਕੋਰਟ ਦੇ ਉਸ ਹੁਕਮ ਫੈਸਲੇ ਦਾ ਸਨਮਾਨ ਨਹੀਂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਰਕਾਰ ਨੂੰ ਪਤਾ ਲੱਗੇ ਕਿ ਸਾਰੇ ਪਿੰਡਾਂ ਦੇ ਲੋਕ MSP ਗਾਰੰਟੀ ਕਾਨੂੰਨ ਦੇ ਹੱਕ ਵਿੱਚ ਖੜੇ ਹਨ।ਇਸ ਮੌਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਅਜਮੇਰ ਸਿੰਘ ਰੁਲਦੂ ਸਿੰਘ ਸ਼ੌਂਕੀ ਸਿੰਘ ਚੰਦ ਸਿੰਘ ਬਲਕਾਰ ਸਿੰਘ ਅਤਲਾ ਕਿਸਾਨ ਯੂਨੀਅਨ ਉਗਰਾਹਾਂ ਦੇ ਰਣਜੀਤ ਸਿੰਘ ਮਿੱਠੂ ਸਿੰਘ ਬਲਦੇਵ ਸਿੰਘ ਕਿਸਾਨ ਯੂਨੀਅਨ ਡਕੌਂਦਾ ਦੇ ਭਗਵੰਤ ਸਿੰਘ ਦਿਆਲ ਸਿੰਘ ਅਤੇ ਪਿੰਡ ਅਤਲਾ ਖੁਰਦ ਦੇ ਕਲੱਬਾਂ ਦੇ ਅਹੁਦੇਦਾਰ ਪ੍ਰਦੀਪ ਸਿੰਘ ਹਰਜੀਤ ਸਿੰਘ ਆਦਿ ਹਾਜ਼ਰ ਸਨ