ਮਾਨਸਾ, 21 ਨਵੰਬਰ (ਨਾਨਕ ਸਿੰਘ ਖੁਰਮੀ)
ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਦਰ ਬੁਢਲਾਡਾ ਦੇ ਸਹਿਯੋਗ ਨਾਲ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖਰੀ ਐਤਵਾਰ 24ਨਵੰਬਰ ਨੂੰ ਲੱਗਣ ਵਾਲਾ ਅੱਖਾਂ ਦਾ 119 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਸੰਕਰਾ ਆਈ ਹਸਪਤਾਲ ਲੁਧਿਆਣਾ ਵੱਲੋਂ ਡਾਕਟਰ ਰੁਚੀ ਸਿੰਘ ਦੀ ਟੀਮ ਵੱਲੋਂ ਲਗਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਡਾ ਗਿਆਨ ਚੰਦ ਅਤੇ ਸਟੇਟ ਅਵਾਰਡੀ ਰਜਿੰਦਰ ਵਰਮਾ ਨੇ ਕਿਹਾ ਕਿ ਲੋੜਵੰਦ ਨੂੰ ਚੈੱਕ ਕਰਕੇ ਮਰੀਜ ਫਰੀ ਲੈਂਜ ਪਾਏ ਜਾਣਗੇ ਟੀਮ ਆਸਰਾ ਦੇ ਵਾਈਸ ਪ੍ਰਧਾਨ ਡਾਕਟਰ ਅਵਤਾਰ ਸਿੰਘ, ਵਾਈਸ ਪ੍ਰਧਾਨ ਡਾਕਟਰ ਜਲਵਿੰਦਰ ਸਿੰਘ,ਸੋਸਲ ਮੀਡੀਆ ਇੰਚਾਰਜ ਬਲਵਿੰਦਰ ਸਿੰਘ ਢਾਣੀ ਵੱਲੋਂ ਆਏ ਹੋਏ ਮਰੀਜਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਵਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਸਾਵਨ ਐਜੂਕੇਸ਼ਨਨਲ ਟਰੱਸਟ ਚੰਡੀਗੜ ਵੱਲੋਂ ਕੀਤੀ ਜਾਵੇਗੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੀ ਟੀਮ ਮਾਸਟਰ ਕੁਲਵੰਤ ਸਿੰਘ ਕਿਹਾ ਕਿ ਟੀਮ ਆਸਰਾ ਵੱਲੋਂ ਲਗਾਤਾਰ ਹਰ ਮਹੀਨੇ ਦੇ ਆਖਰੀ ਐਤਵਾਰ ਲਗਾਏ ਜਾ ਰਹੇ ਕੈਂਪ ਬਹੁਤ ਹੀ ਵੱਡਾ ਨੇਕ ਉਪਰਾਲਾ ਹੈ ਅਜਾਇਬ ਸਿੰਘ ਤੇ ਸੁਖਪਾਲ ਸਿੰਘ ਨੇ ਕਿਹਾ ਕਿ ਕੈਂਪ ਵਿੱਚ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵੱਲੋਂ ਕੀਤੀ ਜਾਂਵੇਗੀ ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ,ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ,ਜਿਲਾ ਰੂਰਲ ਯੂਥ ਐਸੋਸੀਏਸ਼ਨ ਮਾਨਸਾ, ਭਾਰਤ ਵਿਕਾਸ ਪ੍ਰੀਸ਼ਦ ਬਰੇਟਾ,ਅਰਿਹੰਤ ਕਾਲਜ ਆਫ ਐਜੂਕੇਸ਼ਨ,ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ, ਸਤਿਕਾਰ ਕਮੇਟੀ ਵਰੇ ਸਾਹਿਬ, ਐਨੀਮਲ ਏਡ ਟੀਮ ਚੋਟੀਆਂ, ਦੇ ਆਗੂ ਵੀ ਹਾਜਰ ਹੋਣਗੇ