ਭੀਖੀ, 7 ਜਨਵਰੀ (ਕਰਨ ਭੀਖੀ)
ਰੌਇਲ ਕਾਲਜ ਦੇ ਲਾਇਬ੍ਰੇਰੀ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਥਾਪਰ ਯੂਨੀਵਰਸਿਟੀ ਨਾਵਾ ਨਾਲੰਦਾ ਸੈਂਟਰ ਲਾਇਬ੍ਰੇਰੀ ਦਾ ਦੌਰਾ
ਵਿਦਿਆਰਥੀਆਂ ਦੀ ਕਿਤਾਬਾਂ ਅਤੇ ਆਧੁਨਿਕ ਤਕਨਾਲੋਜੀ ਪ੍ਰਤੀ ਚੇਤਨਾ ਵਧਾਉਣ ਹਿੱਤ ਦ ਰੋਇਲ ਗਰੁੱਪ ਆਫ ਕਾਲਜਿਜ਼ ਬੋੜਾਵਲ ਦੇ
ਲਾਇਬਰੇਰੀ ਵਿਭਾਗ ਵੱਲੋਂ ਥਾਪਰ ਇੰਸਟੀਟਿਊਟ ਆਫ ਇੰਜੀਨੀਅਰ ਅਤੇ ਟੈਕਨਾਲੋਜੀ ਯੂਨੀਵਰਸਿਟੀ ਦਾ ਨਾਵਾ ਨਾਲੰਦਾ ਸੈਂਟਰ ਲਾਇਬ੍ਰੇਰੀ ਦਾ
ਦੌਰਾ ਕਰਵਾਇਆ ਗਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਕੋਹਾ ਸੋਫਟਵੇਅਰ ਦੀ ਵਰਕਸ਼ਾਪ ਵੀ ਲਗਾਈ, ਇਸ ਟੂਰ ਦਾ ਇੱਕ ਮਨੋਰਥ
ਜਿੱਥੇ ਲਾਈਬ੍ਰੇਰੀ ਸਾਇੰਸ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਤਰਤੀਬੱਧ ਸੈਟਿੰਗ ਕੈਟਾਲਾਗ ਅਤੇ ਕਲਾਸੀਫਿਕੇਸ਼ਨ ਬਾਰੇ
ਜਾਣਕਾਰੀ ਦੇਣਾ ਅਤੇ ਨਾਲ ਹੀ ਕਿਤਾਬਾਂ ਪੜਨ ਲਈ ਉਤਸਾਹਿਤ ਕਰਨਾ ਸੀ ਅਤੇ ਦੂਜਾ ਮਹੱਤਵਪੂਰਨ ਮਨੋਰਥ ਵਿਦਿਆਰਥੀਆਂ ਨੂੰ ਆਧੁਨਿਕ
ਤਕਨਾਲੋਜੀ ਤੋਂ ਜਾਣੂ ਕਰਵਾਉਣਾ ਸੀ। ਨਾਵਾ ਨਾਲੰਦਾ ਸੈਂਟਰ ਲਾਇਬ੍ਰੇਰੀ ਵਿਖੇ ਵਿਦਿਆਰਥੀਆਂ ਨੂੰ ਕੋਹਾ ਸਾਫਟਵੇਅਰ ਬਾਰੇ ਜਾਣੂ ਕਰਵਾਉਣ
ਤੋਂ ਬਿਨਾਂ ਕੋਹਾ ਸਾਫਟਵੇਅਰ ਨੂੰ ਪ੍ਰੈਕਟੀਕਲ ਵੀ ਕਰਕੇ ਵਿਖਾਇਆ ਗਿਆ। ਜਿਸ ਦੀ ਸੰਪੂਰਨ ਜਾਣਕਾਰੀ ਡਾ. ਮਾਹੀਪਾਲ ਦੱਤ ਨੇ ਦਿੱਤੀ ਸੈਂਟਰ
ਲਾਇਬਰੇਰੀ ਦੇ ਮੁਖੀ ਡਾ. ਸ਼੍ਰੀ ਰਾਮ ਜੀ ਨੇ ਲਾਇਬਰੇਰੀ ਪ੍ਰਤੀ ਵਿਦਿਆਰਥੀਆਂ ਦੀ ਚੇਟਕ ਵਧਾਉਣ ਲਈ ਉਹਨਾਂ ਨੂੰ ਜਿਆਦਾ ਸਮਾਂ ਲਾਇਬੇ੍ਰੀ
ਵਿੱਚ ਕਿਤਾਬਾਂ ਪੜ੍ਹਨ ਲਈ ਕਿਹਾ ਇਸ ਤੋਂ ਬਿਨਾਂ ਉਨਾਂ ਨੇ ਵਿਦਿਆਰਥੀਆਂ ਨੂੰ ਈ-ਲਾਇਬ੍ਰੇਰੀ ਬਾਰੇ ਵੀ ਸੰਪੂਰਨ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੂੰ ਕੋਹਾ ਸੋਫਟਵੇਅਰ ਵਰਕਸ਼ਾਪ ਦੇ ਸਰਟੀਫਿਕੇਟ ਵੀ ਦਿੱਤੇ ਗਏ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਲਾਇਬ੍ਰੇਰੀ ਦੇ ਹਰ
ਸੈਕਸ਼ਨ ਵਿੱਚ ਪਈਆਂ ਕਿਤਾਬਾਂ ਨੂੰ ਗਹੁ ਨਾਲ ਵੇਖਿਆ ਅਤੇ ਡਿਜ਼ੀਟਲ ਤਰੀਕੇ ਨਾਲ ਕੀਤੀ ਕਲਾਸੀਫਿਕੇਸ਼ਨ ਅਤੇ ਕੈਟਾਲਾਗਿੰਗ ਸਬੰਧੀ
ਗਿਆਨ ਹਾਸਿਲ ਕੀਤਾ। ਕਾਲਜ ਦੇ ਲਾਇਬ੍ਰੇਰੀ ਵਿਭਾਗ ਦੇ ਮੁਖੀ ਅਸਿ. ਪ੍ਰੋਫੈਸਰ ਵਨੀਤਾ ਨੇ ਦੱਸਿਆ ਕਿ ਇੱਥੇ ਅਸੀਂ ਵਿਦਿਆਰਥੀਆਂ ਨੂੰ ਇਹ
ਵਿਖਾਉਣ ਲਈ ਲੈ ਕੇ ਆਏ ਹਾਂ ਕਿ ਅਸੀਂ ਲਾਈਬ੍ਰੇਰੀ ਨਾਲ ਕਿਸ ਤਰ੍ਹਾਂ ਜੁੜ ਸਕਦੇ ਹਾਂ, ਕਿਵੇਂ ਅਸੀਂ ਕਿਤਾਬਾਂ ਦੇ ਹੋਰ ਨੇੜੇ ਜਾ ਕੇ ਗਿਆਨ ਵਿੱਚ
ਵਾਧਾ ਕਰ ਸਕਦੇ ਹਾਂ। ਕਾਲਜ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਲਾਇਬ੍ਰੇਰੀ ਵਿਭਾਗ ਵੱਲੋਂ ਕੀਤਾ ਇਹ ਉੱਦਮ ਬਹੁਤ ਹੀ
ਸਲਾਘਾਯੋਗ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਅਤੇ ਡਿਜੀਟਲ ਕੰਮ ਦੀ ਜਾਣਕਾਰੀ ਹਾਸਿਲ ਹੁੰਦੀ ਹੈ। ਵਿਦਿਆਰਥੀਆਂ
ਨੇ ਇਸ ਟੂਰ ਲਈ ਭਰਵਾਂ ਹੁੰਗਾਰਾ ਦਿੱਤਾ, ਅਤੇ ਇਸ ਵਿੱਦਿਅਕ ਟੂਰ ਤੋਂ ਕਾਫੀ ਗਿਆਨ ਹਾਸਿਲ ਕੀਤਾ। ਕਾਲਜ ਦੇ ਡਾਇਰੈਕਟਰ ਡਾ. ਕੁਲਦੀਪ
ਸਿੰਘ ਬੱਲ ਨੇ ਇਸ ਟੂਰ ਲਈ ਲਾਇਬ੍ਰੇਰੀ ਵਿਭਾਗ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਅਜਿਹੀਆਂ ਗਤੀਵਿਧਿਆਂ ਨੂੰ ਜਾਰੀ ਰੱਖਣ ਲਈ ਕਿਹਾ,
ਕਾਲਜ ਦੇ ਚੇਅਰਮੈਨ ਸ. ਏਕਮਜੀਤ ਸਿੰਘ ਸੋਹਲ ਨੇ ਵੀ ਲਾਇਬ੍ਰੇਰੀ ਵਿਭਾਗ ਨੂੰ ਵਧਾਈ ਦਿੱਤੀ। ਇਸ ਟੂਰ ਦੌਰਾਨ ਲਾਇਬ੍ਰੇਰੀ ਵਿਭਾਗ ਦੇ
ਅਸਿ.ਪ੍ਰੋਫੈਸਰ ਸਰਬਜੀਤ ਕੌਰ ਨੇ ਵੀ ਆਪਣਾ ਪੂਰਾ ਸਹਿਯੋਗ ਦਿੱਤਾ।