ਗ੍ਰਿਫਤਾਰ ਕਰ ਕੇ ਕੀਤਾ ਫਰਜ਼ੀ ਇਨਕਾਉਂਟਰ l
ਮਾਨਸਾ 24 ਦਸੰਬਰ (ਕਰਨ ਭੀਖੀ):- ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਮਾਰਿਆ ਜਾ ਰਿਹਾ ਹੈ, ਇਹ ਸਿਲਸਿਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜੋ ਪੰਜਾਬ ਹਿੱਤ ਵਿੱਚ ਠੀਕ ਨਹੀਂ ਪਹਿਲਾਂ 1984 ਫੇਰ ਨਸ਼ਿਆਂ ਰਾਹੀਂ ਫੇਰ ਧੱਕੇ ਨਾਲ ਪਰਵਾਸ ਅਤੇ ਹੁਣ ਝੂਠੇ ਪੁਲਿਸ ਇਨਕਾਉਂਟਰਾ ਰਾਹੀਂ ਸਿੱਖ ਨੋਜਵਾਨਾਂ ਦਾਂ ਕਤਲੇਆਮ ਸ਼ੁਰੂ ਹੋ ਗਿਆ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿੱਖ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਯੂਪੀ ਦੀ ਪੀਲੀ ਭੀਤੀ ਵਿਖੇ ਪੰਜਾਬ ਦੇ ਤਿੰਨ ਨੌਜਵਾਨਾਂ ਦੇ ਕੀਤੇ ਗਏ ਇਨਕਾਊਂਟਰ ਤੇ ਸਵਾਲ ਖੜੇ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੁਲਿਸ ਇਹ ਕਹਿ ਰਹੀ ਹੈ ਕਿ ਇਹਨਾਂ ਤਿੰਨ ਨਿੱਕੀ ਉਮਰ ਦੇ ਨੌਜਵਾਨਾਂ ਦਾ ਹੱਥ ਗੁਰਦਾਸਪੁਰ ਦੇ ਨੇੜੇ ਪੁਲਿਸ ਚੌਂਕੀਆਂ ਵਿੱਚ ਹੋਏ ਬੰਬ ਬਲਾਸਟਾਂ ਨਾਲ ਹੈ ਜੇਕਰ ਇਸ ਵਿੱਚ ਕੋਈ ਸੱਚਾਈ ਵੀ ਹੈ ਤਾਂ ਫਿਰ ਇਨਾ ਵੱਡਾ ਜੁਰਮ ਨਹੀਂ ਕਿ ਤਿੰਨ ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਜਾਣ, ਉਹਨਾਂ ਨੂੰ ਗਿਰਫਤਾਰ ਕਰਕੇ ਪੁੱਛਗਿੱਛ ਵੀ ਹੋ ਸਕਦੀ ਸੀ। ਭਾਈ ਅਤਲਾ ਨੇ ਕਿਹਾ ਕਿ ਬੰਬ ਬਲਾਸਟ ਮਾਮਲਿਆਂ ਦੀ ਸੱਚਾਈ ਕੁਝ ਹੋਰ ਹੈ ਪਰ ਉਸ ਸੱਚਾਈ ਨੂੰ ਦਬਾਉਣ ਲਈ ਤਿੰਨਾਂ ਨੌਜਵਾਨਾਂ ਦਾ ਝੂਠਾ ਪੁਲਿਸ ਮੁਕਾਬਲਾ ਕਰਕੇ ਮਾਰ ਦਿੱਤਾ ਗਿਆ ਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹਮੇਸ਼ਾ ਹੀ ਪੰਜਾਬ ਦੇ ਨੌਜਵਾਨਾਂ ਨੂੰ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਜਾ ਰਿਹਾ ਹੈ ਜੋ ਹੁਣ ਵੀ ਜਾਰੀ ਹੈ ਜਿਸ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਇਸ ਮਾਮਲਿਆਂ ਤੇ ਸਿੱਖ ਜਥੇਬੰਦੀਆਂ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਅਦਾਲਤੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਮਹਿਜ 18,23 ਅਤੇ 25 ਸਾਲ ਦੀ ਉਮਰ ਵਾਲੇ ਇਹਨਾਂ ਨੌਜਵਾਨਾਂ ਦੇ ਅਜਿਹੇ ਕਿਹੜੇ ਪੰਜਾਬ ਵਿਰੋਧੀ ਤਾਕਤਾਂ ਨਾਲ ਸੰਬੰਧ ਹੋ ਗਏ ਜੋ ਪੁਲਿਸ ਇੰਨੇ ਵੱਡੇ ਇਲਜਾਮ ਲਾ ਕੇ ਇਹਨਾਂ ਨੂੰ ਮਾਰਨ ਵੱਲ ਵੱਧ ਗਈ।