ਬੁਢਲਾਡਾ ਵਿਖੇ ਸਹਾਇਕ ਉਪਕਰਨ ਵੰਡ ਸਮਾਰੋਹ ਆਯੋਜਿਤ
ਦਿਵਿਆਂਗਜਨਾਂ ਦਾ ਦਾਇਰਾ ਪਿੰਡ ਤੋਂ ਸ਼ਹਿਰ ਤੱਕ ਵਧਿਆ, ਰੁਜ਼ਗਾਰ ਵਿੱਚ ਵੀ ਸਹਾਈ ਹੋਣਗੇ ਉਪਕਰਨ- ਡਿਪਟੀ ਕਮਿਸ਼ਨਰ
ਬੁਢਲਾਡਾ/ਮਾਨਸਾ, 28 ਨਵੰਬਰ (ਨਾਨਕ ਸਿੰਘ ਖੁਰਮੀ)
ਸਥਾਨਕ ਡਾ. ਕ੍ਰਿਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਦਿਵਿਆਂਗ ਅਤੇ ਬਜ਼ੁਰਗਾਂ ਲਈ ਸਹਾਇਕ ਉਪਕਰਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ, ਜਿੱਥੇ ਅਲਿਮਕੋ ਮੋਹਾਲੀ ਅਦਾਰਾ ਵੱਲੋਂ 88 ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ 350 ਤੋਂ ਵੱਧ ਸਹਾਇਕ ਉਪਕਰਨ ਵੰਡੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਆਈ.ਏ.ਐੱਸ. ਨੇ ਕਿਹਾ ਕਿ ਇਹਨਾਂ ਉਪਕਰਨਾਂ ਦੀ ਮਦਦ ਨਾਲ ਦਿਵਿਆਂਗ ਅਤੇ ਬਜ਼ੁਰਗਾਂ ਦੀ ਰੋਜਮਰਾਂ ਦੀ ਜ਼ਿੰਦਗੀ ਦਾ ਲੋਕਡਾਊਨ ਖਤਮ ਹੋਵੇਗਾ। ਉਹ ਹੁਣ 15-20 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮ ਸਕਣਗੇ ਅਤੇ ਕੋਈ ਰੁਜ਼ਗਾਰ ਵੀ ਚਲਾ ਸਕਣਗੇ। ਇਸ ਮੌਕੇ ਉਹਨਾਂ ਨੇਕੀ ਫਾਉਂਡੇਸ਼ਨ ਦੇ ਕੰਮਾਂ ਦੀ ਸ਼ਲਾਘਾ ਕਰਦੇ ਕਿਹਾ ਕਿ ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਅਸੀਂ ਜ਼ਿਲ੍ਹੇ ਵਿੱਚ ਇੱਕ ਵੀ ਦਿਵਿਆਂਗ ਅਤੇ ਜ਼ਰੂਰਤਮੰਦ ਨੂੰ ਸਹਾਇਤਾ ਤੋਂ ਵਾਂਝਾ ਨਹੀਂ ਰਹਿਣ ਦੇਣਾ। ਇਸ ਮੌਕੇ ਉਹਨਾਂ ਨਾਲ ਏ. ਡੀ. ਸੀ. (ਵਿਕਾਸ) ਮਾਨਸਾ ਅਕਾਸ਼ ਬਾਂਸਲ ਮੌਜ਼ੂਦ ਰਹੇ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਲਵਲੀਨ ਬੜਿੰਗ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਕੈੰਪ ਵਿੱਚ ਦਿਵਿਆਂਗ ਅਤੇ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਜਿਵੇਂ ਕਿ ਮੋਟਰਾਇਜਡ ਟਰਾਈਸਾਇਕਲ, ਟਰਾਈ ਸਾਇਕਲ, ਵਹੀਲ ਚੇਅਰ, ਨਕਲੀ ਅੰਗ, ਪੋਲਿਓ ਕੈਲਿਪਰ, ਕੰਨਾਂ ਦੀਆਂ ਮਸ਼ੀਨਾਂ, ਸਮਾਰਟ ਫੋਨ, ਸੀ.ਪੀ. ਚੇਅਰ, ਐਮ.ਆਰ. ਕਿੱਟ, ਨੇਤਰਹੀਣਾਂ ਲਈ ਸਮਾਰਟ ਕੇਨ, ਐਲਬੋ ਕਰੰਚ, ਚੱਲਣ ਵਾਲੀ ਸੋਟੀ, ਬਰੇਲ ਕੇਨ, ਵਾਕਰ, ਏ.ਡੀ.ਐਲ ਕਿੱਟ (ਲੈਪਰੇਸੀ), ਬੀ ਟੀ ਈ (2 ਸਾਲ ਤੋਂ ਛੋਟੇ ਬੱਚੇ ਲਈ ਕੰਨ ਦੀ ਮਸ਼ੀਨ) ਅਤੇ ਹੋਰ ਸਹਾਇਕ ਉਪਕਰਣ ਆਦਿ ਮੁਫ਼ਤ ਵੰਡੇ ਗਏ। ਇਸ ਮੌਕੇ ਅਲਿਮਕੋ ਮੌਹਾਲੀ ਦੀ ਟੀਮ ਤੋਂ ਜੂਨੀਅਰ ਮੈਨੇਜਰ ਕਨਿਕਾ ਮਹਿਤਾ, ਪੀ ਐਂਡ ਓ ਅਸ਼ੋਕ ਸਾਹੁ, ਗੌਤਮ ਪਾਂਡੇ, ਨੇਕੀ ਟੀਮ ਸਮੇਤ ਜ਼ਿਲ੍ਹਾ ਰਾਇਸ ਸ਼ੈਲਰ ਯੂਨੀਅਨ ਦੇ ਪ੍ਰਧਾਨ ਸ਼ਾਮ ਲਾਲ ਧਲੇਵਾਂ, ਐਡਵੋਕੇਟ ਵਿਜੈ ਗੋਇਲ, ਆੜਤੀਆ ਅਸ਼ੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਰਜਿੰਦਰ ਕੋਹਲੀ, ਪ੍ਰੇਮ ਦੋਦੜਾ, ਕਮਿਸ਼ਟ ਅਸ਼ੋਸੀਏਸ਼ਨ ਬੁਢਲਾਡਾ ਦੇ ਦੀਵਾਨ ਚੰਦ ਬਾਂਸਲ, ਮੋਬਾਈਲ ਅਸ਼ੋਸੀਏਸ਼ਨ ਤੋਂ ਪ੍ਰਧਾਨ ਜੱਗਾ ਸਿੰਘ, ਬਿਪਨ ਕੁਮਾਰ, ਅਵਤਾਰ ਸਿੰਘ, ਜੈ ਮਿਲਾਪ ਲੈਬਰੇਟਰੀ ਅਸ਼ੋਸੀਏਸ਼ਨ ਤੋਂ ਪ੍ਰਧਾਨ ਰਜੇਸ਼ ਆਸੀਜਾ, ਸਵਰਨਕਾਰ ਯੂਨੀਅਨ ਤੋਂ ਪ੍ਰਧਾਨ ਜਸਪਾਲ ਜੱਸੀ ਅਤੇ ਟੀਮ, ਫੋਟੋਗ੍ਰਾਫਰ ਅਸ਼ੋਸੀਏਸ਼ਨ ਤੋਂ ਗਿਆਨ ਚੰਦ ਸ਼ਰਮਾ, ਸੰਦੀਪ ਸ਼ਰਮਾ ਪ੍ਰਧਾਨ ਅਤੇ ਟੀਮ, ਟਿੰਕੂ ਪੰਜਾਬ, ਡਾ ਇੰਦਰਪਾਲ ਸਿੰਘ ਰਾਜਪੁਰਾ, ਡਾ ਨਿਤੇਸ਼ ਮਿੱਤਲ, ਡਾ ਰਜੇਸ਼ ਸਿੰਗਲਾ, ਡਾ ਕਪਲਾਸ਼ ਗਰਗ ਸਮੇਤ ਸ਼ਹਿਰ ਦੀਆਂ ਜਥੇਵੰਦੀਆਂ ਅਤੇ ਉਹਨਾਂ ਦੇ ਅਹੁਦੇਦਾਰ, ਪਤਿਵੰਤੇ ਹਾਜ਼ਰ ਸਨ।