Nanak singh khurmi
ਮਾਨਸਾ 4 ਦਸੰਬਰ
ਬੁੱਢੇ ਦਰਿਆ ਨੂੰ ਠੱਲ ਪਾਉਣ ਦੇ ਲਈ ਇਨਸਾਫ ਪਸੰਦ ਧਿਰਾਂ ਵੱਲੋਂ ਰੱਖੇ ਇਕੱਠ ਨੂੰ ਅਸਫਲ ਸਾਬਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਆਗੂਆਂ ਨੂੰ ਜਬਰਨ ਗਿਰਫਤਾਰ ਕਰਨਾ ਅਤੀ ਨਿੰਦਣਯੋਗ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਫਤਿਹ ਦੇ ਕੌਮੀ ਜਨਰਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਕੀਤਾ। ਉਨਾ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਤਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਲਈ ਇਨਸਾਨ ਪਸੰਦ ਧਿਰਾਂ ਬੁੱਢਾ ਦਰਿਆ ਨੂੰ ਬੰਦ ਕਰਨ ਦੇ ਲਈ ਆ ਰਹੀਆਂ ਸਨ ਉਨਾਂ ਆਗੂਆਂ ਤਾਂ ਜਬਰਨ ਗ੍ਰਿਫਤਾਰ ਕਰ ਲਿਆ ਗਿਆ ਜਿਨਾਂ ਵਿੱਚ ਸ੍ਰੀ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਪਿਤਾ ਜੀ, ਲੱਖਾ ਸਿਧਾਣਾ ਅਤੇ ਹੋਰ ਅਨੇਕਾਂ ਆਗੂ ਸਨ ਅਤੇ ਦੂਜੇ ਪਾਸੇ ਪੰਜਾਬ ਸਰਕਾਰ ਅਤੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਪਰਵਾਸੀਆਂ ਦਾ ਭਾਰੀ ਇਕੱਠ ਕਰਵਾ ਕੇ ਪੰਜਾਬੀਆਂ ਦੇ ਨਾਲ ਲੜਾਉਣ ਦਾ ਬੰਦੋਬਸਤ ਕਰੀ ਬੈਠੇ ਸਨ ਜੋ ਕਿ ਬਹੁਤ ਹੀ ਖਤਰਨਾਕ ਗੱਲ ਹੈ। ਭਾਈ ਅਤਲਾ ਨੇ ਆਖਿਆ ਕਿ ਜਿਹੜਾ ਹੱਕ ਹਕੂਮਤ ਨੇ ਮਾਰਿਆ ਹੋਇਆ ਜਿਹੜਾ ਨਹੀਂ ਮਾਰਨਾ ਚਾਹੀਦਾ, ਕਿਸੇ ਦੀ ਆਜ਼ਾਦੀ ਦੇ ਵਿੱਚ ਰੋਕ ਨਹੀਂ ਪੈਣੀ ਚਾਹੀਦੀ ਧਰਨਾ ਪ੍ਰਦਰਸ਼ਨ ਮੁਜਾਰੇ ਕਰਨਾ ਸਭ ਦਾ ਅਧਿਕਾਰ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਤਰੀਕੇ ਨਾਲ ਗੱਡੀਆਂ ਦੇ ਸ਼ੀਸ਼ੇ ਤੋੜ ਕੇ, ਗੱਡੀਆਂ ਪਿੱਛੇ ਲਾ ਕੇ, ਗਾਲਾਂ ਕੱਢ ਕੇ, ਲਾਠੀ ਚਾਰਜ ਕਰਕੇ ਆਗੂਆਂ ਨੂੰ ਗਿ੍ਫ਼ਤਾਰ ਕਰਨਾ ਬਹੁਤ ਹੀ ਨਿੰਦਣ ਯੋਗ ਗੱਲ ਹੈ। ਭਾਈ ਅਤਲਾ ਨੇ ਆਖਿਆ ਕਿ ਅੱਜ ਸਾਡੇ ਕੋਲੇ ਮਾਡਰਨ ਤਰੀਕਾ ਹੈ ਕਿ ਜਿਹੜਾ ਖੁਸ਼ਕ ਪਾਊਡਰ ਹੁੰਦਾ ਉਹਦੇ ਨਾਲ ਵੀ ਰੰਗ ਚੜ ਸਕਦਾ ਪਰ ਜਰੂਰੀ ਇਹ ਨਹੀਂ ਹੈ ਕਿ ਉਹ ਪਾਣੀ ਜਿਹਦੇ ਨਾਲ ਕੱਪੜੇ ਜਾਂ ਕੁਝ ਰੰਗ ਦੇ ਹਾਂ
ਉਸ ਗੰਦਗੀ ਨੂੰ ਦਰਿਆਵਾਂ ਦੇ ਵਿੱਚ
ਸੁੱਟੀਏ ਇਹ ਬਹੁਤ ਹੀ ਖਤਰਨਾਕ ਪੋਲਿਸੀ ਹੈ। ਭਾਈ ਅਤਲਾ ਨੇ ਆਖਿਆ ਕਿ ਜਿਹੜੇ ਪੰਜਾਬ ਦੇ ਲੋਕ ਇੱਥੇ ਦੀ ਰਹਿਣ ਵਾਲੇ ਹਨ ਜਿਵੇਂ ਮਾਲਵਾ, ਮਾਝਾ ਅਤੇ ਦੁਆਬੇ ਵਾਲੇ ਇਹ ਸਾਰੇ ਕੈਂਸਰ ਦੇ ਮਰੀਜ਼ ਬਣ ਜਾਣਗੇ। ਉੱਥੇ ਹੀ ਦਰਿਆਵਾਂ ਦੇ ਵਿੱਚ ਜਿਹੜੀਆਂ ਮੱਛੀਆਂ ਰਹਿੰਦੀਆਂ ਹਨ ਉਹ ਵੀ ਮਰ ਜਾਣਗੀਆਂ। ਭਾਈ ਅਤਲਾ ਨੇ ਆਖਿਆ ਕਿ ਬੁੱਢਾ ਦਰਿਆ ਡਾਈਂਗ ਮਾਲਕਾਂ ਦੀ ਨਲਾਇਕੀ ਦੇ ਕਾਰਨ ਪੰਜਾਬ ਅਤੇ ਰਾਜਸਥਾਨ ਦੇ ਲੋਕਾਂ ਨੂੰ ਕੈਂਸਰ ਵਰਗੀ ਗੰਭੀਰ ਬਿਮਾਰੀ ਵੰਡ ਰਿਹਾ ਹੈ ਪਰ ਪੰਜਾਬ ਸਰਕਾਰ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਇਸ ਮੋਰਚੇ ਵਾਰੇ ਕੋਈ ਅੱਜ ਐਲਾਨ ਨਹੀਂ ਸੀ ਕੀਤਾ ਗਿਆ ਇਸ ਗੱਲ ਨੂੰ ਚੱਲਦੇ ਹੋਏ ਕਿੰਨੇ ਹੀ ਮਹੀਨੇ ਹੋ ਗਏ ਹਨ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਪੰਜਾਬ ਸਰਕਾਰ ਨੇ ਇਸ ਦਾ ਹੱਲ ਕਿਉਂ ਨਹੀਂ ਕੱਢਿਆ ਕਿਉਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਮੋਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੀ ਰਹੀ। ਉਹਨਾਂ ਕਿਹਾ ਕਿ ਜਦੋਂ ਅੱਜ ਇਨਸਾਫ ਪਸੰਦ ਆਗੂਆਂ ਨੇ ਮੋਰਚਾ ਲਾਉਣ ਦਾ ਐਲਾਨ ਕੀਤਾ ਤਾਂ ਤੁਸੀਂ ਸਾਰੇ ਹੀ ਆਗੂਆ ਨੂੰ ਵੱਖ ਵੱਖ ਥਾਣਿਆਂ ਵਿੱਚ ਗ੍ਰਿਫਤਾਰ ਕਰ ਲਿਆ ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਅਗਰ ਆਗੂਆਂ ਨੂੰ ਗ੍ਰਿਫਤਾਰ ਕਰਨਾ ਸੀ ਤਾਂ ਫਿਰ ਫੈਕਟਰੀ ਵਾਲਿਆਂ ਨੂੰ ਪ੍ਰਵਾਸੀਆ ਦਾ ਇਕੱਠ ਕਰਨ ਦੀ ਆਗਿਆ ਕਿਸ ਨੇਦਿੱਤੀ ਕਿੰਨਾ ਨੇ ਉਨਾਂ ਪ੍ਰਵਾਸੀਆ ਦੇ ਹੱਥ ਵਿੱਚ ਡੰਡੇ ਫੜਾਏ। ਭਾਈ ਅਤਲਾ ਨੇ ਆਖਿਆ ਕਿ ਮੈਂ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦਾ ਹਾਂ ਕਿ ਬੁੱਢੇ ਦਰਿਆ ਦਾ ਪਾਣੀ ਅਗਰ ਨਾ ਰੋਕਿਆ ਗਿਆ ਤਾਂ ਕੈਂਸਰ ਵਰਗੀਆਂ ਗੰਭੀਰ ਬਿਮਾਰੀ ਪੂਰੇ ਪੰਜਾਬ ਵਿੱਚ ਫੈਲ ਜਾਵੇਗੀ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਹੀ ਘਟੀਆਂ ਰਹੀ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਫਤਿਹ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਾ ਹੈ।
