ਆਰਥਿਕ ਲੁੱਟ ਤੇ ਸਮਾਜਿਕ ਪਾੜੇ ਨੂੰ ਖ਼ਤਮ ਕਰਨ ਲਈ ਕਾਮਰੇਡ ਫੱਕਰ ਦੀ ਸੋਚ ਤੇ ਪਹਿਰਾ ਦੇਣਾ ਸਮੇਂ ਦੀ ਮੰਗ – ਆਗੂ
ਸੀ.ਪੀ.ਆਈ. ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਸ਼ਾਲ ਰਾਜਸੀ ਰੈਲੀ ਮਾਨਸਾ ਵਿਖੇ 30 ਦਸੰਬਰ ਨੂੰ ਹੋਵੇਗੀ – ਚੌਹਾਨ
ਮਾਨਸਾ 2 dec_Nanak Singh Khurmi
ਮੁਜ਼ਾਰਾ ਲਹਿਰ ਦੇ ਮੋਢੀ, ਉਘੇ ਸੁਤੰਤਰ ਸੰਗਰਾਮੀਏ, ਮਹਾਨ ਕਮਿਊਨਿਸਟ ਆਗੂ ਤੇ ਸਾਬਕਾ ਵਿਧਾਇਕ
ਕਾਮਰੇਡ ਧਰਮ ਸਿੰਘ ਫੱਕਰ ਦੀ ਸਮਾਗਮ ਮੌਕੇ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ
ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਫੱਕਰ ਦੀ ਸਿਆਸੀ ਧਿਰ ਸੀ ਪੀ ਆਈ ਆਪਣਾ 100 ਵੇਂ ਵਰਾ ਮਨਾਂ ਰਹੀ ਹੈ, ਕਿਉਂਕਿ ਪਿਛਲੇ ਸੋ ਸਾਲ
ਵਿੱਚ ਪਾਰਟੀ ਨੇ ਮਿਸਾਲੀ ਅਣਗਿਣਤ ਕੁਰਬਾਨੀਆਂ ਤੇ ਤਸੀਹੇ ਆਪਣੇ ਪਿੰਡੇ ਤੇ ਸਹਿ ਕੇ ਢੇਰ ਸਾਰੀਆਂ ਪ੍ਰਾਪਤੀਆਂ ਕੀਤੀਆਂ ਹਨ। ਅਜ਼ਾਦੀ
ਅੰਦੋਲਨ ਵਿੱਚ ਸੀ ਪੀ ਆਈ ਵੱਲੋਂ ਇਤਿਹਾਸਕ ਭੁਮਿਕਾ ਨਿਭਾਈ ਗਈ ਹੈ।ਉਹਨਾਂ ਹਾਜ਼ਰ ਸਾਥੀਆਂ ਨੂੰ ਜਾਣਕਾਰੀ ਸਾਂਝੀ ਕੀਤੀ ਕਿ ਭਾਰਤੀ
ਕਮਿਊਨਿਸਟ ਪਾਰਟੀ ਦਾ 25 ਵਾਂ ਮਹਾਂ ਸੰਮੇਲਨ (ਪਾਰਟੀ ਕਾਂਗਰਸ) 21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ, ਜਿਸ ਦੀ
ਸਫਲਤਾ ਲਈ ਤਿਆਰੀਆਂ ਸਮੁੱਚੇ ਪੰਜਾਬ ਵਿੱਚ ਆਰੰਭ ਹੋ ਚੁੱਕੀਆਂ ਹਨ। ਪੰਜਾਬ ਲਈ ਮਾਣ ਵਾਲੀ ਗੱਲ ਹੈ ਕਿ ਉਹ ਸਮੁੱਚੇ ਮਹਾਂ ਸੰਮੇਲਨ ਦੀ
ਮਹਿਮਾਨ ਨਿਵਾਜੀ ਕਰ ਰਹੀ ਹੈ।ਇਸ ਤੋਂ ਪਹਿਲਾਂ ਵੀ 1958 ਵਿੱਚ ਅਮ੍ਰਿਤਸਰ,1978 ਵਿੱਚ ਬਠਿੰਡਾ ਅਤੇ 2005 ਵਿੱਚ ਚੰਡੀਗੜ੍ਹ ਵਿਖੇ ਮਹਾਂ
ਸੰਮੇਲਨ ਹੋ ਚੁੱਕੇ ਹਨ।
ਸਾਥੀ ਅਰਸ਼ੀ ਨੇ ਪੰਜਾਬ ਦੀਆਂ ਜਮਹੂਰੀ, ਧਰਮਨਿਰਪੱਖ ਤੇ ਦੇਸ਼ ਭਗਤ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਕਤ ਮਹਾਂ ਸੰਮੇਲਨ ਦੀ
ਸਫਲਤਾ ਤੇ ਕਾਮਯਾਬੀ ਲਈ ਵਧ ਚੜ੍ਹ ਕੇ ਸਹਿਯੋਗ ਦੇਣ।
ਕਮਿਊਨਿਸਟ ਆਗੂ ਨੇ ਲੋਕਾਂ ਨੂੰ ਖ਼ਬਰਦਾਰ ਕੀਤਾ ਕਿ ਭਾਜਪਾ,ਆਰ ਐਸ ਐਸ ਫਾਸ਼ੀ ਟੋਲਾ ਬੁਨਿਆਦੀ ਸਮੱਸਿਆਵਾਂ ਤੋਂ ਲੋਕਾਂ ਦਾ ਲਾਂਭੇ ਕਰਨ
ਲਈ ਘਟ ਗਿਣਤੀਆਂ ਦੇ ਧਾਰਮਿਕ ਸਥਾਨਾਂ ਦੇ ਸਰਵੇਖਣ ਵਰਗੇ ਖਤਰਨਾਕ ਫਿਰਕੂ ਪੱਤਾ ਖੇਡ ਰਹੇ ਹਨ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਰੁਲਦੂ ਸਿੰਘ ਮਾਨਸਾ, ਨਿਰਮਲ ਸਿੰਘ ਝੰਡੂਕੇ, ਛੱਜੂ ਰਾਮ ਰਿਸ਼ੀ, ਲਛਮਣ ਸਿੰਘ ਚੱਕ
ਅਲੀਸ਼ੇਰ,ਡਾ. ਧੰਨਾ ਮੱਲ ਗੋਇਲ, ਭਜਨ ਸਿੰਘ ਘੁੰਮਣ, ਚਤਿੰਨ ਸਿੰਘ ਆਦਿ ਨੇ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਤੀਹਰੀ ਗੁਲਾਮੀ ਦੇ
ਸ਼ਿਕਾਰ ਮੁਜਾਰਿਆਂ ਨੂੰ ਮੁਜ਼ਾਰਾ ਲਹਿਰ ਤਹਿਤ 784 ਪਿੰਡਾਂ ਮੁਜਾਰਿਆਂ ਨੂੰ 19 ਲੱਖ ਏਕੜ ਜ਼ਮੀਨ ਦੇ ਮਾਲਕ ਬਣਾਇਆ ਸੀ। ਮੌਜੂਦਾ ਦੌਰ ਅੰਦਰ
ਆਰਥਿਕ ਲੁੱਟ ਤੇ ਸਮਾਜਿਕ ਪਾੜੇ ਨੂੰ ਖਤਮ ਕਰਨ ਲਈ ਕਾਮਰੇਡ ਫੱਕਰ ਦੀ ਸੋਚ ਤੇ ਪਹਿਰਾ ਦੇਣਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਨੋਜਵਾਨ ਪੀੜ੍ਹੀ
ਉਹਨਾਂ ਦੀ ਸੋਚ ਨਾਲ ਜੁੜ ਸਕੇ ।
ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੌਹਾਨ, ਏਟਕ ਦੇ ਐਡਵੋਕੇਟ ਕੁਲਵਿੰਦਰ ਉੱਡਤ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਸੀਤਾਰਾਮ
ਗੋਬਿੰਦਪੁਰਾ ਨੇ ਲਾਲ ਝੰਡੇ ਨੂੰ ਮਜ਼ਬੂਤ ਕਰਨ ਲਈ ਲਹਿਰ ਨੂੰ ਪਾਰਟੀ ਦੇ 100 ਵੀਂ ਵਰੇਗੰਢ ਮੌਕੇ ਮਾਨਸਾ ਵਿਖੇ ਹੋਣ ਵਾਲੀ ਵਿਸ਼ਾਲ ਰਾਜਸੀ ਰੈਲੀ
ਨੂੰ ਸਫ਼ਲ ਬਣਾਉਣ ਲਈ ਹਰ ਵਰਗ ਦੇ ਲੋਕਾਂ ਸ਼ਮੂਲੀਅਤ ਦੀ ਅਪੀਲ ਕੀਤੀ।
ਕਾਨਫਰੰਸ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਰੂਪ ਸਿੰਘ ਢਿੱਲੋਂ ਦੀ ਅਗਵਾਈ ਅਤੇ ਬਲਦੇਵ ਸਿੰਘ ਬਾਜੇਵਾਲਾ, ਸੀਤਾਰਾਮ ਗੋਬਿੰਦਪੁਰਾ ਤੇ
ਗੁਰਦੇਵ ਸਿੰਘ ਦਲੇਲ ਸਿੰਘ ਵਾਲਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ।
ਇਸ ਮੌਕੇ ਕਾਨਫਰੰਸ ਦੌਰਾਨ ਕਾਮਰੇਡ ਫੱਕਰ ਅਤੇ ਕਾਮਰੇਡ ਬੂਟਾ ਸਿੰਘ ਦਾ ਪਰਿਵਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਸਮੇਂ ਕਰਨੈਲ
ਸਿੰਘ ਭੀਖੀ,ਅਮਰੀਕ ਸਿੰਘ ਫਫੜੇ, ਪੱਤਰਕਾਰ ਆਤਮਾ ਸਿੰਘ ਪਰਮਾਰ,ਸਤਪਾਲ ਰਿਸ਼ੀ, ਮੇਜ਼ਰ ਸਿੰਘ ਦੁਲੋਵਾਲ, ਹਰਪਾਲ ਬੱਪੀਆਣਾ, ਕਪੂਰ ਸਿੰਘ
ਕੋਟਲੱਲੂ, ਹਰਮੀਤ ਸਿੰਘ ਬੋੜਾਵਾਲ, ਗੋਰਾ ਟਾਹਲੀਆਂ, ਭੁਪਿੰਦਰ ਸਿੰਘ ਗੁਰਨੇ, ਮੰਗਤ ਰਾਮ ਭੀਖੀ, ਹਰਨੇਕ ਸਿੰਘ ਮਾਨਸਾ ਖੁਰਦ, ਰਾਮਫਲ ਸਿੰਘ
ਚੱਕ ਅਲੀ ਸ਼ੇਰ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ, ਕ੍ਰਿਸ਼ਨ ਸ਼ਰਮਾ ਆਦਿ ਆਗੂ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ
ਕੁਲਵਿੰਦਰ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ ਅਤੇ ਸਰਪੰਚ ਹਰਦੀਪ ਸਿੰਘ ਬਾਲੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ । ਕਾਨਫਰੰਸ ਦੌਰਾਨ
ਨਾਟਕ ਟੀਮ ਵੱਲੋਂ ਇਨਕਲਾਬੀ ਨਾਟਕ ਪੇਸ਼ ਕੀਤੇ ਅਤੇ ਲੋਕ ਪੱਖੀ ਗਾਇਕਾਂ ਵੱਲੋਂ ਗੀਤ ਪੇਸ਼ ਕੀਤੇ ਗਏ।