ਝੁੁਨੀਰ ਬਲਾਕ ਦੀਆਂ ਬਲਾਕ ਪੱਧਰੀ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੂਰਨ
25 ਅਕਤੂਬਰ (ਨਾਨਕ ਸਿੰਘ ਖੁਰਮੀ) ਝੁਨੀਰ: ਅੱਜ ਬਲਾਕ ਝੁਨੀਰ ਦੇ ਬਲਾਕ ਸਿੱਖਿਆ ਅਫ਼ਸਰ ਸ. ਅਮਨਦੀਪ ਸਿੰਘ ਔਲਖ ਸਿੰਘ ਅਤੇ ਬਲਾਕ ਖੇਡ ਅਫਸਰ ਸ. ਰਣਜੀਤ ਸਿੰਘ ਦੀ ਅਗਵਾਈ ਵਿੱਚ ਪੱਧਰੀ ਖੇਡਾਂ ਬਲਾਕ ਝੁਨੀਰ ਵੱਲੋਂ ਐਨਲਾਈਟਡ ਫਿਜੀਕਲ ਕਾਲਜ ਝੁਨੀਰ ਵਿਖੇ ਕਰਵਾਈਆਂ ਗਈਆਂ। ਬਲਾਕ ਸਿੱਖਿਆ ਅਫ਼ਸਰ ਸ. ਅਮਨਦੀਪ ਸਿੰਘ ਔਲਖ ਜੀ ਨੇ ਖੇਡਾਂ ਦਾ ਉਦਘਾਟਨ ਕੀਤਾ। ਅੱਜ ਨੈਸ਼ਨਲ ਕਬੱਡੀ ਮੁੰਡੇ ਵਿੱਚ ਕਲੱਸਟਰ ਉੱਡਤ ਭਗਤਰਾਮ ਪਹਿਲੇ ਤੇ ਅਤੇ ਚਹਿਲਾਂਵਾਲਾ ਦੂਜੇ ਤੇ ਰਿਹਾ, ਸਰਕਲ ਕਬੱਡੀ ਮੁੰਡੇ ਉੱਡਤ ਭਗਤ ਰਾਮ ਕਲੱਸਟਰ ਪਹਿਲੇ ਤੇ ਅਤੇ ਚਹਿਲਾਂਵਾਲਾ ਦੂਜੇ ਤੇ ਰਿਹਾ।ਖੋਹ ਖੋਹ ਮੁੰਡੇ ਕਲੱਸਟਰ ਅੱਕਾਂਵਾਲੀ ਪਹਿਲੇ ਤੇ ਅਤੇ ਚਹਿਲਾਂਵਾਲਾਂ ਦੂਜੇ ਤੇ ਰਿਹਾ। ਮਿੰਨੀ ਹੈਂਡਬਾਲ ਵਿੱਚ ਕਲੱਸਟਰ ਚਹਿਲਾਂਵਾਲਾ ਪਹਿਲੇ ਤੇ ਟਾਹਲੀਆਂ ਦੂਜੇ ਸਥਾਨ ਤੇ ਰਿਹਾ। ਰੱਸਾ ਕੱਸੀ ਮੁੰਡੇ ਕਲੱਸਟਰ ਚਹਿਲਾਂਵਾਲਾ ਪਹਿਲਾ ਤੇ ਰਿਹਾ, ਉੱਡਤ ਭਗਤ ਦੂਜੇ ਸਥਾਨ ਤੇ ਅਤੇ ਅੱਕਾਂਵਾਲੀ ਤੀਜੇ ਤੇ ਰਿਹਾ।100 ਮੀ. ਦੌੜਾਂ ਕੁੜੀਆਂ : ਸੁਖਪ੍ਰੀਤ ਕੌਰ ਉੱਡਤ ਭਗਤਰਾਮ ਪਹਿਲੇ ਸਥਾਨ ਤੇ ਕੋਮਲ ਰਾਣੀ, ਉੱਲਕ ਦੂਜੇ ਸਥਾਨ ਤੇ ਰਹੀ। 200ਮੀ. ਕੁੜੀਆਂ ਵਿੱਚ: ਸੁਖਪ੍ਰੀਤ ਕੌਰ ਉੱਡਤ ਭਗਤਰਾਮ ਪਹਿਲੇ ਸਥਾਨ ਤੇ ਕੋਮਲ ਰਾਣੀ, ਉੱਲਕ ਦੂਜੇ ਸਥਾਨ ਤੇ ਰਹੀ।400 ਮੀ. ਕੁੜੀਆਂ ਵਿੱਚ ਨਵਨੀਤ ਕੌਰ, ਚਹਿਲਾਂਵਾਲਾ ਪਹਿਲੇ ਤੇ ਅਤੇ ਨਵਜੋਤ ਕੌਰ, ਉੱਡਤ ਭਗਤ ਰਾਮ ਦੂਜੇ ਸਥਾਨ ਤੇ ਰਹੀ। 600ਮੀ. ਕੁੜੀਆਂ ਵਿੱਚ ਨਵਨੀਤ ਕੌਰ ਚਹਿਲਾਂਵਾਲਾ ਪਹਿਲੇ ਤੇ ਅਤੇ ਏਕਮ ਕੌਰ ਅੱਕਾਂਵਾਲੀ ਦੂਜੇ ਸਥਾਨ ਤੇ ਰਹੀ। ਰਿਲੇ ਰੇਸ ਵਿੱਚ ਕਲੱਸਟਰ ਉੱਲਕ ਪਹਿਲੇ ਤੇ ,ਕਲੱਸਟਰ ਉੱਡਤ ਭਗਤਰਾਮ ਦੂਜੇ ਤੇ ਅਤੇ ਕਲੱਸਟਰ ਚਹਿਲਾਂਵਾਲਾ ਨੇ ਤੀਜਾ ਸਥਾਨ ਹਾਸਲ ਕੀਤਾ। ਲੰਬੀ ਛਾਲ: ਨਵਨੀਤ ਕੌਰ, ਕਲੱਸਟਰ ਚਹਿਲਾਂਵਾਲਾ ਪਹਿਲੇ ਤੇ ਰਹੀ ਅਤੇ ਨਵਦੀਪ ਕੌਰ ਕਲੱਸਟਰ ਉੱਲਕ ਦੂਜੇ ਤੇ ਰਹੀ । ਸਾਰੇ ਮੁਕਾਬਲੇ ਬਲਾਕ ਖੇਡ ਅਫਸਰ ਰਣਜੀਤ ਸਿੰਘ ਦੀ ਦੇਖ-ਰੇਖ ਵਿੱਚ ਹੋਏ ਬਲਾਕ ਸਿੱਖਿਆ ਅਫ਼ਸਰ ਸ.ਅਮਨਦੀਪ ਸਿੰਘ ਔਲਖ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਸਰਟੀਫਿਕੇਟ ਤੇ ਮੈਡਲ ਪਾ ਕੇ ਸਨਮਾਨਿਤ ਕੀਤਾ। ਨਾਲ ਹੀ ਉਹਨਾਂ ਨੇ ਸਾਰੇ ਕਨਵੀਨਰਾਂ ਦਾ ਵਧੀਆ ਢੰਗ ਨਾਲ ਖੇਡਾਂ ਕਰਵਾਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਾਰੇ ਸੀ ਐਚ ਟੀ ਸਾਹਿਬਾਨ:ਸੀ ਐਚ ਟੀ ਸੰਦੀਪ ਸਿੰਘ ਚਹਿਲਾਂਵਾਲੀ, ਸੀ ਐਚ ਟੀ ਅਮਰਜੀਤ ਕੌਰ ਉੱਲਕ, ਸੀ ਐਚ ਟੀ ਸ਼ਾਂਤੀ ਦੇਵੀ ਅੱਕਾਂਵਾਲੀ, ਸੀ ਐਚ ਟੀ. ਪ੍ਰਸ਼ੋਤਮ ਕੁਮਾਰ ਖਿਆਲੀ ਚਹਿਲਾਂਵਾਲੀ,ਸੀ ਐਚ ਟੀ, ਸੀ.ਐੱਚ. ਟੀ. ਕਾਲਾ ਸਿੰਘ,ਜੋਗਿੰਦਰ ਸਿੰਘ ਲਾਲੀ ਟਾਹਲੀਆਂ, ਜੀ ਦੀ ਵਿਸ਼ੇਸ਼ ਅਗਵਾਈ ਵਿੱਚ ਖੇਡਾਂ ਵਧੀਆ ਢੰਗ ਨਾਲ ਹੋਈਆਂ। ਸਟੇਜ ਬੁਲਾਰਿਆ ਤੇ ਕੁਮੈਟਰੀ ਦੇ ਤੌਰ ਤੇ ਜਗਜੀਵਨ ਸਿੰਘ ਆਲੀਕੇ ਐੱਚ ਟੀ ਘਰਾਂਗਣਾ, ਬਲਵੰਤ ਸਿੰਘ ਐਚ ਟੀ ਝੇਰਿਆਂਵਾਲੀ, ਜਗਤਾਰ ਸਿੰਘ ਔਲਖ ਤੇ ਅਮਰੀਕ ਸਿੰਘ ਛੀਨਾ ਝੁਨੀਰ, ਹਰਪ੍ਰੀਤ ਸਿੰਘ ਚਾਂਦਨੀ ਨੇ ਬਖੂਬੀ ਕੰਮ ਕਰ ਕੇ ਸਟੇਜ ਸੰਭਾਲੀ। ਸਰਟੀਫਿਕੇਟ ਭਰਨ ਲਈ ਗੁਰਜੀਤ ਸਿੰਘ ਉੱਡਤ ਸੈਦੇਵਾਲਾ, ਧਰਮ ਸਿੰਘ ਫਰੀਦਕੇ, ਕਰਮਜੀਤ ਸਿੰਘ ਆਲਮਪੁਰ ਮੰਦਰਾਂ, ਰਵਿੰਦਰ ਸਿੰਘ ਮਾਖੇਵਾਲਾ ਅਤੇ ਕੁਲਵੰਤ ਸਿੰਘ ਬਹਿਣੀਵਾਲ ਨੇ ਬਹੁਤ ਸੁੰਦਰ ਲਿਖਾਈ ਵਿੱਚ ਸਮੇਂ ਸਿਰ ਸਰਟੀਫਿਕੇਟ ਭਰੇ। ਸਟੇਜ ਡੈਕੋਰੇਸ਼ਨ: ਅਮਰਜੀਤ ਕੌਰ ਕੋਟਧਰਮੂ,ਅਮਨਦੀਪ ਕੌਰ ਭੰਮੇ ਕਲਾਂ, ਸੁਖਜੀਤ ਕੌਰ ਐਚ ਟੀ ਦਾਨੇਵਾਲਾ ਕਰਮਜੀਤ ਕੌਰ ਧਿੰਗੜ ਨੇ ਬਹੁਤ ਵਧੀਆ ਸੇਵਾ ਨਿਭਾਈ। ਮਿਡ ਡੇਅ ਮੀਲ ਦਾ ਪ੍ਰਬੰਧ ਗੁਰਦੀਪ ਸਿੰਘ ਝੁਨੀਰ ਤੇ ਸੰਦੀਪ ਸਿੰਘ ਘੁਦੂਵਾਲਾ ਤੇ ਸਾਥੀਆਂ ਨੇ ਬਹੁਤ ਵਧੀਆ ਸੇਵਾ ਭਾਵਨਾ ਨਾਲ ਬਣਾਇਆ ਤੇ ਪਰੋਸਿਆ। ਖੋਹ ਖੋਹ ਦੇ ਮੁਕਾਬਲੇ ਗੁਰਨਾਮ ਸਿੰਘ ਡੇਲੂਆਣਾ, ਗੁਰਪਿਆਰ ਸਿੰਘ, ਸੁਖਜੀਤ ਸਿੰਘ ਐਚ ਟੀ ਗੇਹਲੇ ਤੇ ਨੇ ਬਹੁਤ ਵਧੀਆ ਕਰਵਾਏ। ਨੈੈਸ਼ਨਲ ਕਬੱਡੀ ਦੇ ਮੁਕਾਬਲੇ ਜਗਵੰਤ ਧਾਲੀਵਾਲ ਚਹਿਲਾਂਵਾਲੀ , ਰਾਮਨਾਥ ਸਿੰਘ ਗੇਹਲੇ, ਤੇ ਸਾਥੀਆਂ ਨੇ ਬਹੁਤ ਵਧੀਆ ਕਰਵਾਏ। ਸਰਕਲ ਕਬੱਡੀ: ਅਵਤਾਰ ਸਿੰਘ ਬਰਾੜ ਬੀਰੇਵਾਲਾ ਜੱਟਾ,ਅਮਰਜੀਤ ਸਿੰਘ ਛਾਪਿਆਂਵਾਲੀ , ਅੰਗਰੇਜ ਸਿੰਘ ਝੇਰਿਆਂਵਾਲੀ ਨੇ ਬਹੁਤ ਵਧੀਆ ਨਿਭਾਈ। ਖੇਡਾਂ ਦੇ ਸਮਾਨ ਦਾ ਪ੍ਰਬੰਧ ਦੀ ਜਿੰਮੇਵਾਰੀ ਅੰਗਰੇਜ ਸਿੰਘ ਸਾਹਨੇਵਾਲੀ ਤੇ ਦਵਿੰਦਰ ਕੁਮਾਰ ਸਾਹਨੇਵਾਲੀ ਨੇ ਬਹੁਤ ਵਧੀਆ ਨਿਭਾਈ। ਟੈਂਟ ਤੇ ਸਾਊਂਡ ਤੇਜਿੰਦਰ ਸਿੰਘ ਮੋਫਰ ਤੇ ਰਵਿੰਦਰ ਸਿੰਘ ਮਾਖੇਵਾਲਾ ਨੇ ਬਹੁਤ ਵਧੀਆ ਸੇਵਾ ਨਿਭਾਈ। ਸਫਾਈ ਵਰਕਰ ਦਾ ਪ੍ਰਬੰਧ ਸੀ ਐਚ ਟੀ ਪ੍ਰਸ਼ੋਤਮ ਕੁਮਾਰ ਤੇ ਮਨਪ੍ਰੀਤ ਸਿੰਘ ਘੁੱਦੂਵਾਲਾ ਨੇ ਬਹੁਤ ਵਧੀਆ ਕੀਤਾ।ਅਥਲੈਟਿਕਸ ਮੁੰਡੇ: ਗੁਰਵਿੰਦਰ ਸਿੰਘ ਬਹਿਣੀਵਾਲ, ਜਿਉਣ ਸਿੰਘ ਉੱਡਤ ਭਗਤ ਰਾਮ, ਝੱਗੜ ਸਿੰਘ ਟਾਹਲੀਆਂ, ਭਗਵਾਨ ਸਿੰਘ ਆਲਮਪੁਰ ਮੰਦਰਾਂ, ਚਰਨਪਾਲ ਸਿੰਘ ਛਾਪਿਆਂਂਵਾਲੀ, ਕੁਲਵੰਤ ਸਿੰਘ ਬਹਿਣੀਵਾਲ। ਰੱਸਾ ਕੱਸੀ ਬਾਬਰ ਸਿੰਘ ਕੋਟਧਰਮੂ ,ਸੱਤਪਾਲ ਸਿੰਘ ਬੁਰਜ ਭਲਾਈਕੇ ਤੇ ਨੇ ਬਹੁਤ ਵਧੀਆ ਕਰਵਾਏ। ਮਿੰਨੀ ਹੈਂਡਬਾਲ ਰਜਿੰਦਰਪਾਲ ਧਿੰਗੜ ਤੇ ਜਸਵਿੰੰਦਰ ਸਿੰਘ ਮੌਜੀਆ ਨੇ ਬਹੁਤ ਵਧੀਆ ਨਿਭਾਈ। ਅਥਲੈਟਿਕਸ ਸ਼ਵਿੰਦਰ ਕੌਰ ਸਹਾਰਾ,ਰਾਜਕੁਮਾਰੀ ਬਾਜੇਵਾਲਾ, ਬਲਵਿੰਦਰ ਕੌਰ ਕੋਟਧਰਮੂ, ਮਨਪ੍ਰੀਤ ਕੌਰ ਦਲੇਲਵਾਲਾ ਨੇ ਬਹੁਤ ਵਧੀਆ ਕਰਵਾਏ। ਗਰਾਉਂਡ ਤਿਆਰ ਕਰਨ ਲਈ ਧਰਮ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਫਰੀਦਕੇ, ਮਨਪ੍ਰੀਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਘੁੱਦੂਵਾਲਾ, ਬੇਅੰਤ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਕੋਰਵਾਲਾ, ਰਾਜਪਾਲ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਰਾਮਾਨੰਦੀ ਨੇ ਬਹੁਤ ਵਧੀਆ ਸੇਵਾ ਨਿਭਾਈ। ਬਲਾਕ ਪ੍ਰੈੱਸ ਸਕੱਤਰ ਦੀ ਡਿਊਟੀ ਸੁਖਦੀਪ ਸਿੰਘ ਗਿੱਲ ਤੇ ਜਗਸੀਰ ਸਿੰਘ ਸਿੱਧੂ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ।ਇਸ ਮੌੌਕੇ ਤੇ ਤੇਜਿੰਦਰ ਸਿੰਘ, ਰਵਿੰਦਰ ਸਿੰਘ ਧਾਲੀਵਾਲ,ਕੁਲਵਿੰਦਰ ਸਿੱਧੂ ਬਲਜਿੰਦਰ ਸਿੰਘ ਮਲਕੋਂ, ਗੁੁਰਵਿੰੰਰ ਸਿੰਘ, ਜਗਦੇਵ ਸਿੰਘ, ਕਰਮਜੀਤ ਸਿੰਘ, ਬੇਅੰਤ ਸਿੰਘ, ਮੈਡਮ ਰਮਨਦੀਪ ਕੌਰ, ਜਸਵੰਤ ਸਿੰਘ ਬਹਿਣੀਵਾਲ, ਵਰਿੰਦਰ ਸਿੰਘ ਰਾਏਪੁਰ, ਰਾਜ ਕੁਮਾਰੀ ਅਤੇ ਕੁਲਵਿੰਦਰ ਸਿੰਘ ਮੋਫਰ, ਰਜਿੰਦਰ ਫਰੀਦਕੇ, ਗੁਰਦੀਪ ਸਿੰਘ, ਰਵਿੰਦਰ ਕੁਮਾਰ, ਗੁਰਜੀਤ ਸਿੰਘ ਚਹਿਲਾਂਵਾਲਾ ਕਰਮਜੀਤ ਸਿੰਘ ਧਿੰਗੜ ਹਾਜ਼ਰ ਸਨ।