ਭੀਖੀ 26 ਨਵੰਬਰ (ਕਰਨ ਭੀਖੀ ) ਸ਼੍ਰੋਮਣੀ ਭਗਤ ਬਾਬਾ ਨਾਮਦੇਵ ਵੈੱਲਫੇਅਰ ਸਭਾ ਵੱਲੋਂ ਸਥਾਨਕ ਬਾਬਾ ਨਾਮਦੇਵ ਭਵਨ ਵਿਖੇ ਬਾਬਾ ਜੀ ਦਾ 754ਵਾਂ ਆਗਮਨ ਪੂਰਬ ਬੜ੍ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ।ਇਸ ਮੌਕੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਗੁਰੂਘਰ ਨੌਵੀਂ ਪਾਤਸ਼ਾਹੀ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਥੇ ਵੱਲੋਂ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।ਭਾਈ ਰਘਵੀਰ ਸਿੰਘ ਮਾਝੂ ਦੇ ਕਵੀਸ਼ਰੀ ਜਥੇ ਵੱਲੋਂ ਬਾਬਾ ਨਾਮਦੇਵ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ।ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਪਵਿੱਤਰ ਸਿੰਘ ਔਲਖ ਨੇ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਸਮੁੱਚੀਆਂ ਸੰਗਤਾਂ ਨੂੰ ਬਾਬਾ ਜੀ ਦੇ ਆਗਮਨ ਪੂਰਬ ਦੀ ਵਧਾਈ ਦਿੱਤੀ।ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਂਨ ਚਰਨਜੀਤ ਸਿੰਘ ਅੱਕਾਂਵਾਲੀ, ਆਪ ਦੇ ਜ਼ਿਲ੍ਹਾ ਆਗੂ ਰਾਮੇਸ਼ ਖਿਆਲਾ, ਆਪ ਦੇ ਬਲਾਕ ਪ੍ਰਧਾਨ ਸ਼ਿਕੰਦਰ ਸਿੰਘ ਚਾਹਿਲ,ਚੁਸਪਿੰਦਰਬੀਰ ਸਿੰਘ ਭੁਪਾਲ,ਸਾਬਕਾ ੋਿਵਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਬਾਬਾ ਹਰਬੰਸ ਦਾਸ ਬਾਵਾ, ਬਲਵੰਤ ਸਿੰਘ ਭੀਖੀ, ਬਾਬਾ ਨਾਮਦੇਵ ਸਭਾ ਬੁਢਲਾਡਾ ਦੇ ਆਗੂ ਹਾਕਮ ਸਿੰਘ, ਬਾਬਾ ਦਰਸ਼ਨ ਮੁਨੀ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਵਿਸੇਸ਼ ਤੌਰ ਤੇ ਹਾਜ਼ਰ ਸਨ। ਸਭਾ ਵੱਲੋਂ ਕਸਬੇ ਦੀਆਂ ਸਮੁੱਚੀਆਂ ਧਾਰਮਿਕ, ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸਭਾ ਦੇ ਸਕੱਤਰ ਰਜਿੰਦਰ ਸਿੰਘ ਮੋਹਲ, ਖਜਾਨਚੀ ਅਮਨਦੀਪ ਸਿੰਘ ਬਿੱਟੂ, ਰਾਜਵੀਰ ਸਿੰਘ ਰਾਜੂ, ਬਲਕਾਰ ਸਿੰਘ ਔਲਖ, ਜਨਕ ਸਿੰਘ, ਰਛਪਾਲ ਸਿੰਘ ਅੋਲਖ, ਬੱਬੀ ਰਤਨ, ਪਿਆਰਾ ਸਿੰਘ ਮਾਨ, ਜੱਸੀ ਸਿੰਘ ਅਤਲਾ,ਸਨੀ ਔਲਖ ਤੇ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।ਇਸ ਮੋਕੇ ਗੁਰੁ ਕਾ ਲੰਗਰ ਆਤੁੱਟ ਵਰਤਾਇਆ ਗਿਆ।
ਤਸਵੀਰਾਂ-ਭੀਖੀ ਵਿਖੇ ਬਾਬਾ ਨਾਮਦੇਵ ਜੀ ਦੇ ਆਗਮਨ ਪੂਰਬ ਮੌਕੇ ਕੀਰਤਨ ਕਰਦਾ ਜਥਾ ਤੇ ਸੰਗਤਾਂ ਲਈ ਪ੍ਰਸ਼ਾਦੇ ਤਿਆਰ ਕਰਦੀਆਂ ਬੀਬੀਆਂ।