*ਮੰਡਿਆਂ ਦੇ 45 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਦਕਸ਼ ਅਤੇ ਲੜਕੀਆਂ ਦੇ 36 ਕਿਲੋ ਭਾਰ ਵਰਗ ਚ ਪਟਿਆਲਾ ਦੀ ਕਰਿਸ਼ਮਾ ਨੇ ਮਾਰੀ ਬਾਜ਼ੀ
ਮਾਨਸਾ, 17 ਨਵੰਬਰ :
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੇ ਮੁੰਡਿਆਂ ਦੇ ਅੰਡਰ 17 ਉਮਰ ਵਰਗ ਦੇ ਜੂਡੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਦੇ ਦਕਸ਼ ਕੁਮਾਰ ਨੇ 45 ਕਿਲੋ ਭਾਰ ਵਰਗ ਵਿੱਚ ਸਰਵਉਤਮ ਪ੍ਰਦਰਸ਼ਨ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ 50 ਕਿਲੋ ਭਾਰ ਵਰਗ ਵਿੱਚ ਗੁਰਦਾਸਪੁਰ ਦੇ ਹੀ ਰਘੂ ਮਿਹਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਖੇਡ ਅਫ਼ਸਰ ਮਾਨਸਾ ਸ਼੍ਰੀ ਨਵਜੋਤ ਸਿੰਘ ਧਾਲੀਵਾਲ ਨੇ ਖੇਡਾਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਕੀਤਾ।
ਉਨ੍ਹਾ ਦੱਸਿਆ ਕਿ 55 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੇ ਆਰੂਸ਼ ਦੱਤਾ, 60 ਕਿਲੋ ਵਿੱਚ ਗੁਰਦਾਸਪੁਰ ਦੇ ਪਰਵ ਕੁਮਾਰ, 66 ਕਿਲੋ ਵਿੱਚ ਮੋਹਾਲੀ ਦੇ ਨਵਦੀਪ ਸਿੰਘ, 73 ਕਿਲੋ ਵਿੱਚ ਗੁਰਦਾਸਪੁਰ ਦੇ ਹਰਸ਼ਵਰ ਸ਼ਰਮਾ, 81 ਕਿਲੋ ਚ ਗੁਰਦਾਸਪੁਰ ਦੇ ਰਿਹਾਨ ਸ਼ਰਮਾ, 90 ਕਿਲੋ ਵਿੱਚ ਗੁਰਦਾਸਪੁਰ ਦੇ ਨੈਤਿਕ ਡੋਗਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਲੜਕੀਆਂ ਦੇ ਅੰਡਰ-17 ਦੇ 36 ਕਿਲੋਗ੍ਰਾਮ ਭਾਰ ਵਰਗ ਵਿੱਚ ਪਟਿਆਲਾ ਦੀ ਕਰਿਸ਼ਮਾ, 40 ਕਿਲੋਗ੍ਰਾਮ ਵਿੱਚ ਜਲੰਧਰ ਦੀ ਖਣਕ, 44 ਕਿਲੋ ਵਿੱਚ ਲੁਧਿਆਣਾ ਦੀ ਮਾਨਵੀ, 48 ਕਿਲੋ ਭਾਰ ਵਰਗ ਵਿੱਚ ਫਾਜ਼ਿਲਕਾ ਦੀ ਦੀਪਿਕਾ, 52 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਵੰਸ਼ਿਕਾ, 57 ਕਿਲੋ ਭਾਰ ਵਰਗ ਵਿੱਚ ਹੁਸ਼ਿਆਰਪੁਰ ਦੀ ਇਸ਼ਮੀਤ ਕੌਰ, 63 ਕਿਲੋ ਭਾਰ ਵਰਗ ਵਿੱਚ ਪਟਿਆਲਾ ਦੀ ਜੇਸ਼ਨਾ ਅਹੁਜਾ, 70 ਕਿਲੋ ਭਾਰ ਵਰਗ ਵਿੱਚ ਮਲੇਰਕੋਟਰ ਦੀ ਜੋਤੀ ਕੌਰ ਅਤੇ 70 ਕਿਲੋਗ੍ਰਾਮ ਤੋਂ ਵੱਧ ਭਾਰ ਵਰਗ ਵਿੱਚ ਗੁਰਦਾਸਪੁਰ ਦੀ ਹਰਪੁਨੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਸਕੱਤਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਪੰਜਾਬ ਸ਼੍ਰੀ ਸ਼ਾਹਬਾਜ ਸਿੰਘ, ਰਾਮਨਾਥ ਸਿੰਘ ਧੀਰਾ ਅਤੇ ਮਨਪ੍ਰੀਤ ਸਿੰਘ ਸਿੱਧੂ ਤੋਂ ਇਲਾਵਾ ਕੋਚ ਅਤੇ ਖਿਡਾਰੀ ਮੌਜੂਦ ਸਨ।