ਭੀਖੀ,6ਜਨਵਰੀ (ਸੰਦੀਪ ਤਾਇਲ) ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਹਿਰ ਅੰਦਰ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦੌਰਾਨ ਮਾਈ ਭਾਗੋ ਸੁਖਮਨੀ ਗਰੁੱਪ ਵਲੋਂ ਸਥਾਨਕ ਮਾਤਾ ਰਾਣੀ ਚੋਂਕ ਵਿਖੇ ਨਗਰ ਕੀਰਤਨ ਦੀ ਅਗੁਵਾਈ ਕਰਦੇ ਪੰਜ ਪਿਆਰਿਆਂ ਨੂੰ ਕੰਬਲ ਦੇ ਕੇ ਉਨਾਂ ਦਾ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਗ੍ਰੰਥੀ ਸਿੰਘਾਂ ਦਾ ਵੀ ਗਰੁੱਪ ਦੇ ਮੈਂਬਰਾਂ ਵਲੋਂ ਕੰਬਲ ਦੇਕੇ ਸਨਮਾਨ ਕੀਤਾ ਗਿਆ। ਇਸ ਮੌਕੇ ਗੁਣਵੰਤ ਕੌਰ ਚਹਿਲ, ਸਰਬਜੀਤ ਕੌਰ, ਰਾਜਵੀਰ ਕੌਰ, ਗੁਣਰਾਜ ਕੌਰ, ਗੁਰਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਰਾਣੋ ਕੌਰ, ਬਲਜਿੰਦਰ ਕੌਰ, ਵੀਰਪਾਲ ਕੌਰ ਆਦਿ ਹਾਜਰ ਸਨ।
ਫੋਟੋ: ਸਨਮਾਨ ਕਰਨ ਤੋਂ ਬਾਅਦ ਗੁਰੁ ਸਾਹਿਬ ਦਾ ਅਸ਼ੀਰਵਾਦ ਲੈਂਦੇ ਗਰੁੱਪ ਦੇ ਮੈਂਬਰ।
ਪੰਜ ਪਿਆਰਿਆਂ ਨੂੰ ਕੰਬਲ ਦੇ ਕੇ ਕੀਤਾ ਸਨਮਾਨਿਤ

Leave a comment