ਮਾਨਸਾ, 17 ਨਵੰਬਰ (ਨਾਨਕ ਸਿੰਘ ਖੁਰਮੀ)
ਮਾਨਸਾ ਇਥੋ ਥੋੜੀ ਦੂਰ ਸਥਿਤ ਪਿੰਡ ਭੂਪਾਲ ਵਿੱਖੇ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਦੀ ਤਿਆਰੀ ਹਿੱਤ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ ਵਿਸ਼ਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਕਮਿਉਨਿਸਟ ਲਹਿਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਸਮੇ ਦੇ ਹਾਕਮ ਕਾਰਪੋਰੇਟ ਘਰਾਣਿਆ ਦੇ ਇਸਾਰਿਆ ਤੇ ਕਠਪੁਤਲੀਆਂ ਵਾਗ ਨੱਚ ਰਹੇ ਹਨ ਤੇ ਧੜੱਲੇ ਤੇ ਧੱਕੇ ਨਾਲ ਨਵੳਦਾਰਵਾਦੀ ਨੀਤੀਆਂ ਲਾਗੂ ਕਰਕੇ ਪਬਲਿਕ ਅਦਾਰਿਆਂ ਨੂੰ ਕੋਡੀਆ ਦੇ ਭਾਅ ਕਾਰਪੋਰੇਟ ਜਗਤ ਦੇ ਹਵਾਲੇ ਕਰ ਰਹੇ ਹਨ , ਜਿਸ ਸਦਕਾ 10 ਪ੍ਰਤੀਸ਼ਤ ਪੂੰਜੀਪਤੀਆਂ ਕੋਲ ਦੇਸ ਦੀ 77 ਪ੍ਰਤੀਸਤ ਸੰਪਤੀ ਇਕੱਠੀ ਹੋ ਚੁੱਕੀ ਹੈ । ਮਹਿੰਗਾਈ ਤੇ ਬੇਰੁਜ਼ਗਾਰੀ ਆਪਣੀ ਚਰਮਸੀਮਾ ਤੇ ਪੁੱਜ ਚੁੱਕੀਆਂ ਹਨ ਤੇ ਆਮ ਆਦਮੀ ਨੂੰ ਆਪਣਾ ਜੀਵਨ ਬਸਰ ਕਰਨਾ ਦੁੱਭਰ ਹੋ ਚੁੱਕਾ ਹੈ ।
ਕਮਿਊਨਿਸਟ ਆਗੂਆਂ ਨੇ ਕਿਹਾ ਕਿ ਝੋਨੇ ਦੀ ਲਿਫਟਿੰਗ ਨਹੀ ਹੋ ਰਹੀ , ਕਣਕ ਦੀ ਬਿਜਾਈ ਲਈ ਡੀਏਪੀ ਨਹੀ ਮਿਲ ਰਹੀ ਤੇ ਝੋਨੇ ਦੀ ਰਹਿੰਦ-ਖੂੰਹਦ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਕਿਸਾਨੀ ਵੱਡੇ ਆਰਥਿਕ ਸੰਕਟ ਵਿੱਚ ਫਸ ਚੁੱਕੀ ਹੈ ਤੇ ਸਮੇ ਦੇ ਹਾਕਮ ਕੇਵਲ ਤਮਾਸ਼ਬੀਨ ਬਣ ਕੇ ਰਹਿ ਚੁੱਕੇ ਹਨ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਗੁਰਤੇਜ ਸਿੰਘ ਭੂਪਾਲ , ਭੋਲਾ ਸਿੰਘ ਭੂਪਾਲ , ਮਨੀ ਭੂਪਾਲ , ਹਰਕੇਸ ਸਿੰਘ , ਦਾਰਾ ਖਾ ਦਲੇਲ ਸਿੰਘ ਵਾਲਾ ਆਦਿ ਵੀ ਹਾਜਰ ਸਨ ।