ਕਰਨ ਭੀਖੀ
ਭੀਖੀ, 7 ਦਸੰਬਰ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੂਸਰਾ ਕਬੱਡੀ ਕੱਪ ਨੈਸ਼ਨਲ ਕਾਲਜ ਭੀਖੀ ਵਿਖੇ 10 ਤੇ 11 ਦਸੰਬਰ ਦਿਨ ਮੰਗਲਵਾਰ, ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ, ਕਲੱਬ ਪ੍ਰਧਾਨ ਮਾਇਕਲ ਤੇ ਮੀਤ ਪ੍ਰਧਾਨ ਸਤਗੁਰ ਡੀ.ਪੀ. ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਕਬੱਡੀ ਕੱਪ ਦੌਰਾਨ ਕਬੱਡੀ 52, 65 ਕਿੱਲੋ ਅਤੇ ਓਪਨ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਪ੍ਰੋ. ਗੁਰਤੇਜ ਸਿੰਘ ਨੈਸ਼ਨਲ ਕਾਲਜ, ਅਮਨਿੰਦਰ ਬਾਵਾ, ਰਾਹੁਲ ਬਿੰਦਲ, ਲੱਕੀ ਪੰਜਾਬ ਪੁਲੀਸ, ਪ੍ਰਦੀਪ ਚਹਿਲ, ਕਪਿਲ ਬਿੰਦਲ, ਨਾਮਦੇਵ ਵੈਦਮਾਨ ਹਾਜ਼ਰ ਸਨ।
ਦੂਸਰਾ ਕਬੱਡੀ ਕੱਪ ਭੀਖੀ ਦਾ 10 ਦਸੰਬਰ ਤੋਂ

Leave a comment