ਕਰਨ ਭੀਖੀ
ਭੀਖੀ 18,ਦਸੰਬਰ
ਇੱਥੇ ਨਗਰ ਪੰਚਾਇਤ ਚੋਣਾਂ ਦਾ ਪ੍ਰਚਾਰ ਜਾਰੀ ਹੈ, ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ, ਇੱਕ ਵਾਰਡ ਵਿੱਚ ਦੋ ਉਮੀਦਵਾਰਾਂ ਵਿੱਚੋਂ ਇੱਕ ਕਾਗਜ ਰੱਦ ਹੋਣ ਕਾਰਨ ਆਪ ਉਮੀਦਵਾਰ ਨੂੰ ਜੇਤੂ ਕਰਾਰ ਮਿਲ ਗਿਆ ਹੈ। ਹੁਣ 12 ਵਾਰਡਾਂ ਦੀ ਚੋਣ ਹੋਵੇਗੀ।
ਕਾਂਗਰਸੀ ਆਗੂ ਮਾਇਕਲ ਗਾਗੋਵਾਲ, ਬਲਕੌਰ ਸਿੰਘ ਸਿੱਧੂ, ਭਾਜਪਾ ਆਗੂ ਜਗਦੀਪ ਸਿੰਘ ਨਕਈ, ਆਪ ਆਗੂ ਚੁਸਪਿੰਦਰਬੀਰ ਸਿੰਘ ਅਤੇ ਹਲਕਾ ਵਿਧਾਇਕ ਵਿਜੈ ਸਿੰਗਲਾ ਨੇ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਹੋਇਆ ਹੈ।
ਅਜ਼ਾਦ ਉਮੀਦਵਾਰ ਸਿਮਰਨਜੀਤ ਕੌਰ ਵਾਰਡ ਨੰ. 13, ਰਾਮ ਸਿੰਘ ਚਹਿਲ ਵਾ. ਨੰ. 6, ਗੁਰਦੀਪ ਸਿੰਘ ਖਾਲਸਾ, ਵਾ. ਨੰ. 10 ਅਤੇ ਅਮਰੀਕ ਸਿੰਘ ਵਾ. 8, ਵੱਲੋਂ ਵੋਟਰਾਂ ਦੇ ਵੱਡੇ ਇਕੱਠਾ ਨਾਲ ਆਪਣੇ ਵਾਰਡਾਂ ਵਿੱਚ ਵੋਟਾਂ ਲਈ ਅਪੀਲ ਕੀਤੀ।
ਅਜ਼ਾਦ ਉਮੀਦਵਾਰ ਗੁਰਦੀਪ ਸਿੰਘ ਖਾਲਸਾ ਵਾਰਡ ਦਸ ਦੇ ਅਜ਼ਾਦ ਉਮੀਦਵਾਰ ਦੇ ਚੋਣ ਪ੍ਰਚਾਰ ਮੌਕੇ ਬੋਲਦਿਆਂ ਭਾਈ ਹਰਜਿੰਦਰ ਸਿੰਘ ਖਾਲਸਾ ਭੀਖੀ ਵਾਲਿਆਂ ਨੇ ਵੋਟਰਾਂ ਨੂੰ ਗੁਰਦੀਪ ਸਿੰਘ ਖਾਲਸਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ, ਉਹਨਾਂ ਕਿਹਾ ਕਿ ਵਾਰਡ ਨਹੀਂ ਸਗੋਂ ਸਮੁੱਚੇ ਕਸਬੇ ਦੇ ਵਿਕਾਸ ਲਈ ਪੂਰਾ ਜ਼ੋਰ ਲਾਇਆ ਜਾਵੇਗਾ।
ਕਿਸਾਨ ਆਗੂ ਗੁਰਨਾਮ ਸਿੰਘ ਭੀਖੀ ਤੇ ਕਾ. ਧਰਮਪਾਲ ਨੀਟਾ ਨੇ ਕਿਹਾ ਸਮੁੱਚੇ ਕਸਬੇ ਦੇ ਲੋਕਾਂ ਨੂੰ ਅਪੀਲ ਹੈ ਕਿ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਾਫ-ਸੁਥਰੇ ਅਕਸ਼ ਵਾਲੇ ਉਮੀਦਵਾਰਾਂ ਚੋਣ ਕੀਤੀ ਜਾਵੇ ਤਾਂ ਕਿ ਕਸਬੇ ਦਾ ਸਰਬ ਪੱਖੀ ਵਿਕਾਸ ਹੋ ਸਕੇ।
ਇਸ ਮੌਕੇ ਹਰਜਿੰਦਰ ਸਿੰਘ ਖਾਲਸਾ, ਦਰਸ਼ਨ ਸਿੰਘ ਖਾਲਸਾ, ਸਤਗੁਰ ਸਿੰਘ ਡੀ.ਪੀ, ਜਸਪਾਲ ਸਿੰਘ, ਭਰਪੂਰ ਮੰਨਣ, ਕੁਲਬੀਰ, ਜੈਲਾ ਸਿੰਘ, ਮਿੱਠੂ ਸਿੰਘ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਗੁਰਦੀਪ ਸਿੰਘ ਖਾਲਸਾ ਆਪਣੇ ਸਮਰਥਕਾਂ ਸਮੇਤ ਵੋਟਾਂ ਦੀ ਅਪੀਲ ਕਰਦੇ ਹੋਏ।