ਭੀਖੀ 20 ਨਵੰਬਰ
ਅੰਬੇਡਕਰ ਤੇ ਭਗਤ ਸਿੰਘ ਦੇ ਨਾਂ ਤੇ ਸੱਤਾ ਵਿਚ ਆਈ ਮਾਨ ਸਰਕਾਰ ਦਲਿਤ ਵਿਰੋਧੀ ਸਾਬਤ ਹੋਈ। ਇਹ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਬਲਾਕ ਭੀਖੀ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕੀਤਾ। ਇਸ ਮੌਕੇ 15 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਬਲਾਕ ਪ੍ਰਧਾਨ ਗ਼ੁਲਾਬ ਸਿੰਘ ਖੀਵਾ, ਸਕੱਤਰ ਭੋਲ਼ਾ ਸਿੰਘ ਝੱਬਰ, ਮੀਤ ਪ੍ਰਧਾਨ ਭੂਰਾ ਸਿੰਘ ਸਮਾਓ, ਖਜਾਨਚੀ ਜਰਨੈਲ ਸਿੰਘ ਰੱਲਾ, ਸਹਾਇਕ ਸਕੱਤਰ ਬੱਲਮ ਸਿੰਘ ਢੈਪਈ , ਪ੍ਰੈਸ ਸਕੱਤਰ ਸ਼ਿੰਦਰਪਾਲ ਸਿੰਘ ਹੀਰੋ ਕਲਾਂ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਇਸ ਸਮੇਂ ਫੈਸਲਾ ਕੀਤਾ ਕਿ ਮਜ਼ਦੂਰ ਮਸਲਿਆਂ ਦੇ ਹੱਲ ਲਈ ਮਜ਼ਦੂਰ ਆਗੂਆਂ ਦਾ ਵਫ਼ਦ 22 ਨਵੰਬਰ ਨੂੰ ਡੀ ਸੀ ਮਾਨਸਾ ਨੂੰ ਮਿਲਿਆ ਜਾਵੇਗਾ।
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਸਕੱਤਰ ਮਨਜੀਤ ਕੌਰ ਜੋਗਾ ਨੇਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਮਜ਼ਦੂਰਾ, ਗਰੀਬਾਂ ਦੇ ਮਸਲਿਆਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਵਰਗ ਦੀ ਲਾਮਬੰਦੀ ਲਈ ਪਿੰਡਾਂ ਅੰਦਰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।
ਇਸ ਮੌਕੇ ਬਲਾਕ ਪ੍ਰਧਾਨ ਗ਼ੁਲਾਬ ਸਿੰਘ ਖੀਵਾ, ਰੋਸੀ ਸਿੰਘ ਮੱਤੀ, ਜਰਨੈਲ ਸਿੰਘ ਰੱਲਾ ਨੇ ਵੀ ਸੰਬੋਧਨ ਕੀਤਾ