ਮਾਨਸਾ 10 ਜਨਵਰੀ (ਨਾਨਕ ਸਿੰਘ ਖੁਰਮੀ) ਭਾਰਤੀ ਜਨਤਾ ਪਾਰਟੀ ਦੀ ਰਿਕਾਰਡਤੋੜ ਮੈਂਬਰਸ਼ਿਪ ਨੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਭਾਜਪਾ ਵਿੱਚ ਆਪਣਾ ਭਵਿੱਖ ਦੇਖਦੇ ਹਨ। ਇਹ ਮੈਂਬਰਸ਼ਿਪ ਹੋਰ ਵਧੇਗੀ। ਭਾਜਪਾ ਦਾ ਕੁਨਵਾ ਵੱਡਾ ਹੋਵੇਗਾ। ਇਹ ਗੱਲ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਵੱਖ-ਵੱਖ ਥਾਵਾਂ ਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਮੁੰਹਿਮ ਦੀ ਭਰਤੀ ਦੌਰਾਨ ਦੌਰਾ ਕਰਦਿਆਂ ਕਹੀ। ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਹਿੱਤ, ਕਿਸਾਨੀ ਮੰਗਾਂ ਅਤੇ ਹੋਰ ਸਾਰੀਆਂ ਸਮੱਸਿਆਵਾਂ ਨੂੰ ਸਮਝਦੀ ਹੈ। ਪਰ ਵਿਰੋਧੀ ਪਾਰਟੀਆਂ ਭਾਜਪਾ ਵਿਰੁੱਧ ਕੂੜ ਪ੍ਰਚਾਰ ਕਰਕੇ ਉਸ ਨੂੰ ਪੰਜਾਬ ਵਿਰੋਧੀ ਸਾਬਿਤ ਕਰਨ ਵਿੱਚ ਲੱਗੀਆਂ ਹੋਈਆਂ ਹਨ। ਜਦਕਿ ਭਾਜਪਾ ਨੂੰ ਪੰਜਾਬ ਨਾਲ ਵੱਡਾ ਲਗਾਵ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੂਬੇ ਭਰ ਵਿੱਚ ਮੈਂਬਰਸ਼ਿਪ ਧੜੱਲੇ ਨਾਲ ਚੱਲ ਰਹੀ ਹੈ। ਖਾਸ ਤੌਰ ਤੇ ਨੌਜਵਾਨ ਭਾਜਪਾ ਨਾਲ ਜੁੜ ਰਹੇ ਹਨ ਅਤੇ ਨੌਜਵਾਨਾਂ ਦਾ ਉਤਸ਼ਾਹ ਦੇਖਦਿਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣਾ ਭਵਿੱਖ ਭਾਰਤੀ ਜਨਤਾ ਪਾਰਟੀ ਵਿੱਚੋਂ ਨਜਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚਾਰਧਾਰਾ, ਵਿਕਾਸ, ਤਰੱਕੀ, ਖੁਸ਼ਹਾਲੀ, ਅਮਨ-ਭਾਈਚਾਰਾ ਬਣਾ ਕੇ ਰੱਖਣਾ ਚਾਹੁੰਦੀ ਹੈ। ਪਿਛਲੇ ਸਾਲਾਂ ਤੋਂ ਕੇਂਦਰ ਵਿੱਚ ਚੱਲੀ ਆ ਰਹੀ ਮੋਦੀ ਸਰਕਾਰ ਨੇ ਅਨੇਕਾਂ ਕੀਰਤੀਮਾਨ ਸਥਾਪਿਤ ਕੀਤੇ ਹਨ ਅਤੇ ਰਿਕਾਰਡਤੋੜ ਉਹ ਕੰਮ ਵੀ ਕਰ ਦਿਖਾਏ, ਜੋ ਅਸੰਭਵ ਲੱਗਦੇ ਸਨ। ਵਿਰੋਧੀ ਪਾਰਟੀਆਂ ਭਾਜਪਾ ਦੀ ਇਸ ਸਫਲਤਾ ਤੋਂ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਭਾਜਪਾ ਤੇਜੀ ਨਾਲ ਵਧ ਰਹੀ ਹੈ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਵੱਡਾ ਜਨ ਆਧਾਰ, ਉਸ ਨੂੰ ਸੱਤਾ ਤੇ ਬਿਠਾਵੇਗਾ। ਨਕੱਈ ਨੇ ਕਿਹਾ ਕਿ ਉਹ ਲਗਾਤਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਲੋਕਾਂ ਦੀ ਮੌਜੂਦਾ ਸਰਕਾਰ ਤੋਂ ਹਾਲਤ ਦੇਖ ਰਹੇ ਹਨ। ਸੂਬਾ ਸਰਕਾਰ ਤੋਂ ਲੋਕ ਅੱਕੇ ਹੋਏ ਹਨ ਜੋ ਕਾਗਜੀ ਵਾਅਦੇ ਕਰਦੀ ਹੈ। ਪਰ ਨਿਭਾਉਣਾ ਨਹੀਂ ਜਾਣਦੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਸ਼ਾਸ਼ਨ ਪਾਰਦਰਸ਼ੀ, ਸਾਫ-ਸੁੱਥਰਾ, ਇਮਾਨਦਾਰੀ ਵਾਲਾ ਅਤੇ ਵਿਕਾਸ ਵਾਲਾ ਹੈ।
ਫਾਈਲ ਫੋਟੋ : ਸੂਬਾ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ।
ਭਾਜਪਾ ਦੀ ਧੜੱਲੇਦਾਰ ਮੈਂਬਰਸ਼ਿਪ ਨੇ ਦਿੱਤਾ ਪਾਰਟੀ ਦੀ ਮਜਬੂਤੀ ਦਾ ਸੰਕੇਤ : ਨਕੱਈ

Leave a comment