ਰੈਲੀ ਦੀਆਂ ਤਿਆਰੀਆਂ ਮੁਕੰਮਲ, ਹਜ਼ਾਰਾਂ ਕਿਰਤੀ ਲੋਕ ਹੋਣਗੇ ਸ਼ਾਮਲ।
ਮਾਨਸਾ 29 ਦਸੰਬਰ (ਨਾਨਕ ਸਿੰਘ ਖੁਰਮੀ)
ਸੀ ਪੀ ਆਈ ਦੀ 100 ਵੀਂ ਵਰੇਗੰਢ ਨੂੰ ਸਮਰਪਿਤ ਵਿਸ਼ਾਲ ਰਾਜਸੀ ਰੈਲੀ ਅੱਜ, ਕੇਂਦਰੀ ਤੇ ਸੂਬਾਈ ਆਗੂ ਕਰਨਗੇ ਸੰਬੋਧਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ ਨੇ ਰੈਲੀ ਦੀਆਂ ਤਿਆਰੀਆਂ ਦੇ ਜਾਇਜੇ ਦੀ ਮੀਟਿੰਗ ਮੌਕੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ।
ਇਸ ਮੌਕੇ ਉਹਨਾਂ ਕਿਹਾ ਰੈਲੀ ਮੌਕੇ ਕਿ ਆਗੂਆਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ,ਅਵਾਨੀ-ਅਡਾਨੀ ਪੱਖੀ ਅਤੇ ਫੁੱਟ ਪਾਉ ਫਿਰਕੂ ਨੀਤੀਆਂ ਵਿਰੁੱਧ, ਪੰਜਾਬ ਸਰਕਾਰ ਦੀਆਂ ਨਾਕਾਮੀਆਂ ਨੂੰ ਉਜਾਗਰ ਕਰਨ, ਨਵੀਂ ਖੇਤੀ ਮੰਡੀਕਰਨ ਪਾਲਿਸੀ ਵਿਰੁੱਧ, ਛੋਟੇ ਕਾਰੋਬਾਰ ਚੋਂ ਲਗਾਤਾਰ ਸੰਕਟ ਦਾ ਹੋ ਰਹੇ ਸ਼ਿਕਾਰ ਤੋਂ ਬਚਾਉਣ, ਸਮੇਤ ਮਨਰੇਗਾ ਕਾਨੂੰਨ ਨੂੰ ਮਜ਼ਬੂਤ ਕਰਨ ਆਦਿ ਲੋਕ ਪੱਖੀ ਨੀਤੀਆਂ ਤੇ ਵਿਚਾਰ ਪੇਸ਼ ਕੀਤੇ ਜਾਣਗੇ।
ਇਸ ਮੌਕੇ ਸ਼ਹਿਰੀ ਸਕੱਤਰ ਰਤਨ ਭੋਲਾ ਨੇ ਸ਼ਹਿਰੀਆਂ ਤੇ ਦੁਕਾਨਦਾਰਾਂ ਨੂੰ ਪ੍ਰਚੂਨ ਵਪਾਰ ਖ਼ੇਤਰ ਨੂੰ ਬਚਾਉਣ ਲਈ ਰੈਲੀ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ।